2 Samuel 6 (IRVP)
1 ਫਿਰ ਦਾਊਦ ਨੇ ਇਸਰਾਏਲ ਦੇ ਸਾਰੇ ਚੁਣੇ ਹੋਏ, ਤੀਹ ਹਜ਼ਾਰ ਜੁਆਨਾਂ ਨੂੰ ਇਕੱਠਿਆਂ ਕੀਤਾ। 2 ਤਦ ਦਾਊਦ ਉੱਠਿਆ ਅਤੇ ਆਪਣੇ ਨਾਲ ਦੇ ਸਾਰਿਆਂ ਲੋਕਾਂ ਨੂੰ ਲੈ ਕੇ ਬਆਲੇ ਨਾਮ ਦੇ ਸਥਾਨ, ਯਹੂਦਾਹ ਤੋਂ ਤੁਰਿਆ, ਤਾਂ ਜੋ ਪਰਮੇਸ਼ੁਰ ਦੇ ਸੰਦੂਕ ਨੂੰ ਲੈ ਆਵੇ ਜਿਹੜਾ ਉਸ ਨਾਮ ਤੋਂ ਅਰਥਾਤ ਸੈਨਾਂ ਦੇ ਯਹੋਵਾਹ ਦੇ ਨਾਮ ਤੋਂ ਸਦਾਉਂਦਾ ਹੈ, ਜੋ ਕਰੂਬੀਆਂ ਦੇ ਉੱਤੇ ਬਿਰਾਜਮਾਨ ਹੈ। 3 ਸੋ ਉਨ੍ਹਾਂ ਨੇ ਪਰਮੇਸ਼ੁਰ ਦੇ ਸੰਦੂਕ ਨੂੰ ਨਵੀਂ ਬੈਲ ਗੱਡੀ ਉੱਤੇ ਰੱਖਿਆ ਅਤੇ ਉਹ ਨੂੰ ਅਬੀਨਾਦਾਬ ਦੇ ਘਰ ਤੋਂ ਜੋ ਗਿਬਆਹ ਵਿੱਚ ਸੀ, ਚੁੱਕ ਲਿਆਏ ਅਤੇ ਅਬੀਨਾਦਾਬ ਦੇ ਪੁੱਤਰਾਂ ਊਜ਼ਾਹ ਅਤੇ ਅਹਯੋ ਨੇ ਉਸ ਨਵੀਂ ਗੱਡੀ ਨੂੰ ਹੱਕਿਆ। 4 ਉਹ ਉਸ ਨੂੰ ਅਬੀਨਾਦਾਬ ਦੇ ਘਰ ਤੋਂ ਜੋ ਗਿਬਆਹ ਪਰਬਤ ਵਿੱਚ ਸੀ ਚੁੱਕ ਲਿਆਏ ਅਤੇ ਪਰਮੇਸ਼ੁਰ ਦੇ ਸੰਦੂਕ ਦੇ ਨਾਲ-ਨਾਲ ਗਏ। ਅਤੇ ਅਹਯੋ ਸੰਦੂਕ ਦੇ ਅੱਗੇ-ਅੱਗੇ ਤੁਰਿਆ। 5 ਦਾਊਦ ਅਤੇ ਇਸਰਾਏਲ ਦਾ ਸਾਰਾ ਘਰਾਣਾ ਚੀਲ ਦੀ ਲੱਕੜ ਦੇ ਸਾਰੇ ਤਰ੍ਹਾਂ ਦੇ ਵਾਜੇ ਅਰਥਾਤ ਬੀਨ, ਮੱਧਮ, ਖੰਜ਼ਰੀਆਂ, ਚਿਮਟਾ ਅਤੇ ਛੈਣੇ ਲੈ ਕੇ ਯਹੋਵਾਹ ਦੇ ਸੰਦੂਕ ਅੱਗੇ-ਅੱਗੇ ਵਜਾਉਂਦੇ ਗਏ। 6 ਜਦ ਉਹ ਨਾਕੋਨ ਦੇ ਪਿੜ ਕੋਲ ਪਹੁੰਚੇ, ਤਦ ਊਜ਼ਾਹ ਨੇ ਹੱਥ ਵਧਾ ਕੇ ਪਰਮੇਸ਼ੁਰ ਦੇ ਸੰਦੂਕ ਨੂੰ ਫੜ੍ਹ ਕੇ ਸੰਭਾਲਿਆ। 7 ਕਿਉਂ ਜੋ ਬਲ਼ਦਾਂ ਨੂੰ ਠੋਕਰ ਲੱਗੀ ਸੀ, ਤਦ ਯਹੋਵਾਹ ਦਾ ਕ੍ਰੋਧ ਊਜ਼ਾਹ ਦੇ ਉੱਤੇ ਭੜਕਿਆ ਅਤੇ ਪਰਮੇਸ਼ੁਰ ਨੇ ਉਹ ਦੇ ਦੋਸ਼ ਦੇ ਕਾਰਨ ਉਹ ਨੂੰ ਮਾਰਿਆ ਅਤੇ ਉਹ ਯਹੋਵਾਹ ਦੇ ਸੰਦੂਕ ਦੇ ਕੋਲ ਹੀ ਮਰ ਗਿਆ। 8 ਦਾਊਦ ਦੁਖੀ ਹੋ ਗਿਆ, ਕਿਉਂ ਜੋ ਯਹੋਵਾਹ ਊਜ਼ਾਹ ਉੱਤੇ ਆਣ ਪਿਆ ਅਤੇ ਉਹ ਨੇ ਉਸ ਥਾਂ ਦਾ ਨਾਮ ਪਰਸ-ਊਜ਼ਾਹ ਰੱਖਿਆ ਜੋ ਅੱਜ ਤੱਕ ਪ੍ਰਸਿੱਧ ਹੈ। 9 ਦਾਊਦ ਉਸ ਦਿਨ ਯਹੋਵਾਹ ਤੋਂ ਡਰ ਗਿਆ ਅਤੇ ਆਖਿਆ, ਮੈਂ ਯਹੋਵਾਹ ਦੇ ਸੰਦੂਕ ਨੂੰ ਆਪਣੇ ਕੋਲ ਕਿਵੇਂ ਲਿਆਵਾਂ? 