Genesis 19 (IRVP)

1 ਸ਼ਾਮ ਨੂੰ ਦੋ ਦੂਤ ਸਦੂਮ ਨੂੰ ਆਏ ਅਤੇ ਲੂਤ ਸਦੂਮ ਸ਼ਹਿਰ ਦੇ ਫਾਟਕ ਵਿੱਚ ਬੈਠਾ ਹੋਇਆ ਸੀ, ਲੂਤ ਉਨ੍ਹਾਂ ਨੂੰ ਵੇਖ ਕੇ ਮਿਲਣ ਲਈ ਉੱਠਿਆ ਅਤੇ ਉਹ ਨੇ ਆਪਣਾ ਮੂੰਹ ਧਰਤੀ ਤੱਕ ਝੁਕਾਇਆ। 2 ਉਸ ਨੇ ਆਖਿਆ, ਵੇਖੋ, ਮੇਰੇ ਪ੍ਰਭੂਓ ਤੁਸੀਂ ਆਪਣੇ ਦਾਸ ਦੇ ਘਰ ਵੱਲ ਮੁੜੋ ਅਤੇ ਰਾਤ ਠਹਿਰੋ ਅਤੇ ਆਪਣੇ ਪੈਰ ਧੋਵੋ, ਫੇਰ ਤੁਸੀਂ ਤੜਕੇ ਉੱਠ ਕੇ ਆਪਣੇ ਰਾਹ ਚਲੇ ਜਾਣਾ। ਪਰ ਉਨ੍ਹਾਂ ਨੇ ਆਖਿਆ, ਨਹੀਂ, ਅਸੀਂ ਚੌਂਕ ਵਿੱਚ ਰਾਤ ਕੱਟਾਂਗੇ। 3 ਜਦ ਉਸ ਨੇ ਉਨ੍ਹਾਂ ਦੇ ਅੱਗੇ ਬਹੁਤ ਮਿੰਨਤ ਕੀਤੀ ਤਾਂ ਓਹ ਉਸ ਦੇ ਨਾਲ ਉਸ ਦੇ ਘਰ ਗਏ ਅਤੇ ਉਸ ਨੇ ਉਨ੍ਹਾਂ ਦੀ ਮੇਜ਼ਬਾਨੀ ਕੀਤੀ ਅਤੇ ਪਤੀਰੀ ਰੋਟੀ ਪਕਾਈ ਅਤੇ ਉਨ੍ਹਾਂ ਨੇ ਖਾਧੀ। 4 ਪਰ ਉਨ੍ਹਾਂ ਦੇ ਲੰਮੇ ਪੈਣ ਤੋਂ ਪਹਿਲਾਂ, ਸਦੂਮ ਨਗਰ ਦੇ ਸਾਰੇ ਮਨੁੱਖਾਂ ਨੇ ਕੀ ਜਵਾਨ, ਕੀ ਬੁੱਢਾ ਚਾਰੇ ਪਾਸਿਓਂ ਉਸ ਘਰ ਨੂੰ ਘੇਰ ਲਿਆ। 5 ਅਤੇ ਉਨ੍ਹਾਂ ਨੇ ਲੂਤ ਨੂੰ ਅਵਾਜ਼ ਮਾਰ ਕੇ ਆਖਿਆ, ਓਹ ਮਨੁੱਖ ਕਿੱਥੇ ਹਨ ਜੋ ਅੱਜ ਰਾਤ ਤੇਰੇ ਕੋਲ ਆਏ ਹਨ? ਉਨ੍ਹਾਂ ਨੂੰ ਸਾਡੇ ਕੋਲ ਬਾਹਰ ਲਿਆ ਤਾਂ ਜੋ ਅਸੀਂ ਉਨ੍ਹਾਂ ਨਾਲ ਸੰਗ ਕਰੀਏ। 