Ezekiel 39 (IRVP)

1 ਇਸ ਲਈ ਹੇ ਮਨੁੱਖ ਦੇ ਪੁੱਤਰ, ਤੂੰ ਗੋਗ ਦੇ ਵਿਰੁੱਧ ਭਵਿੱਖਬਾਣੀ ਕਰ ਅਤੇ ਤੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖੋ, ਹੇ ਗੋਗ, ਰੋਸ਼ ਅਤੇ ਮੇਸ਼ੇਕ ਅਤੇ ਤੂਬਲ ਦੇ ਰਾਜਕੁਮਾਰ, ਮੈਂ ਤੇਰਾ ਵਿਰੋਧੀ ਹਾਂ! 2 ਮੈਂ ਤੈਨੂੰ ਉਲਟਾ ਦੇਵਾਂਗਾ ਅਤੇ ਤੈਨੂੰ ਇੱਧਰ ਉੱਧਰ ਲਈ ਫਿਰਾਂਗਾ। ਉਤਰ ਵੱਲੋਂ ਦੂਰੋਂ ਚੜ੍ਹਾ ਲਿਆਵਾਂਗਾ ਅਤੇ ਤੈਨੂੰ ਇਸਰਾਏਲ ਦੇ ਪਹਾੜਾਂ ਉੱਤੇ ਲਿਆਵਾਂਗਾ। 3 ਤੇਰੀ ਧਣੁੱਖ ਤੇਰੇ ਖੱਬੇ ਹੱਥ ਵਿੱਚੋਂ ਛੁਡਾ ਦਿਆਂਗਾ ਅਤੇ ਤੇਰੇ ਤੀਰ ਤੇਰੇ ਸੱਜੇ ਹੱਥ ਵਿੱਚੋਂ ਡੇਗੇ ਜਾਣਗੇ। 4 ਤੂੰ ਇਸਰਾਏਲ ਦੇ ਪਹਾੜਾਂ ਉੱਤੇ ਆਪਣੇ ਸਾਰੇ ਲੋਕਾਂ ਸਮੇਤ, ਜਿਹੜੇ ਤੇਰੇ ਨਾਲ ਹੋਣਗੇ ਡਿੱਗ ਜਾਏਂਗਾ ਅਤੇ ਮੈਂ ਤੈਨੂੰ ਹਰ ਪ੍ਰਕਾਰ ਦੇ ਸ਼ਿਕਾਰੀ ਪੰਛੀਆਂ ਅਤੇ ਰੜ ਦੇ ਦਰਿੰਦਿਆਂ ਲਈ ਖਾਣ ਨੂੰ ਦਿਆਂਗਾ। 5 ਤੂੰ ਖੁਲ੍ਹੇ ਖੇਤ ਵਿੱਚ ਡਿੱਗੇਗਾ, ਕਿਉਂ ਜੋ ਮੈਂ ਹੀ ਬੋਲਿਆ ਹਾਂ, ਪ੍ਰਭੂ ਯਹੋਵਾਹ ਦਾ ਵਾਕ ਹੈ। 6 ਮੈਂ ਮਾਗੋਗ ਤੇ ਸਾਗਰੀ ਟਾਪੂਆਂ ਦੇ ਵਾਸੀਆਂ ਤੇ ਜਿਹੜੇ ਨਿਸ਼ਚਿੰਤ ਵੱਸਦੇ ਹਨ, ਅੱਗ ਭੇਜਾਂਗਾ ਅਤੇ ਉਹ ਜਾਣਨਗੇ ਕਿ ਮੈਂ ਯਹੋਵਾਹ ਹਾਂ! 7 ਮੈਂ ਆਪਣੇ ਪਵਿੱਤਰ ਨਾਮ ਨੂੰ ਆਪਣੀ ਪਰਜਾ ਇਸਰਾਏਲ ਤੇ ਪਰਗਟ ਕਰਾਂਗਾ ਅਤੇ ਫੇਰ ਆਪਣੇ ਪਵਿੱਤਰ ਨਾਮ ਦੀ ਨਿਰਾਦਰੀ ਨਾ ਹੋਣ ਦਿਆਂਗਾ। ਕੌਮਾਂ ਜਾਣਨਗੀਆਂ ਕਿ ਮੈਂ ਯਹੋਵਾਹ ਇਸਰਾਏਲ ਦਾ ਪਵਿੱਤਰ ਪੁਰਖ ਹਾਂ। 