10 ਸੋ ਦਾਊਦ ਦਾ ਜੀਅ ਨਾ ਕੀਤਾ ਜੋ ਯਹੋਵਾਹ ਦੇ ਸੰਦੂਕ ਨੂੰ ਆਪਣੇ ਸ਼ਹਿਰ ਵਿੱਚ ਲੈ ਜਾ ਕੇ ਆਪਣੇ ਕੋਲ ਰੱਖੇ, ਤਦ ਦਾਊਦ ਉਹ ਨੂੰ ਇੱਕ ਪਾਸੇ ਗਿੱਤੀ ਓਬੇਦ-ਅਦੋਮ ਦੇ ਘਰ ਵਿੱਚ ਲੈ ਗਿਆ। 11 ਯਹੋਵਾਹ ਦਾ ਸੰਦੂਕ ਓਬੇਦ-ਅਦੋਮ ਗਿੱਤੀ ਦੇ ਘਰ ਵਿੱਚ ਤਿੰਨ ਮਹੀਨਿਆਂ ਤੱਕ ਰਿਹਾ। ਯਹੋਵਾਹ ਨੇ ਓਬੇਦ-ਅਦੋਮ ਨੂੰ ਅਤੇ ਉਸ ਦੇ ਸਾਰੇ ਘਰਾਣੇ ਨੂੰ ਬਰਕਤ ਦਿੱਤੀ। 12 ਦਾਊਦ ਰਾਜਾ ਨੂੰ ਲੋਕਾਂ ਨੇ ਇਹ ਖ਼ਬਰ ਦਿੱਤੀ ਕਿ ਓਬੇਦ-ਅਦੋਮ ਦੇ ਘਰ ਨੂੰ ਅਤੇ ਉਸ ਦੀਆਂ ਵਸਤਾਂ ਨੂੰ ਪਰਮੇਸ਼ੁਰ ਦੇ ਸੰਦੂਕ ਦੇ ਕਾਰਨ ਯਹੋਵਾਹ ਨੇ ਬਰਕਤ ਦਿੱਤੀ ਹੈ। ਤਦ ਦਾਊਦ ਗਿਆ ਅਤੇ ਪਰਮੇਸ਼ੁਰ ਦੇ ਸੰਦੂਕ ਨੂੰ ਓਬੇਦ-ਅਦੋਮ ਦੇ ਘਰੋਂ ਦਾਊਦ ਦੇ ਸ਼ਹਿਰ ਵਿੱਚ ਆਨੰਦ ਨਾਲ ਲੈ ਆਇਆ। 13 ਅਤੇ ਜਦ ਯਹੋਵਾਹ ਦੇ ਸੰਦੂਕ ਦੇ ਚੁੱਕਣ ਵਾਲੇ ਛੇ ਕਦਮ ਤੁਰੇ ਤਾਂ ਦਾਊਦ ਨੇ ਬਲ਼ਦ ਅਤੇ ਪਲਿਆ ਹੋਇਆ ਵੱਛਾ ਭੇਟ ਕਰ ਕੇ ਚੜ੍ਹਾਇਆ। 14 ਦਾਊਦ ਯਹੋਵਾਹ ਦੇ ਸੰਦੂਕ ਅੱਗੇ ਆਪਣੇ ਸਾਰੇ ਜ਼ੋਰ ਨਾਲ ਨੱਚਦਾ ਜਾਂਦਾ ਸੀ ਅਤੇ ਦਾਊਦ ਨੇ ਕਤਾਨ ਦਾ ਏਫ਼ੋਦ ਪਹਿਨਿਆ ਹੋਇਆ ਸੀ। 15 ਇਸ ਤਰ੍ਹਾਂ ਦਾਊਦ ਅਤੇ ਇਸਰਾਏਲ ਦਾ ਸਾਰਾ ਘਰਾਣਾ ਯਹੋਵਾਹ ਦੇ ਸੰਦੂਕ ਨੂੰ ਜੈਕਾਰਾ ਬੁਲਾਉਂਦੇ ਅਤੇ ਤੁਰ੍ਹੀਆਂ ਵਜਾਉਂਦੇ ਹੋਏ ਚੁੱਕ ਕੇ ਲੈ ਆਏ। 16 ਜਦੋਂ ਯਹੋਵਾਹ ਦਾ ਸੰਦੂਕ ਦਾਊਦ ਦੇ ਸ਼ਹਿਰ ਵਿੱਚ ਆਇਆ ਤਾਂ ਸ਼ਾਊਲ ਦੀ ਧੀ ਮੀਕਲ ਨੇ ਬਾਰੀ ਵਿੱਚੋਂ ਦੀ ਝਾਤੀ ਮਾਰ ਕੇ ਦਾਊਦ ਰਾਜਾ ਨੂੰ ਯਹੋਵਾਹ ਦੇ ਅੱਗੇ ਨੱਚਦੇ-ਟੱਪਦੇ ਦੇਖਿਆ ਤਾਂ ਉਸ ਨੇ ਆਪਣੇ ਮਨ ਵਿੱਚ ਉਹ ਨੂੰ ਤੁੱਛ ਜਾਣਿਆ। 17 ਇਸ ਤਰ੍ਹਾਂ ਓਹ ਯਹੋਵਾਹ ਦੇ ਸੰਦੂਕ ਨੂੰ ਅੰਦਰ ਲੈ ਆਏ ਅਤੇ ਉਹ ਨੂੰ ਉਹ ਦੇ ਠੀਕ ਥਾਂ ਵਿੱਚ ਉਸ ਤੰਬੂ ਦੇ ਵਿਚਕਾਰ, ਜੋ ਦਾਊਦ ਨੇ ਉਹ ਦੇ ਲਈ ਲਾਇਆ ਸੀ ਰੱਖ ਦਿੱਤਾ ਅਤੇ ਦਾਊਦ ਨੇ ਹੋਮ ਦੀਆਂ ਭੇਟਾਂ ਯਹੋਵਾਹ ਦੇ ਅੱਗੇ ਚੜ੍ਹਾਈਆਂ। 