6 ਤਦ ਲੂਤ ਉਨ੍ਹਾਂ ਦੇ ਕੋਲ ਦਰਵਾਜ਼ੇ ਵਿੱਚੋਂ ਬਾਹਰ ਗਿਆ ਅਤੇ ਦਰਵਾਜ਼ਾ ਆਪਣੇ ਪਿੱਛੇ ਬੰਦ ਕਰ ਲਿਆ। 7 ਤਦ ਉਸ ਨੇ ਆਖਿਆ, ਮੇਰੇ ਭਰਾਵੋ, ਇਹ ਬੁਰਿਆਈ ਨਾ ਕਰੋ। 8 ਵੇਖੋ ਮੇਰੀਆਂ ਦੋ ਧੀਆਂ ਹਨ, ਜਿਨ੍ਹਾਂ ਨੇ ਕਿਸੇ ਮਨੁੱਖ ਨਾਲ ਸੰਗ ਨਹੀਂ ਕੀਤਾ l ਮੈਂ ਉਨ੍ਹਾਂ ਨੂੰ ਤੁਹਾਡੇ ਕੋਲ ਲੈ ਆਉਂਦਾ ਹਾਂ ਤਾਂ ਉਨ੍ਹਾਂ ਨਾਲ ਜਿਵੇਂ ਤੁਹਾਡੀ ਨਿਗਾਹ ਵਿੱਚ ਚੰਗਾ ਹੋਵੇ ਉਸੇ ਤਰ੍ਹਾਂ ਕਰੋ, ਪਰ ਇਨ੍ਹਾਂ ਮਨੁੱਖਾਂ ਨਾਲ ਅਜਿਹਾ ਕੁਝ ਨਾ ਕਰੋ ਕਿਉਂ ਜੋ ਓਹ ਮੇਰੀ ਛੱਤ ਹੇਠ ਆਏ ਹਨ। 9 ਪਰ ਉਨ੍ਹਾਂ ਨੇ ਆਖਿਆ, ਪਿੱਛੇ ਹੱਟ ਜਾ, ਉਨ੍ਹਾਂ ਨੇ ਇਹ ਵੀ ਆਖਿਆ ਇਹ ਪਰਦੇਸੀ ਹੋ ਕੇ ਵੱਸਣ ਲਈ ਆਇਆ ਸੀ, ਹੁਣ ਨਿਆਈਂ ਬਣ ਬੈਠਾ ਹੈ। ਅਸੀਂ ਤੇਰੇ ਨਾਲ ਉਨ੍ਹਾਂ ਨਾਲੋਂ ਵੱਧ ਬੁਰਿਆਈ ਕਰਾਂਗੇ। ਫੇਰ ਉਨ੍ਹਾਂ ਨੇ ਲੂਤ ਨੂੰ ਬਹੁਤ ਤੰਗ ਕੀਤਾ ਅਤੇ ਦਰਵਾਜ਼ੇ ਨੂੰ ਭੰਨਣ ਲਈ ਨੇੜੇ ਆਏ। 10 ਤਦ ਉਨ੍ਹਾਂ ਮਨੁੱਖਾਂ ਨੇ ਹੱਥ ਵਧਾ ਕੇ ਲੂਤ ਨੂੰ ਆਪਣੇ ਕੋਲ ਘਰ ਵਿੱਚ ਖਿੱਚ ਲਿਆ ਅਤੇ ਦਰਵਾਜ਼ੇ ਨੂੰ ਬੰਦ ਕਰ ਲਿਆ। 