2 Corinthians 12 (IRVP)

1 ਮੈਂ ਤਾਂ ਮਾਣ ਕਰਨਾ ਹੀ ਹੈ ਭਾਵੇਂ ਮੇਰੇ ਲਈ ਠੀਕ ਨਹੀਂ ਪਰ ਮੈਂ ਹੁਣ ਪ੍ਰਭੂ ਦੇ ਦਰਸ਼ਣਾਂ ਅਤੇ ਪ੍ਰਕਾਸ਼ਣ ਦੇ ਬਚਨਾਂ ਦੀ ਚਰਚਾ ਕਰਨ ਆਇਆ ਹਾਂ। 2 ਮੈਂ ਮਸੀਹ ਵਿੱਚ ਇੱਕ ਮਨੁੱਖ ਨੂੰ ਜਾਣਦਾ ਹਾਂ ਜਿਹੜਾ ਚੌਦਾਂ ਸਾਲ ਪਹਿਲਾਂ ਤੀਜੇ ਅਕਾਸ਼ ਉੱਤੇ ਅਚਾਨਕ ਚੁੱਕਿਆ ਗਿਆ। ਮੈਂ ਨਹੀਂ ਜਾਣਦਾ ਕੀ ਉਹ ਸਰੀਰ ਸਹਿਤ ਜਾਂ ਸਰੀਰ ਰਹਿਤ ਚੁੱਕਿਆ ਗਿਆ ਪਰ ਪਰਮੇਸ਼ੁਰ ਜਾਣਦਾ ਹੈ। 3 ਅਤੇ ਮੈਂ ਅਜਿਹੇ ਮਨੁੱਖ ਨੂੰ ਜਾਣਦਾ ਹਾਂ ਜੋ ਉਹ ਸਰੀਰ ਦੇ ਨਾਲ ਜਾਂ ਸਰੀਰ ਤੋਂ ਵੱਖਰਾ ਮੈਂ ਨਹੀਂ ਜਾਣਦਾ, ਪਰਮੇਸ਼ੁਰ ਜਾਣਦਾ ਹੈ! 4 ਉਹ ਸਵਰਗ ਉੱਤੇ ਅਚਾਨਕ ਚੁੱਕਿਆ ਗਿਆ ਅਤੇ ਉਸ ਨੇ ਉਹ ਗੱਲਾਂ ਸੁਣੀਆਂ ਜੋ ਆਖਣ ਵਾਲੀਆਂ ਨਹੀਂ ਅਤੇ ਜਿਨ੍ਹਾਂ ਦਾ ਬੋਲਣਾ ਮਨੁੱਖ ਲਈ ਚੰਗਾ ਨਹੀਂ। 5 ਅਜਿਹੇ ਮਨੁੱਖ ਉੱਤੇ ਮੈਂ ਮਾਣ ਕਰਾਂਗਾ ਪਰ ਮੈਂ ਆਪਣੇ ਉੱਤੇ ਆਪਣੀਆਂ ਨਿਰਬਲਤਾਈਆਂ ਉੱਤੇ ਮਾਣ ਨਹੀਂ ਕਰਾਂਗਾ। 6 ਕਿਉਂਕਿ ਜੇ ਮੈਂ ਮਾਣ ਕਰਨਾ ਚਾਹਾਂ ਤਾਂ ਵੀ ਮੂਰਖ ਨਾ ਬਣਾਂਗਾ ਇਸ ਲਈ ਜੋ ਮੈਂ ਸੱਚ ਬੋਲਾਂਗਾ। ਪਰ ਮੈਂ ਆਪਣੇ ਆਪ ਨੂੰ ਰੋਕ ਰੱਖਦਾ ਹਾਂ ਅਜਿਹਾ ਨਾ ਹੋਵੇ ਕਿ ਕੋਈ ਮੈਨੂੰ ਉਸ ਤੋਂ ਵੱਧ ਨਾ ਸਮਝ ਲਵੇ ਜੋ ਮੈਨੂੰ ਵੇਖਦਾ ਜਾਂ ਮੇਰੇ ਕੋਲੋਂ ਸੁਣਦਾ ਹੈ। 