8 ਵੇਖ, ਉਹ ਆਉਂਦਾ ਹੈ ਅਤੇ ਹੋ ਕੇ ਰਹੇਗਾ, ਪ੍ਰਭੂ ਯਹੋਵਾਹ ਦਾ ਵਾਕ ਹੈ। ਇਹ ਉਹੀ ਦਿਨ ਹੈ ਜਿਸ ਦੇ ਵਿਖੇ ਮੈਂ ਆਖਿਆ ਸੀ। 9 ਤਦ ਇਸਰਾਏਲ ਦੇ ਸ਼ਹਿਰਾਂ ਦੇ ਵਾਸੀ ਨਿੱਕਲਣਗੇ ਅਤੇ ਅੱਗ ਲਾ ਕੇ ਸ਼ਸਤਰਾਂ ਨੂੰ ਜਲਾਉਣਗੇ ਅਰਥਾਤ ਢਾਲਾਂ ਅਤੇ ਬਰਛੀਆਂ ਨੂੰ, ਧਣੁੱਖਾਂ ਅਤੇ ਤੀਰਾਂ ਨੂੰ ਅਤੇ ਕਟਾਰਾਂ ਨੂੰ ਅਤੇ ਨੇਜ਼ਿਆਂ ਨੂੰ ਅਤੇ ਉਹ ਸੱਤ ਸਾਲ ਤੱਕ ਉਹਨਾਂ ਨੂੰ ਜਲਾਉਂਦੇ ਰਹਿਣਗੇ। 10 ਇੱਥੋਂ ਤੱਕ ਕਿ ਉਹ ਨਾ ਖੇਤ ਵਿੱਚੋਂ ਲੱਕੜੀ ਚੁੱਕਣਗੇ, ਨਾ ਜੰਗਲਾਂ ਵਿੱਚੋਂ ਵੱਢਣਗੇ, ਕਿਉਂ ਜੋ ਉਹ ਸ਼ਸਤਰ ਹੀ ਫੂਕਣਗੇ ਅਤੇ ਉਹ ਆਪਣੇ ਲੁੱਟਣ ਵਾਲਿਆਂ ਨੂੰ ਲੁੱਟਣਗੇ ਅਤੇ ਆਪਣੇ ਲੈਣ ਵਾਲਿਆਂ ਕੋਲੋਂ ਲੈਣਗੇ, ਪ੍ਰਭੂ ਯਹੋਵਾਹ ਦਾ ਵਾਕ ਹੈ। 11 ਉਸ ਦਿਨ ਅਜਿਹਾ ਹੋਵੇਗਾ ਕਿ ਮੈਂ ਉੱਥੇ ਇਸਰਾਏਲ ਵਿੱਚ ਗੋਗ ਨੂੰ ਇੱਕ ਕਬਰਿਸਤਾਨ ਦਿਆਂਗਾ ਅਰਥਾਤ ਰਾਹ ਲੰਘਦਿਆਂ ਦੀ ਵਾਦੀ ਜਿਹੜੀ ਸਾਗਰ ਦੇ ਪੂਰਬ ਵਿੱਚ ਹੈ। ਉਸ ਤੋਂ ਰਾਹ ਲੰਘਣ ਵਾਲਿਆਂ ਦਾ ਰਾਹ ਬੰਦ ਹੋਵੇਗਾ ਅਤੇ ਉੱਥੇ ਗੋਗ ਨੂੰ ਅਤੇ ਉਹ ਦੀ ਸਾਰੀ ਭੀੜ ਨੂੰ ਦੱਬਣਗੇ ਅਤੇ “ਗੋਗ ਦੀ ਭੀੜ ਦੀ ਵਾਦੀ” ਉਹ ਦਾ ਨਾਮ ਰੱਖਣਗੇ। 12 ਸੱਤ ਮਹੀਨੇ ਤੱਕ ਇਸਰਾਏਲ ਦਾ ਘਰਾਣਾ ਉਹਨਾਂ ਨੂੰ ਦਬਾਉਂਦਾ ਰਹੇਗਾ, ਤਾਂ ਜੋ ਦੇਸ ਨੂੰ ਪਾਕ ਕਰੇ। 