11 ਜਿਹੜੇ ਮਨੁੱਖ ਬੂਹੇ ਦੇ ਅੱਗੇ ਸਨ ਉਨ੍ਹਾਂ ਨੇ ਉਨ੍ਹਾਂ ਨੂੰ, ਕੀ ਛੋਟਾ ਕੀ ਵੱਡਾ ਅੰਨ੍ਹੇ ਕਰ ਦਿੱਤਾ ਇੱਥੋਂ ਤੱਕ ਕਿ ਓਹ ਦਰਵਾਜ਼ਾ ਲੱਭਦੇ-ਲੱਭਦੇ ਥੱਕ ਗਏ। 12 ਤਦ ਉਹਨਾਂ ਮਨੁੱਖਾਂ ਨੇ ਲੂਤ ਨੂੰ ਆਖਿਆ, ਇੱਥੇ ਤੇਰੇ ਕੋਲ ਹੋਰ ਕੌਣ ਹੈ? ਆਪਣੇ ਜਵਾਈਆਂ, ਪੁੱਤਰਾਂ, ਧੀਆਂ ਨੂੰ ਅਤੇ ਉਹ ਸਭ ਕੁਝ ਜੋ ਤੇਰਾ ਇਸ ਨਗਰ ਵਿੱਚ ਹੈ, ਲੈ ਕੇ ਬਾਹਰ ਨਿੱਕਲ ਜਾ। 13 ਕਿਉਂਕਿ ਅਸੀਂ ਇਸ ਸਥਾਨ ਨੂੰ ਨਸ਼ਟ ਕਰਨ ਵਾਲੇ ਹਾਂ ਕਿਉਂ ਜੋ ਉਹਨਾਂ ਦੀ ਬੁਰਿਆਈ ਯਹੋਵਾਹ ਦੇ ਅੱਗੇ ਬਹੁਤ ਵੱਧ ਗਈ ਹੈ ਅਤੇ ਯਹੋਵਾਹ ਨੇ ਸਾਨੂੰ ਇਹਨਾਂ ਦਾ ਨਾਸ ਕਰਨ ਲਈ ਭੇਜਿਆ ਹੈ। 14 ਉਪਰੰਤ ਲੂਤ ਨੇ ਬਾਹਰ ਜਾ ਕੇ ਆਪਣੇ ਜਵਾਈਆਂ ਨਾਲ ਜਿਨ੍ਹਾਂ ਨਾਲ ਉਸ ਦੀਆਂ ਧੀਆਂ ਦੀ ਮੰਗਣੀ ਹੋਈ ਸੀ ਗੱਲ ਕੀਤੀ ਅਤੇ ਆਖਿਆ, ਉੱਠੋ ਇਸ ਨਗਰ ਤੋਂ ਨਿੱਕਲ ਜਾਓ ਕਿਉਂਕਿ ਯਹੋਵਾਹ ਇਸ ਨਗਰ ਨੂੰ ਨਸ਼ਟ ਕਰਨ ਵਾਲਾ ਹੈ, ਪਰ ਉਹ ਆਪਣੇ ਜਵਾਈਆਂ ਦੀਆਂ ਨਜ਼ਰਾਂ ਵਿੱਚ ਮਖ਼ੌਲੀਆ ਜਿਹਾ ਜਾਪਿਆ। 15 ਜਦ ਸਵੇਰ ਹੋਈ ਤਾਂ ਉਹਨਾਂ ਦੂਤਾਂ ਨੇ ਲੂਤ ਨੂੰ ਛੇਤੀ ਕਰਾਈ ਅਤੇ ਕਿਹਾ, ਉੱਠ, ਆਪਣੀ ਪਤਨੀ ਅਤੇ ਦੋਹਾਂ ਧੀਆਂ ਨੂੰ ਜਿਹੜੀਆਂ ਇੱਥੇ ਹਨ ਲੈ ਜਾ, ਅਜਿਹਾ ਨਾ ਹੋਵੇ ਕਿ ਤੂੰ ਵੀ ਇਸ ਨਗਰ ਦੇ ਅਪਰਾਧ ਵਿੱਚ ਭਸਮ ਹੋ ਜਾਵੇਂ। 