7 ਅਤੇ ਇਸ ਲਈ ਜੋ ਮੈਂ ਪ੍ਰਕਾਸ਼ ਬਾਣੀਆਂ ਦੀ ਬਹੁਤਾਇਤ ਦੇ ਕਾਰਨ ਹੱਦੋਂ ਬਾਹਰ ਫੁੱਲ ਨਾ ਜਾਂਵਾਂ ਇਸ ਲਈ ਮੇਰੇ ਸਰੀਰ ਵਿੱਚ ਇੱਕ ਕੰਡਾ ਚੋਭਿਆ ਗਿਆ ਅਰਥਾਤ ਸ਼ੈਤਾਨ ਦਾ ਭੇਜਿਆ ਹੋਇਆ, ਜੋ ਉਹ ਮੈਨੂੰ ਹੂਰੇ ਮਾਰੇ ਤਾਂ ਜੋ ਮੈਂ ਹੱਦੋਂ ਬਾਹਰ ਫੁੱਲ ਨਾ ਜਾਂਵਾਂ। 8 ਇਸ ਦੇ ਲਈ ਮੈਂ ਪ੍ਰਭੂ ਦੇ ਅੱਗੇ ਤਿੰਨ ਵਾਰ ਬੇਨਤੀ ਕੀਤੀ ਜੋ ਇਹ ਮੇਰੇ ਕੋਲੋਂ ਦੂਰ ਹੋ ਜਾਵੇ। 9 ਅਤੇ ਉਸ ਨੇ ਮੈਨੂੰ ਆਖਿਆ ਕਿ ਮੇਰੀ ਕਿਰਪਾ ਹੀ ਤੇਰੇ ਲਈ ਬਹੁਤ ਹੈ ਕਿਉਂ ਜੋ ਮੇਰੀ ਸ਼ਕਤੀ ਕਮਜ਼ੋਰੀਆਂ ਵਿੱਚ ਸਿੱਧ ਹੁੰਦੀ ਹੈ। ਇਸ ਲਈ ਮੈਂ ਆਪਣੀਆਂ ਕਮਜ਼ੋਰੀਆਂ ਉੱਤੇ ਵੱਡੇ ਅਨੰਦ ਨਾਲ ਮਾਣ ਕਰਾਂਗਾ ਤਾਂ ਜੋ ਮਸੀਹ ਦੀ ਸਮਰੱਥਾ ਮੇਰੇ ਉੱਤੇ ਬਣੀ ਰਹੇ। 10 ਇਸ ਕਾਰਨ ਮੈਂ ਮਸੀਹ ਦੇ ਲਈ ਕਮਜ਼ੋਰੀਆਂ ਵਿੱਚ, ਮਿਹਣਿਆਂ ਵਿੱਚ, ਤੰਗੀਆਂ ਵਿੱਚ, ਸਤਾਏ ਜਾਣ ਵਿੱਚ, ਸੰਕਟਾਂ ਵਿੱਚ ਪ੍ਰਸੰਨ ਹਾਂ ਕਿਉਂਕਿ ਜਦੋਂ ਮੈਂ ਨਿਰਬਲ ਹੁੰਦਾ ਹਾਂ ਤਦ ਹੀ ਮੈਂ ਸਮਰੱਥੀ ਹੁੰਦਾ ਹਾਂ। 11 ਮੈਂ ਮੂਰਖ ਬਣਿਆ ਹਾਂ ਪਰ ਤੁਸੀਂ ਹੀ ਮੈਨੂੰ ਮਜ਼ਬੂਰ ਕੀਤਾ ਕਿਉਂਕਿ ਚਾਹੀਦਾ ਹੈ ਕਿ ਤੁਸੀਂ ਮੇਰੀ ਵਡਿਆਈ ਕਰੋ ਭਾਵੇਂ ਮੈਂ ਕੁਝ ਵੀ ਨਹੀਂ ਹਾਂ ਤਾਂ ਵੀ ਉਹਨਾਂ ਮਹਾਨ ਰਸੂਲਾਂ ਤੋਂ ਕੁਝ ਘੱਟ ਨਹੀਂ ਹਾਂ। 