13 ਹਾਂ, ਦੇਸ ਦੇ ਸਾਰੇ ਲੋਕ ਉਹਨਾਂ ਨੂੰ ਦਬਾਉਣਗੇ, ਇਹ ਉਹਨਾਂ ਲਈ ਯਾਦਗਾਰੀ ਦਾ ਦਿਨ ਹੋਵੇਗਾ, ਜਿਸ ਦਿਨ ਮੇਰੀ ਉਸਤਤ ਹੋਵੇਗੀ, ਪ੍ਰਭੂ ਯਹੋਵਾਹ ਦਾ ਵਾਕ ਹੈ। 14 ਉਹ ਸਦਾ ਲਈ ਆਦਮੀਆਂ ਨੂੰ ਅੱਡ ਕਰਨਗੇ ਜੋ ਦੇਸ ਵਿੱਚ ਲੰਘਣਗੇ ਭਈ ਉਹ ਮੁਸਾਫ਼ਰਾਂ ਨੂੰ ਜੋ ਧਰਤੀ ਦੇ ਉੱਤੇ ਰਹਿੰਦੇ ਹਨ ਦੱਬਣ, ਤਾਂ ਕਿ ਉਹ ਸਾਫ਼ ਹੋਵੇ। ਉਹ ਸੱਤਾਂ ਮਹੀਨਿਆਂ ਦੇ ਆਖਿਰ ਵਿੱਚ ਲੱਭਣਗੇ। 15 ਜਦੋਂ ਉਹ ਦੇਸ ਵਿੱਚੋਂ ਲੰਘਣ ਅਤੇ ਉਹਨਾਂ ਵਿੱਚੋਂ ਕੋਈ ਕਿਸੇ ਮਨੁੱਖ ਦੀ ਹੱਡੀ ਵੇਖੇ, ਤਾਂ ਉਹ ਦੇ ਕੋਲ ਇੱਕ ਨਿਸ਼ਾਨ ਬਣਾ ਦੇਵੇਗਾ, ਜਦੋਂ ਤੱਕ ਦਬਾਉਣ ਵਾਲੇ ਗੋਗ ਦੀ ਭੀੜ ਦੀ ਵਾਦੀ ਵਿੱਚ ਉਹ ਨੂੰ ਨਾ ਦਬਾਉਣ। 16 ਸ਼ਹਿਰ ਦਾ ਨਾਮ ਵੀ ਹਮੋਨ ਹੋਵੇਗਾ। ਇਸ ਤਰ੍ਹਾਂ ਉਹ ਧਰਤੀ ਨੂੰ ਪਾਕ ਕਰਨਗੇ। 17 ਹੇ ਮਨੁੱਖ ਦੇ ਪੁੱਤਰ, ਪ੍ਰਭੂ ਯਹੋਵਾਹ ਇਹ ਆਖਦਾ ਹੈ, ਹਰੇਕ ਪ੍ਰਕਾਰ ਦੇ ਪੰਛੀ, ਅਤੇ ਰੜ ਦੇ ਹਰੇਕ ਦਰਿੰਦੇ ਨੂੰ ਆਖ, ਇਕੱਠੇ ਹੋ ਕੇ ਆਓ, ਆਲੇ ਦੁਆਲਿਓਂ ਮੇਰੀ ਬਲੀ ਕੋਲ ਇਕੱਠੇ ਹੋ ਜਾਓ ਜਿੱਥੇ ਮੈਂ ਤੁਹਾਡੇ ਲਈ ਬਲੀ ਦਿੰਦਾ ਹਾਂ। ਹਾਂ, ਇਸਰਾਏਲ ਦੇ ਪਹਾੜਾਂ ਉੱਤੇ ਇੱਕ ਵੱਡੀ ਬਲੀ ਕੋਲ, ਤਾਂ ਜੋ ਤੁਸੀਂ ਮਾਸ ਖਾਓ ਅਤੇ ਲਹੂ ਪੀਓ। 18 ਤੁਸੀਂ ਸੂਰਮਿਆਂ ਦਾ ਮਾਸ ਖਾਓਗੇ ਅਤੇ ਧਰਤੀ ਦੇ ਰਾਜਕੁਮਾਰਾਂ ਦਾ ਲਹੂ ਪੀਓਗੇ, ਹਾਂ, ਦੁੰਬਿਆਂ, ਲੇਲਿਆਂ, ਬੱਕਰਿਆਂ ਅਤੇ ਬਲ਼ਦਾਂ ਦਾ, ਉਹ ਸਾਰੇ ਦੇ ਸਾਰੇ ਬਾਸ਼ਾਨ ਦੇ ਮੋਟੇ ਤੇ ਪਲੇ ਹੋਏ ਹਨ। 