16 ਜਦ ਉਹ ਦੇਰੀ ਕਰ ਰਿਹਾ ਸੀ, ਤਾਂ ਉਨ੍ਹਾਂ ਮਨੁੱਖਾਂ ਨੇ ਯਹੋਵਾਹ ਦੀ ਕਿਰਪਾ ਦੇ ਕਾਰਨ ਜੋ ਉਸ ਦੇ ਉੱਤੇ ਸੀ, ਉਹ ਦੇ ਹੱਥ, ਅਤੇ ਉਹ ਦੀ ਪਤਨੀ ਦੇ ਹੱਥ, ਅਤੇ ਉਹ ਦੀਆਂ ਦੋਹਾਂ ਧੀਆਂ ਦੇ ਹੱਥਾਂ ਨੂੰ ਫੜ੍ਹ ਕੇ ਉਨ੍ਹਾਂ ਨੂੰ ਨਗਰ ਤੋਂ ਬਾਹਰ ਪਹੁੰਚਾ ਦਿੱਤਾ। 17 ਅਜਿਹਾ ਹੋਇਆ ਕਿ ਜਦ ਓਹ ਉਨ੍ਹਾਂ ਨੂੰ ਬਾਹਰ ਲੈ ਆਏ ਤਾਂ ਉਸ ਨੂੰ ਆਖਿਆ, ਆਪਣੀ ਜਾਨ ਬਚਾ ਕੇ ਭੱਜ ਜਾ, ਪਿੱਛੇ ਮੁੜ ਕੇ ਨਾ ਵੇਖੀਂ ਅਤੇ ਸਾਰੀ ਘਾਟੀ ਵਿੱਚ ਕਿਤੇ ਨਾ ਠਹਿਰੀਂ। ਪਰਬਤ ਨੂੰ ਭੱਜ ਜਾ, ਅਜਿਹਾ ਨਾ ਹੋਵੇ ਕਿ ਤੂੰ ਵੀ ਭਸਮ ਹੋ ਜਾਵੇਂ। 18 ਪਰ ਲੂਤ ਨੇ ਉਨ੍ਹਾਂ ਨੂੰ ਆਖਿਆ, ਹੇ ਮੇਰੇ ਪ੍ਰਭੂਓ, ਅਜਿਹਾ ਨਾ ਕਰਨਾ। 19 ਵੇਖੋ, ਤੁਹਾਡੇ ਦਾਸ ਉੱਤੇ ਤੁਹਾਡੀ ਕਿਰਪਾ ਦੀ ਨਜ਼ਰ ਹੋਈ ਹੈ, ਅਤੇ ਤੁਸੀਂ ਬਹੁਤ ਦਯਾ ਕੀਤੀ ਜੋ ਮੇਰੀ ਜਾਨ ਨੂੰ ਬਚਾਇਆ ਹੈ, ਪਰ ਮੈਂ ਪਰਬਤ ਤੱਕ ਨਹੀਂ ਭੱਜ ਸਕਦਾ, ਅਜਿਹਾ ਨਾ ਹੋਵੇ ਕਿ ਮੇਰੇ ਉੱਤੇ ਕੋਈ ਬਿਪਤਾ ਆ ਪਵੇ ਅਤੇ ਮੈਂ ਮਰ ਜਾਂਵਾਂ। 