12 ਰਸੂਲਾਂ ਦੇ ਚਿੰਨ੍ਹ ਪੂਰੀ ਧੀਰਜ ਨਾਲ ਨਿਸ਼ਾਨੀਆਂ, ਚਮਤਕਾਰਾਂ ਅਤੇ ਕਰਾਮਾਤਾਂ ਤੋਂ ਤੁਹਾਡੇ ਵਿੱਚ ਠੀਕ ਵਿਖਾਏ ਗਏ। 13 ਕਿਉਂ ਜੋ ਉਹ ਕਿਹੜੀ ਗੱਲ ਹੈ ਜਿਸ ਦੇ ਵਿੱਚ ਤੁਸੀਂ ਹੋਰਨਾਂ ਕਲੀਸਿਯਾਵਾਂ ਨਾਲੋਂ ਘੱਟ ਹੋ, ਬਿਨ੍ਹਾਂ ਇਸ ਦੇ ਜੋ ਮੈਂ ਆਪ ਤੁਹਾਡੇ ਉੱਤੇ ਭਾਰ ਨਾ ਪਾਇਆ। ਤੁਸੀਂ ਮੇਰੀ ਗਲਤੀਆਂ ਨੂੰ ਮਾਫ਼ ਕਰੋ! 14 ਵੇਖੋ, ਇਹ ਤੀਜੀ ਵਾਰ ਮੈਂ ਤੁਹਾਡੇ ਕੋਲ ਆਉਣ ਨੂੰ ਤਿਆਰ ਹਾਂ ਅਤੇ ਤੁਹਾਡੇ ਉੱਤੇ ਭਾਰ ਨਾ ਪਾਵਾਂਗਾ ਕਿਉਂ ਜੋ ਮੈਂ ਤੁਹਾਡਾ ਧਨ ਨਹੀਂ ਸਗੋਂ ਤੁਹਾਨੂੰ ਚਾਹੁੰਦਾ ਹਾਂ। ਬਾਲ ਬੱਚਿਆਂ ਨੂੰ ਮਾਤਾ-ਪਿਤਾ ਲਈ ਨਹੀਂ ਸਗੋਂ ਮਾਤਾ-ਪਿਤਾ ਨੂੰ ਬਾਲ ਬੱਚਿਆਂ ਲਈ ਜੋੜਨਾ ਚਾਹੀਦਾ ਹੈ। 15 ਮੈਂ ਤੁਹਾਡੇ ਆਤਮਾ ਲਈ ਬਹੁਤ ਅਨੰਦ ਨਾਲ ਖ਼ਰਚ ਕਰਾਂਗਾ ਅਤੇ ਆਪ ਹੀ ਤੁਹਾਡੇ ਲਈ ਖ਼ਰਚ ਹੋ ਜਾਂਵਾਂਗਾ। ਜੇ ਮੈਂ ਤੁਹਾਡੇ ਨਾਲ ਵੱਧ ਪਿਆਰ ਕਰਦਾ ਹਾਂ ਤਾਂ ਭਲਾ, ਕਿ ਤੁਸੀਂ ਮੇਰੇ ਨਾਲ ਘੱਟ ਪਿਆਰ ਕਰੋਗੇ? 16 ਭਲਾ, ਇਹ ਹੋ ਸਕਦਾ ਹੈ, ਮੈਂ ਆਪੇ ਤੁਹਾਡੇ ਉੱਤੇ ਭਾਰ ਨਾ ਪਾਇਆ ਪਰ ਚਤੁਰ ਹੋ ਕੇ ਮੈਂ ਤੁਹਾਨੂੰ ਛਲ ਨਾਲ ਫੜਿਆ! 17 ਜਿਨ੍ਹਾਂ ਨੂੰ ਮੈਂ ਤੁਹਾਡੇ ਕੋਲ ਭੇਜਿਆ, ਕੀ ਉਨ੍ਹਾਂ ਵਿੱਚੋਂ ਕਿਸੇ ਦੇ ਰਾਹੀਂ ਮੈਂ ਤੁਹਾਡੇ ਕੋਲੋਂ ਕੋਈ ਮੁਨਾਫਾ ਕੀਤਾ? 