18 ਜਦ ਦਾਊਦ ਹੋਮ ਦੀਆਂ ਬਲੀਆਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾ ਚੁੱਕਾ ਤਾਂ ਉਸ ਨੇ ਸੈਨਾਂ ਦੇ ਯਹੋਵਾਹ ਦਾ ਨਾਮ ਲੈ ਕੇ ਲੋਕਾਂ ਨੂੰ ਅਸੀਸ ਦਿੱਤੀ। 19 ਅਤੇ ਉਸ ਨੇ ਸਾਰਿਆਂ ਲੋਕਾਂ ਨੂੰ ਸਗੋਂ ਇਸਰਾਏਲ ਦੀ ਸਾਰੀ ਪਰਜਾ ਨੂੰ ਭਾਵੇ ਇਸਰਤੀ, ਪੁਰਸ਼, ਸਾਰਿਆਂ ਨੂੰ ਇੱਕ-ਇੱਕ ਰੋਟੀ, ਇੱਕ-ਇੱਕ ਮਾਸ ਦਾ ਟੁੱਕੜਾ ਅਤੇ ਇੱਕ-ਇੱਕ ਨੂੰ ਸੋਗੀ ਦੀ ਟਿੱਕੀ ਦਿੱਤੀਆਂ ਤਦ ਸਭ ਲੋਕ ਆਪੋ ਆਪਣੇ ਘਰਾਂ ਨੂੰ ਵਿਦਾ ਹੋਏ। 20 ਤਦ ਦਾਊਦ ਆਪਣੇ ਘਰਾਣੇ ਨੂੰ ਅਸੀਸ ਦੇਣ ਲਈ ਮੁੜਿਆ। ਉਸ ਵੇਲੇ ਸ਼ਾਊਲ ਦੀ ਧੀ ਮੀਕਲ ਦਾਊਦ ਦੇ ਮਿਲਣ ਨੂੰ ਨਿੱਕਲੀ ਅਤੇ ਬੋਲੀ, ਇਸਰਾਏਲ ਦਾ ਰਾਜਾ ਅੱਜ ਪ੍ਰਤਾਪੀ ਲੱਗਦਾ ਸੀ, ਜਿਸ ਨੇ ਅੱਜ ਆਪਣੇ ਨੌਕਰਾਂ ਦੀਆਂ ਦਾਸੀਆਂ ਦੀਆਂ ਅੱਖਾਂ ਦੇ ਸਾਹਮਣੇ ਆਪਣੇ ਆਪ ਨੂੰ ਨੰਗਾ ਕੀਤਾ, ਜਿਵੇਂ ਕੋਈ ਲੁੱਚਾ ਆਪ ਨੂੰ ਨਿਰਲੱਜ ਬਣਾ ਕੇ ਨੰਗਾ ਕਰਦਾ ਹੈ। 21 ਦਾਊਦ ਨੇ ਮੀਕਲ ਨੂੰ ਆਖਿਆ, ਇਹ ਯਹੋਵਾਹ ਦੇ ਅੱਗੇ ਸੀ ਜਿਸ ਨੇ ਤੇਰੇ ਪਿਤਾ ਅਤੇ ਉਹ ਦੇ ਸਾਰੇ ਘਰਾਣੇ ਦੇ ਅੱਗੇ ਮੈਨੂੰ ਚੁਣ ਲਿਆ ਅਤੇ ਯਹੋਵਾਹ ਦੀ ਪਰਜਾ ਇਸਰਾਏਲ ਦਾ ਪ੍ਰਧਾਨ ਬਣਾ ਦਿੱਤਾ, ਇਸ ਲਈ ਮੈਂ ਯਹੋਵਾਹ ਦੇ ਅੱਗੇ ਨੱਚਾਂਗਾ 22 ਸਗੋਂ ਮੈਂ ਇਸ ਨਾਲੋਂ ਵੀ ਨੀਚ ਬਣਾਂਗਾ ਅਤੇ ਆਪਣੇ ਆਪ ਨੂੰ ਆਪਣੀ ਨਜ਼ਰ ਵਿੱਚ ਤੁੱਛ ਗਿਣਾਂਗਾ ਅਤੇ ਜਿਹੜੀਆਂ ਦਾਸੀਆਂ ਦੀ ਗੱਲ ਤੂੰ ਕੀਤੀ ਹੈ ਉਹ ਮੇਰਾ ਆਦਰ ਸਨਮਾਨ ਕਰਨਗੀਆਂ। 23 ਇਸ ਕਾਰਨ ਮੀਕਲ ਸ਼ਾਊਲ ਦੀ ਧੀ ਨੂੰ ਮਰਨ ਤੱਕ ਕੋਈ ਬੱਚਾ ਨਾ ਜੰਮਿਆ।
In Other Versions
2 Samuel 6 in the ANGEFD
2 Samuel 6 in the ANTPNG2D
2 Samuel 6 in the AS21
2 Samuel 6 in the BAGH
2 Samuel 6 in the BBPNG
2 Samuel 6 in the BBT1E
2 Samuel 6 in the BDS