20 ਵੇਖੋ, ਉਹ ਨਗਰ ਭੱਜਣ ਲਈ ਨੇੜੇ ਹੈ ਅਤੇ ਉਹ ਛੋਟਾ ਵੀ ਹੈ। ਮੈਨੂੰ ਉੱਥੇ ਭੱਜ ਜਾਣ ਦਿਓ। ਕੀ ਉਹ ਨਗਰ ਛੋਟਾ ਨਹੀਂ ਹੈ? ਇਸ ਤਰ੍ਹਾਂ ਮੇਰੀ ਜਾਨ ਬਚ ਜਾਵੇਗੀ। 21 ਉਸ ਨੇ ਉਹ ਨੂੰ ਆਖਿਆ, ਵੇਖ, ਮੈਂ ਤੇਰੀ ਇਸ ਗੱਲ ਨੂੰ ਵੀ ਮੰਨ ਲਿਆ ਹੈ ਅਤੇ ਮੈਂ ਉਸ ਨਗਰ ਨੂੰ ਜਿਹ ਦੇ ਵਿਖੇ ਤੂੰ ਗੱਲ ਕੀਤੀ ਹੈ, ਨਾਸ ਨਾ ਕਰਾਂਗਾ। 22 ਛੇਤੀ ਕਰ, ਉੱਥੇ ਨੂੰ ਭੱਜ ਜਾ ਕਿਉਂਕਿ ਜਦ ਤੱਕ ਤੂੰ ਉੱਥੇ ਨਾ ਪਹੁੰਚੇ ਮੈਂ ਕੁਝ ਨਹੀਂ ਕਰ ਸਕਦਾ। ਇਸ ਕਾਰਨ ਉਸ ਨਗਰ ਦਾ ਨਾਮ ਸੋਆਰ ਰੱਖਿਆ ਗਿਆ। 23 ਸੂਰਜ ਅਜੇ ਚੜ੍ਹਿਆ ਹੀ ਸੀ, ਜਦ ਲੂਤ ਸੋਆਰ ਵਿੱਚ ਜਾ ਵੜਿਆ। 24 ਤਦ ਯਹੋਵਾਹ ਨੇ ਸਦੂਮ ਅਤੇ ਅਮੂਰਾਹ ਉੱਤੇ ਗੰਧਕ ਅਤੇ ਅੱਗ ਅਕਾਸ਼ ਤੋਂ ਬਰਸਾਈ 25 ਅਤੇ ਉਸ ਨੇ ਉਨ੍ਹਾਂ ਨਗਰਾਂ ਨੂੰ, ਅਤੇ ਸਾਰੀ ਘਾਟੀ ਨੂੰ, ਅਤੇ ਨਗਰ ਦੇ ਵਸਨੀਕਾਂ ਨੂੰ ਅਤੇ ਜ਼ਮੀਨ ਦੀ ਸਾਰੀ ਉਪਜ ਨੂੰ ਨਸ਼ਟ ਕਰ ਸੁੱਟਿਆ। 26 ਪਰ ਲੂਤ ਦੀ ਪਤਨੀ ਨੇ ਜੋ ਉਸ ਦੇ ਪਿੱਛੇ ਸੀ, ਉਸ ਨੇ ਪਿੱਛੇ ਮੁੜ ਕੇ ਵੇਖਿਆ ਤਾਂ ਉਹ ਲੂਣ ਦਾ ਥੰਮ੍ਹ ਬਣ ਗਈ। 