18 ਮੈਂ ਤੀਤੁਸ ਦੇ ਅੱਗੇ ਬੇਨਤੀ ਕੀਤੀ ਅਤੇ ਉਸ ਦੇ ਨਾਲ ਉਸ ਭਰਾ ਨੂੰ ਭੇਜਿਆ। ਕੀ ਤੀਤੁਸ ਨੇ ਤੁਹਾਡੇ ਕੋਲੋਂ ਕੋਈ ਮੁਨਾਫਾ ਕੀਤਾ? ਭਲਾ, ਅਸੀਂ ਇੱਕੋ ਆਤਮਾ ਤੋਂ, ਇੱਕੋ ਕਦਮਾਂ ਉੱਤੇ ਨਹੀਂ ਚੱਲੇ?। 19 ਭਲਾ, ਤੁਸੀਂ ਅਜੇ ਤੱਕ ਸਮਝਦੇ ਹੋ ਜੋ ਅਸੀਂ ਤੁਹਾਡੇ ਅੱਗੇ ਬਹਾਨੇ ਕਰਦੇ ਹਾਂ? ਅਸੀਂ ਪਰਮੇਸ਼ੁਰ ਦੇ ਅੱਗੇ ਮਸੀਹ ਵਿੱਚ ਹੋ ਕੇ ਬੋਲਦੇ ਹਾਂ। ਪਰ ਹੇ ਪਿਆਰਿਓ, ਇਹ ਸਾਰੀਆਂ ਗੱਲਾਂ ਤੁਹਾਡੇ ਹੀ ਲਾਭ ਲਈ ਹਨ। 20 ਕਿਉਂ ਜੋ ਮੈਂ ਡਰਦਾ ਹਾਂ ਕਿ ਕਿਤੇ ਇਹ ਨਾ ਹੋਵੇ ਜੋ ਮੈਂ ਆਣ ਕੇ ਜਿਸ ਤਰ੍ਹਾਂ ਦਾ ਤੁਹਾਨੂੰ ਚਾਹੁੰਦਾ ਹਾਂ ਉਸ ਤਰ੍ਹਾਂ ਨਾ ਪਾਵਾਂ ਅਤੇ ਤੁਸੀਂ ਮੈਨੂੰ ਵੀ ਉਸ ਤਰ੍ਹਾਂ ਪਾਓ ਜਿਸ ਤਰ੍ਹਾਂ ਨਹੀਂ ਚਾਹੁੰਦੇ ਹੋ ਅਤੇ ਝਗੜਾ, ਈਰਖਾ, ਕ੍ਰੋਧ, ਧੜੇਬਾਜ਼ੀਆਂ, ਚੁਗਲੀਆਂ, ਵਿਰੋਧ, ਆਕੜਾਂ ਅਤੇ ਘਮਸਾਣ ਹੋਣ। 21 ਅਤੇ ਅਜਿਹਾ ਨਾ ਹੋਵੇ ਕਿ ਜਦ ਮੈਂ ਫਿਰ ਆਵਾਂ ਤਾਂ ਮੇਰਾ ਪਰਮੇਸ਼ੁਰ ਮੈਨੂੰ ਤੁਹਾਡੇ ਅੱਗੇ ਹਲਕਾ ਪਾਵੇ ਅਤੇ ਮੈਂ ਉਨ੍ਹਾਂ ਵਿੱਚੋਂ ਬਹੁਤਿਆਂ ਦੇ ਲਈ ਦੁੱਖ ਕਰਾਂ, ਜਿਨ੍ਹਾਂ ਨੇ ਅੱਗੇ ਪਾਪ ਕੀਤਾ ਹੈ ਅਤੇ ਮੁੜ ਆਪਣੇ ਗੰਦੇ ਕੰਮਾਂ ਅਤੇ ਹਰਾਮਕਾਰੀ ਅਤੇ ਲੁੱਚਪੁਣੇ ਤੋਂ ਤੋਬਾ ਨਾ ਕੀਤੀ ਹੋਵੇ।