19 ਤੁਸੀਂ ਮੇਰੀ ਬਲੀ ਤੋਂ ਜੋ ਮੈਂ ਤੁਹਾਡੇ ਲਈ ਕੱਟੀ ਐਨੀ ਚਰਬੀ ਖਾਓਗੇ ਕਿ ਰੱਜ ਜਾਓਗੇ ਅਤੇ ਐਨਾ ਲਹੂ ਪੀਓਗੇ ਕਿ ਮਸਤ ਹੋ ਜਾਓਗੇ। 20 ਤੁਸੀਂ ਮੇਰੇ ਲੰਗਾਰ ਵਿੱਚੋਂ ਘੋੜਿਆਂ ਅਤੇ ਸਵਾਰਾਂ ਨਾਲ ਅਤੇ ਸੂਰਮਿਆਂ ਅਤੇ ਯੋਧਿਆਂ ਨਾਲ ਰੱਜੋਗੇ, ਪ੍ਰਭੂ ਯਹੋਵਾਹ ਦਾ ਵਾਕ ਹੈ। 21 ਮੈਂ ਕੌਮਾਂ ਵਿਚਕਾਰ ਆਪਣੀ ਮਹਿਮਾ ਕਾਇਮ ਕਰਾਂਗਾ ਅਤੇ ਸਾਰੀਆਂ ਕੌਮਾਂ ਮੇਰੇ ਨਿਆਂ ਨੂੰ ਅਤੇ ਮੇਰੇ ਹੱਥ ਨੂੰ ਜਿਹੜਾ ਮੈਂ ਉਹਨਾਂ ਨੂੰ ਪਾਇਆ, ਵੇਖਣਗੀਆਂ। 22 ਇਸਰਾਏਲ ਦਾ ਘਰਾਣਾ ਜਾਣੇਗਾ ਕਿ ਉਸ ਦਿਨ ਤੋਂ ਲੈ ਕੇ ਅੱਗੇ ਨੂੰ ਮੈਂ ਹੀ ਯਹੋਵਾਹ ਉਹਨਾਂ ਦਾ ਪਰਮੇਸ਼ੁਰ ਹਾਂ! 23 ਕੌਮਾਂ ਜਾਣਨਗੀਆਂ ਕਿ ਇਸਰਾਏਲ ਦਾ ਘਰਾਣਾ ਆਪਣੇ ਪਾਪਾਂ ਦੇ ਕਾਰਨ ਗੁਲਾਮੀ ਵਿੱਚ ਪਿਆ, ਕਿਉਂ ਜੋ ਉਹ ਮੇਰੇ ਤੋਂ ਆਕੀ ਹੋਇਆ, ਇਸ ਲਈ ਮੈਂ ਉਹਨਾਂ ਕੋਲੋਂ ਆਪਣਾ ਮੂੰਹ ਲੁਕਾ ਲਿਆ ਅਤੇ ਉਹਨਾਂ ਨੂੰ ਉਹਨਾਂ ਦੇ ਵਿਰੋਧਤਾ ਦੇ ਹੱਥ ਵਿੱਚ ਦੇ ਦਿੱਤਾ। ਤਾਂ ਉਹ ਸਾਰੇ ਦੇ ਸਾਰੇ ਤਲਵਾਰ ਨਾਲ ਡਿੱਗ ਪਏ। 24 ਉਹਨਾਂ ਦੀ ਅਸ਼ੁੱਧਤਾਈ ਅਤੇ ਅਪਰਾਧਾਂ ਦੇ ਅਨੁਸਾਰ ਮੈਂ ਉਹਨਾਂ ਨਾਲ ਵਰਤਾਰਾ ਕੀਤਾ। ਮੈਂ ਉਹਨਾਂ ਕੋਲੋਂ ਆਪਣਾ ਮੂੰਹ ਲੁਕਾਇਆ। 