2 Samuel 6 in the BEV
2 Samuel 6 in the BHAD
2 Samuel 6 in the BIB
2 Samuel 6 in the BLPT
2 Samuel 6 in the BNT
2 Samuel 6 in the BNTABOOT
2 Samuel 6 in the BNTLV
2 Samuel 6 in the BOATCB
2 Samuel 6 in the BOATCB2
2 Samuel 6 in the BOBCV
2 Samuel 6 in the BOCNT
2 Samuel 6 in the BOECS
2 Samuel 6 in the BOGWICC
2 Samuel 6 in the BOHCB
2 Samuel 6 in the BOHCV
2 Samuel 6 in the BOHLNT
2 Samuel 6 in the BOHNTLTAL
2 Samuel 6 in the BOICB
2 Samuel 6 in the BOILNTAP
2 Samuel 6 in the BOITCV
2 Samuel 6 in the BOKCV
2 Samuel 6 in the BOKCV2
2 Samuel 6 in the BOKHWOG
2 Samuel 6 in the BOKSSV
2 Samuel 6 in the BOLCB
2 Samuel 6 in the BOLCB2
2 Samuel 6 in the BOMCV
2 Samuel 6 in the BONAV
2 Samuel 6 in the BONCB
2 Samuel 6 in the BONLT
2 Samuel 6 in the BONUT2
2 Samuel 6 in the BOPLNT
2 Samuel 6 in the BOSCB
2 Samuel 6 in the BOSNC
2 Samuel 6 in the BOTLNT
2 Samuel 6 in the BOVCB
2 Samuel 6 in the BOYCB
2 Samuel 6 in the BPBB
2 Samuel 6 in the BPH
2 Samuel 6 in the BSB
2 Samuel 6 in the CCB
2 Samuel 6 in the CUV
2 Samuel 6 in the CUVS
2 Samuel 6 in the DBT
2 Samuel 6 in the DGDNT
2 Samuel 6 in the DHNT
2 Samuel 6 in the DNT
2 Samuel 6 in the ELBE
2 Samuel 6 in the EMTV
2 Samuel 6 in the ESV
2 Samuel 6 in the FBV