In Other Versions

2 Corinthians 12 in the ANGEFD

2 Corinthians 12 in the ANTPNG2D

2 Corinthians 12 in the AS21

2 Corinthians 12 in the BAGH

2 Corinthians 12 in the BBPNG

2 Corinthians 12 in the BBT1E

2 Corinthians 12 in the BDS

2 Corinthians 12 in the BEV

2 Corinthians 12 in the BHAD

2 Corinthians 12 in the BIB

2 Corinthians 12 in the BLPT

2 Corinthians 12 in the BNT

2 Corinthians 12 in the BNTABOOT

2 Corinthians 12 in the BNTLV

2 Corinthians 12 in the BOATCB

2 Corinthians 12 in the BOATCB2

2 Corinthians 12 in the BOBCV

2 Corinthians 12 in the BOCNT

2 Corinthians 12 in the BOECS

2 Corinthians 12 in the BOGWICC

2 Corinthians 12 in the BOHCB

2 Corinthians 12 in the BOHCV

2 Corinthians 12 in the BOHLNT

2 Corinthians 12 in the BOHNTLTAL

2 Corinthians 12 in the BOICB

2 Corinthians 12 in the BOILNTAP

2 Corinthians 12 in the BOITCV

2 Corinthians 12 in the BOKCV

2 Corinthians 12 in the BOKCV2

2 Corinthians 12 in the BOKHWOG

2 Corinthians 12 in the BOKSSV

2 Corinthians 12 in the BOLCB

2 Corinthians 12 in the BOLCB2

2 Corinthians 12 in the BOMCV

2 Corinthians 12 in the BONAV

2 Corinthians 12 in the BONCB

2 Corinthians 12 in the BONLT

2 Corinthians 12 in the BONUT2

2 Corinthians 12 in the BOPLNT

2 Corinthians 12 in the BOSCB

2 Corinthians 12 in the BOSNC

2 Corinthians 12 in the BOTLNT

2 Corinthians 12 in the BOVCB

2 Corinthians 12 in the BOYCB

2 Corinthians 12 in the BPBB

2 Corinthians 12 in the BPH

2 Corinthians 12 in the BSB

2 Corinthians 12 in the CCB

2 Corinthians 12 in the CUV

2 Corinthians 12 in the CUVS

2 Corinthians 12 in the DBT

2 Corinthians 12 in the DGDNT

2 Corinthians 12 in the DHNT

2 Corinthians 12 in the DNT

2 Corinthians 12 in the ELBE

2 Corinthians 12 in the EMTV

2 Corinthians 12 in the ESV

2 Corinthians 12 in the FBV

2 Corinthians 12 in the FEB

2 Corinthians 12 in the GGMNT

2 Corinthians 12 in the GNT

2 Corinthians 12 in the HARY

2 Corinthians 12 in the HNT

2 Corinthians 12 in the IRVA

2 Corinthians 12 in the IRVB

2 Corinthians 12 in the IRVG

2 Corinthians 12 in the IRVH

2 Corinthians 12 in the IRVK

2 Corinthians 12 in the IRVM

2 Corinthians 12 in the IRVM2

2 Corinthians 12 in the IRVO

2 Corinthians 12 in the IRVT

2 Corinthians 12 in the IRVT2

2 Corinthians 12 in the IRVU

2 Corinthians 12 in the ISVN

2 Corinthians 12 in the JSNT

2 Corinthians 12 in the KAPI

2 Corinthians 12 in the KBT1ETNIK

2 Corinthians 12 in the KBV

2 Corinthians 12 in the KJV