27 ਅਬਰਾਹਾਮ ਸਵੇਰੇ ਹੀ ਉੱਠ ਕੇ ਉਸ ਸਥਾਨ ਨੂੰ ਗਿਆ, ਜਿੱਥੇ ਉਹ ਯਹੋਵਾਹ ਦੇ ਸਨਮੁਖ ਖੜ੍ਹਾ ਹੋਇਆ ਸੀ। 28 ਜਦ ਉਸ ਨੇ ਸਦੂਮ ਅਤੇ ਅਮੂਰਾਹ ਵੱਲ ਅਤੇ ਘਾਟੀ ਦੇ ਸਾਰੇ ਦੇਸ਼ ਵੱਲ ਵੇਖਿਆ ਤਾਂ ਵੇਖੋ, ਧਰਤੀ ਤੋਂ ਧੂੰਆਂ ਭੱਠੀ ਦੇ ਧੂੰਏਂ ਵਾਂਗੂੰ ਉੱਠ ਰਿਹਾ ਸੀ। 29 ਅਜਿਹਾ ਹੋਇਆ ਕਿ ਜਦ ਪਰਮੇਸ਼ੁਰ ਨੇ ਉਸ ਘਾਟੀ ਦੇ ਨਗਰਾਂ ਨੂੰ ਜਿਸ ਵਿੱਚ ਲੂਤ ਰਹਿੰਦਾ ਸੀ, ਨਸ਼ਟ ਕੀਤਾ ਤਦ ਪਰਮੇਸ਼ੁਰ ਨੇ ਅਬਰਾਹਾਮ ਨੂੰ ਯਾਦ ਕਰਕੇ ਲੂਤ ਨੂੰ ਉਸ ਬਰਬਾਦੀ ਤੋਂ ਬਚਾ ਲਿਆ। 30 ਫੇਰ ਲੂਤ ਨੇ ਸੋਆਰ ਨਗਰ ਨੂੰ ਛੱਡ ਦਿੱਤਾ ਅਤੇ ਉੱਪਰ ਜਾ ਕੇ ਆਪਣੀਆਂ ਦੋਹਾਂ ਧੀਆਂ ਸਮੇਤ ਪਰਬਤ ਉੱਤੇ ਵੱਸ ਗਿਆ ਕਿਉਂ ਜੋ ਉਹ ਸੋਆਰ ਵਿੱਚ ਵੱਸਣ ਤੋਂ ਡਰਦਾ ਸੀ, ਇਸ ਲਈ ਉਹ ਅਤੇ ਉਹ ਦੀਆਂ ਦੋਵੇਂ ਧੀਆਂ ਇੱਕ ਗੁਫ਼ਾ ਵਿੱਚ ਰਹਿਣ ਲੱਗ ਪਏ। 31 ਤਦ ਵੱਡੀ ਧੀ ਨੇ ਛੋਟੀ ਨੂੰ ਆਖਿਆ, ਸਾਡਾ ਪਿਤਾ ਬੁੱਢਾ ਹੈ ਅਤੇ ਧਰਤੀ ਉੱਤੇ ਕੋਈ ਮਨੁੱਖ ਨਹੀਂ ਹੈ, ਜੋ ਸੰਸਾਰ ਦੀ ਰੀਤ ਅਨੁਸਾਰ ਸਾਡੇ ਕੋਲ ਅੰਦਰ ਆਵੇ। 32 ਇਸ ਲਈ ਆ, ਅਸੀਂ ਆਪਣੇ ਪਿਤਾ ਨੂੰ ਮਧ ਪਿਲਾਈਏ ਅਤੇ ਉਸ ਦੇ ਸੰਗ ਲੇਟੀਏ, ਤਾਂ ਜੋ ਅਸੀਂ ਆਪਣੇ ਪਿਤਾ ਦੀ ਅੰਸ ਨੂੰ ਕਾਇਮ ਰੱਖ ਸਕੀਏ। 