2 Samuel 6 in the FEB
2 Samuel 6 in the GGMNT
2 Samuel 6 in the GNT
2 Samuel 6 in the HARY
2 Samuel 6 in the HNT
2 Samuel 6 in the IRVA
2 Samuel 6 in the IRVB
2 Samuel 6 in the IRVG
2 Samuel 6 in the IRVH
2 Samuel 6 in the IRVK
2 Samuel 6 in the IRVM
2 Samuel 6 in the IRVM2
2 Samuel 6 in the IRVO
2 Samuel 6 in the IRVT
2 Samuel 6 in the IRVT2
2 Samuel 6 in the IRVU
2 Samuel 6 in the ISVN
2 Samuel 6 in the JSNT
2 Samuel 6 in the KAPI
2 Samuel 6 in the KBT1ETNIK
2 Samuel 6 in the KBV
2 Samuel 6 in the KJV
2 Samuel 6 in the KNFD
2 Samuel 6 in the LBA
2 Samuel 6 in the LBLA
2 Samuel 6 in the LNT
2 Samuel 6 in the LSV
2 Samuel 6 in the MAAL
2 Samuel 6 in the MBV
2 Samuel 6 in the MBV2
2 Samuel 6 in the MHNT
2 Samuel 6 in the MKNFD
2 Samuel 6 in the MNG
2 Samuel 6 in the MNT
2 Samuel 6 in the MNT2
2 Samuel 6 in the MRS1T
2 Samuel 6 in the NAA
2 Samuel 6 in the NASB
2 Samuel 6 in the NBLA
2 Samuel 6 in the NBS
2 Samuel 6 in the NBVTP
2 Samuel 6 in the NET2
2 Samuel 6 in the NIV11
2 Samuel 6 in the NNT
2 Samuel 6 in the NNT2
2 Samuel 6 in the NNT3
2 Samuel 6 in the PDDPT
2 Samuel 6 in the PFNT
2 Samuel 6 in the RMNT
2 Samuel 6 in the SBIAS
2 Samuel 6 in the SBIBS
2 Samuel 6 in the SBIBS2
2 Samuel 6 in the SBICS