2 Corinthians 12 in the KNFD

2 Corinthians 12 in the LBA

2 Corinthians 12 in the LBLA

2 Corinthians 12 in the LNT

2 Corinthians 12 in the LSV

2 Corinthians 12 in the MAAL

2 Corinthians 12 in the MBV

2 Corinthians 12 in the MBV2

2 Corinthians 12 in the MHNT

2 Corinthians 12 in the MKNFD

2 Corinthians 12 in the MNG

2 Corinthians 12 in the MNT

2 Corinthians 12 in the MNT2

2 Corinthians 12 in the MRS1T

2 Corinthians 12 in the NAA

2 Corinthians 12 in the NASB

2 Corinthians 12 in the NBLA

2 Corinthians 12 in the NBS

2 Corinthians 12 in the NBVTP

2 Corinthians 12 in the NET2

2 Corinthians 12 in the NIV11

2 Corinthians 12 in the NNT

2 Corinthians 12 in the NNT2

2 Corinthians 12 in the NNT3

2 Corinthians 12 in the PDDPT

2 Corinthians 12 in the PFNT

2 Corinthians 12 in the RMNT

2 Corinthians 12 in the SBIAS

2 Corinthians 12 in the SBIBS

2 Corinthians 12 in the SBIBS2

2 Corinthians 12 in the SBICS

2 Corinthians 12 in the SBIDS

2 Corinthians 12 in the SBIGS

2 Corinthians 12 in the SBIHS

2 Corinthians 12 in the SBIIS

2 Corinthians 12 in the SBIIS2

2 Corinthians 12 in the SBIIS3

2 Corinthians 12 in the SBIKS

2 Corinthians 12 in the SBIKS2

2 Corinthians 12 in the SBIMS

2 Corinthians 12 in the SBIOS

2 Corinthians 12 in the SBIPS

2 Corinthians 12 in the SBISS

2 Corinthians 12 in the SBITS

2 Corinthians 12 in the SBITS2

2 Corinthians 12 in the SBITS3

2 Corinthians 12 in the SBITS4

2 Corinthians 12 in the SBIUS

2 Corinthians 12 in the SBIVS

2 Corinthians 12 in the SBT

2 Corinthians 12 in the SBT1E

2 Corinthians 12 in the SCHL

2 Corinthians 12 in the SNT

2 Corinthians 12 in the SUSU

2 Corinthians 12 in the SUSU2

2 Corinthians 12 in the SYNO

2 Corinthians 12 in the TBIAOTANT

2 Corinthians 12 in the TBT1E

2 Corinthians 12 in the TBT1E2

2 Corinthians 12 in the TFTIP

2 Corinthians 12 in the TFTU

2 Corinthians 12 in the TGNTATF3T

2 Corinthians 12 in the THAI

2 Corinthians 12 in the TNFD

2 Corinthians 12 in the TNT

2 Corinthians 12 in the TNTIK

2 Corinthians 12 in the TNTIL

2 Corinthians 12 in the TNTIN

2 Corinthians 12 in the TNTIP

2 Corinthians 12 in the TNTIZ

2 Corinthians 12 in the TOMA

2 Corinthians 12 in the TTENT

2 Corinthians 12 in the UBG

2 Corinthians 12 in the UGV

2 Corinthians 12 in the UGV2

2 Corinthians 12 in the UGV3

2 Corinthians 12 in the VBL

2 Corinthians 12 in the VDCC

2 Corinthians 12 in the YALU

2 Corinthians 12 in the YAPE

2 Corinthians 12 in the YBVTP

2 Corinthians 12 in the ZBP