33 ਫਿਰ ਉਨ੍ਹਾਂ ਨੇ ਆਪਣੇ ਪਿਤਾ ਨੂੰ ਉਸੇ ਰਾਤ ਮਧ ਪਿਲਾਈ ਅਤੇ ਵੱਡੀ ਧੀ ਜਾ ਕੇ ਆਪਣੇ ਪਿਤਾ ਦੇ ਸੰਗ ਲੇਟੀ ਪਰ ਲੂਤ ਨੇ ਉਹ ਦਾ ਲੇਟਣਾ ਅਤੇ ਉੱਠਣਾ ਨਹੀਂ ਜਾਣਿਆ। 34 ਅਗਲੇ ਦਿਨ ਅਜਿਹਾ ਹੋਇਆ ਕਿ ਵੱਡੀ ਧੀ ਨੇ ਛੋਟੀ ਨੂੰ ਆਖਿਆ, ਵੇਖ, ਮੈਂ ਕੱਲ ਰਾਤ ਆਪਣੇ ਪਿਤਾ ਦੇ ਸੰਗ ਲੇਟੀ। ਅਸੀਂ ਅੱਜ ਰਾਤ ਵੀ ਉਹ ਨੂੰ ਮਧ ਪਿਲਾਈਏ ਅਤੇ ਤੂੰ ਜਾ ਕੇ ਉਹ ਦੇ ਸੰਗ ਲੇਟ ਅਤੇ ਤਾਂ ਜੋ ਅਸੀਂ ਆਪਣੇ ਪਿਤਾ ਦੀ ਅੰਸ ਨੂੰ ਕਾਇਮ ਰੱਖ ਸਕੀਏ। 35 ਸੋ ਉਨ੍ਹਾਂ ਨੇ ਉਸ ਰਾਤ ਵੀ ਆਪਣੇ ਪਿਤਾ ਨੂੰ ਮਧ ਪਿਲਾਈ ਅਤੇ ਛੋਟੀ ਧੀ ਜਾ ਕੇ ਆਪਣੇ ਪਿਤਾ ਦੇ ਸੰਗ ਲੇਟੀ ਪਰ ਉਸ ਨੇ ਉਹ ਦਾ ਲੇਟਣਾ ਅਤੇ ਉੱਠਣਾ ਨਹੀਂ ਜਾਣਿਆ। 36 ਇਸ ਤਰ੍ਹਾਂ ਲੂਤ ਦੀਆਂ ਦੋਵੇਂ ਧੀਆਂ ਆਪਣੇ ਪਿਤਾ ਤੋਂ ਗਰਭਵਤੀ ਹੋਈਆਂ, 37 ਅਤੇ ਵੱਡੀ ਧੀ ਨੇ ਇੱਕ ਪੁੱਤਰ ਜਣਿਆ ਅਤੇ ਉਸ ਦਾ ਨਾਮ ਮੋਆਬ ਰੱਖਿਆ। ਉਹ ਅੱਜ ਤੱਕ ਮੋਆਬੀਆਂ ਦਾ ਪਿਤਾ ਹੈ। 38 ਛੋਟੀ ਧੀ ਵੀ ਇੱਕ ਪੁੱਤਰ ਜਣੀ ਅਤੇ ਉਸ ਨੇ ਉਹ ਦਾ ਨਾਮ ਬਿਨ-ਅੰਮੀ ਰੱਖਿਆ। ਉਹ ਅੱਜ ਤੱਕ ਅੰਮੋਨੀਆਂ ਦਾ ਪਿਤਾ ਹੈ।