2 Samuel 6 in the SBIDS
2 Samuel 6 in the SBIGS
2 Samuel 6 in the SBIHS
2 Samuel 6 in the SBIIS
2 Samuel 6 in the SBIIS2
2 Samuel 6 in the SBIIS3
2 Samuel 6 in the SBIKS
2 Samuel 6 in the SBIKS2
2 Samuel 6 in the SBIMS
2 Samuel 6 in the SBIOS
2 Samuel 6 in the SBIPS
2 Samuel 6 in the SBISS
2 Samuel 6 in the SBITS
2 Samuel 6 in the SBITS2
2 Samuel 6 in the SBITS3
2 Samuel 6 in the SBITS4
2 Samuel 6 in the SBIUS
2 Samuel 6 in the SBIVS
2 Samuel 6 in the SBT
2 Samuel 6 in the SBT1E
2 Samuel 6 in the SCHL
2 Samuel 6 in the SNT
2 Samuel 6 in the SUSU
2 Samuel 6 in the SUSU2
2 Samuel 6 in the SYNO
2 Samuel 6 in the TBIAOTANT
2 Samuel 6 in the TBT1E
2 Samuel 6 in the TBT1E2
2 Samuel 6 in the TFTIP
2 Samuel 6 in the TFTU
2 Samuel 6 in the TGNTATF3T
2 Samuel 6 in the THAI
2 Samuel 6 in the TNFD
2 Samuel 6 in the TNT
2 Samuel 6 in the TNTIK
2 Samuel 6 in the TNTIL
2 Samuel 6 in the TNTIN
2 Samuel 6 in the TNTIP
2 Samuel 6 in the TNTIZ
2 Samuel 6 in the TOMA
2 Samuel 6 in the TTENT
2 Samuel 6 in the UBG
2 Samuel 6 in the UGV
2 Samuel 6 in the UGV2
2 Samuel 6 in the UGV3
2 Samuel 6 in the VBL
2 Samuel 6 in the VDCC
2 Samuel 6 in the YALU
2 Samuel 6 in the YAPE
2 Samuel 6 in the YBVTP
2 Samuel 6 in the ZBP