In Other Versions

Genesis 19 in the ANGEFD

Genesis 19 in the ANTPNG2D

Genesis 19 in the AS21

Genesis 19 in the BAGH

Genesis 19 in the BBPNG

Genesis 19 in the BBT1E

Genesis 19 in the BDS

Genesis 19 in the BEV

Genesis 19 in the BHAD

Genesis 19 in the BIB

Genesis 19 in the BLPT

Genesis 19 in the BNT

Genesis 19 in the BNTABOOT

Genesis 19 in the BNTLV

Genesis 19 in the BOATCB

Genesis 19 in the BOATCB2

Genesis 19 in the BOBCV

Genesis 19 in the BOCNT

Genesis 19 in the BOECS

Genesis 19 in the BOGWICC

Genesis 19 in the BOHCB

Genesis 19 in the BOHCV

Genesis 19 in the BOHLNT

Genesis 19 in the BOHNTLTAL

Genesis 19 in the BOICB

Genesis 19 in the BOILNTAP

Genesis 19 in the BOITCV

Genesis 19 in the BOKCV

Genesis 19 in the BOKCV2

Genesis 19 in the BOKHWOG

Genesis 19 in the BOKSSV

Genesis 19 in the BOLCB

Genesis 19 in the BOLCB2

Genesis 19 in the BOMCV

Genesis 19 in the BONAV

Genesis 19 in the BONCB

Genesis 19 in the BONLT

Genesis 19 in the BONUT2

Genesis 19 in the BOPLNT

Genesis 19 in the BOSCB

Genesis 19 in the BOSNC

Genesis 19 in the BOTLNT

Genesis 19 in the BOVCB

Genesis 19 in the BOYCB

Genesis 19 in the BPBB

Genesis 19 in the BPH

Genesis 19 in the BSB

Genesis 19 in the CCB

Genesis 19 in the CUV

Genesis 19 in the CUVS

Genesis 19 in the DBT

Genesis 19 in the DGDNT

Genesis 19 in the DHNT

Genesis 19 in the DNT

Genesis 19 in the ELBE

Genesis 19 in the EMTV

Genesis 19 in the ESV

Genesis 19 in the FBV

Genesis 19 in the FEB

Genesis 19 in the GGMNT

Genesis 19 in the GNT

Genesis 19 in the HARY

Genesis 19 in the HNT

Genesis 19 in the IRVA

Genesis 19 in the IRVB

Genesis 19 in the IRVG

Genesis 19 in the IRVH

Genesis 19 in the IRVK

Genesis 19 in the IRVM

Genesis 19 in the IRVM2

Genesis 19 in the IRVO

Genesis 19 in the IRVT

Genesis 19 in the IRVT2

Genesis 19 in the IRVU

Genesis 19 in the ISVN

Genesis 19 in the JSNT

Genesis 19 in the KAPI

Genesis 19 in the KBT1ETNIK

Genesis 19 in the KBV

Genesis 19 in the KJV

Genesis 19 in the KNFD

Genesis 19 in the LBA

Genesis 19 in the LBLA

Genesis 19 in the LNT

Genesis 19 in the LSV

Genesis 19 in the MAAL

Genesis 19 in the MBV

Genesis 19 in the MBV2

Genesis 19 in the MHNT

Genesis 19 in the MKNFD

Genesis 19 in the MNG

Genesis 19 in the MNT

Genesis 19 in the MNT2

Genesis 19 in the MRS1T

Genesis 19 in the NAA

Genesis 19 in the NASB

Genesis 19 in the NBLA

Genesis 19 in the NBS

Genesis 19 in the NBVTP

Genesis 19 in the NET2

Genesis 19 in the NIV11

Genesis 19 in the NNT

Genesis 19 in the NNT2

Genesis 19 in the NNT3

Genesis 19 in the PDDPT

Genesis 19 in the PFNT

Genesis 19 in the RMNT

Genesis 19 in the SBIAS

Genesis 19 in the SBIBS

Genesis 19 in the SBIBS2

Genesis 19 in the SBICS

Genesis 19 in the SBIDS

Genesis 19 in the SBIGS

Genesis 19 in the SBIHS

Genesis 19 in the SBIIS

Genesis 19 in the SBIIS2

Genesis 19 in the SBIIS3

Genesis 19 in the SBIKS

Genesis 19 in the SBIKS2

Genesis 19 in the SBIMS

Genesis 19 in the SBIOS

Genesis 19 in the SBIPS

Genesis 19 in the SBISS

Genesis 19 in the SBITS

Genesis 19 in the SBITS2

Genesis 19 in the SBITS3

Genesis 19 in the SBITS4

Genesis 19 in the SBIUS

Genesis 19 in the SBIVS

Genesis 19 in the SBT

Genesis 19 in the SBT1E

Genesis 19 in the SCHL

Genesis 19 in the SNT

Genesis 19 in the SUSU

Genesis 19 in the SUSU2

Genesis 19 in the SYNO

Genesis 19 in the TBIAOTANT

Genesis 19 in the TBT1E

Genesis 19 in the TBT1E2

Genesis 19 in the TFTIP

Genesis 19 in the TFTU

Genesis 19 in the TGNTATF3T

Genesis 19 in the THAI

Genesis 19 in the TNFD

Genesis 19 in the TNT

Genesis 19 in the TNTIK

Genesis 19 in the TNTIL

Genesis 19 in the TNTIN

Genesis 19 in the TNTIP

Genesis 19 in the TNTIZ

Genesis 19 in the TOMA

Genesis 19 in the TTENT

Genesis 19 in the UBG

Genesis 19 in the UGV

Genesis 19 in the UGV2

Genesis 19 in the UGV3

Genesis 19 in the VBL

Genesis 19 in the VDCC

Genesis 19 in the YALU

Genesis 19 in the YAPE

Genesis 19 in the YBVTP

Genesis 19 in the ZBP