25 ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਹੁਣ ਮੈਂ ਯਾਕੂਬ ਨੂੰ ਗੁਲਾਮੀ ਤੋਂ ਫੇਰ ਲਿਆਵਾਂਗਾ ਅਤੇ ਇਸਰਾਏਲ ਦੇ ਸਾਰੇ ਘਰਾਣੇ ਤੇ ਤਰਸ ਖਾਵਾਂਗਾ। ਮੈਂ ਆਪਣੇ ਪਵਿੱਤਰ ਨਾਮ ਦੇ ਲਈ ਅਣਖੀ ਹੋਵਾਂਗਾ। 26 ਉਹ ਆਪਣੀ ਨਮੋਸ਼ੀ ਅਤੇ ਸਾਰੇ ਛਲ ਜਿਹਨਾਂ ਕਰਕੇ ਉਹ ਮੇਰੇ ਅਪਰਾਧੀ ਹੋਏ, ਚੁੱਕਣਗੇ, ਜਦੋਂ ਉਹ ਆਪਣੀ ਭੂਮੀ ਉੱਤੇ ਨਿਸ਼ਚਿੰਤ ਵੱਸਣਗੇ, ਤਾਂ ਕੋਈ ਉਹਨਾਂ ਨੂੰ ਨਾ ਡਰਾਵੇਗਾ। 27 ਜਦੋਂ ਮੈਂ ਉਹਨਾਂ ਨੂੰ ਉੱਮਤਾਂ ਵਿੱਚੋਂ ਮੋੜ ਲਿਆਇਆ, ਉਹਨਾਂ ਨੂੰ ਵੈਰੀਆਂ ਦੇ ਦੇਸਾਂ ਵਿੱਚੋਂ ਇਕੱਠੇ ਕੀਤਾ, ਅਤੇ ਬਹੁਤ ਸਾਰੀਆਂ ਕੌਮਾਂ ਦੀਆਂ ਅੱਖਾਂ ਵਿੱਚ ਮੈਂ ਪਵਿੱਤਰ ਠਹਿਰਾਇਆ ਗਿਆ। 28 ਤਦ ਉਹ ਜਾਣਨਗੇ ਕਿ ਮੈਂ ਯਹੋਵਾਹ ਉਹਨਾਂ ਦਾ ਪਰਮੇਸ਼ੁਰ ਹਾਂ! ਇਸ ਲਈ ਕਿ ਮੈਂ ਉਹਨਾਂ ਨੂੰ ਕੌਮਾਂ ਦੇ ਵਿਚਕਾਰ ਗੁਲਾਮੀ ਵਿੱਚ ਭੇਜਿਆ ਅਤੇ ਮੈਂ ਹੀ ਉਹਨਾਂ ਨੂੰ ਉਹਨਾਂ ਦੀ ਭੂਮੀ ਵਿੱਚ ਇਕੱਠਾ ਕੀਤਾ। ਉਹਨਾਂ ਵਿੱਚੋਂ ਇੱਕ ਵੀ ਉੱਥੇ ਨਾ ਛੱਡਾਂਗਾ। 29 ਮੈਂ ਫੇਰ ਕਦੀ ਉਹਨਾਂ ਤੋਂ ਆਪਣਾ ਮੂੰਹ ਨਾ ਲੁਕਾਵਾਂਗਾ ਜਦ ਮੈਂ ਆਪਣਾ ਆਤਮਾ ਇਸਰਾਏਲ ਦੇ ਘਰਾਣੇ ਉੱਤੇ ਵਹਾਵਾਂਗਾ, ਪ੍ਰਭੂ ਯਹੋਵਾਹ ਦਾ ਵਾਕ ਹੈ।

In Other Versions

Ezekiel 39 in the ANGEFD

Ezekiel 39 in the ANTPNG2D

Ezekiel 39 in the AS21

Ezekiel 39 in the BAGH

Ezekiel 39 in the BBPNG

Ezekiel 39 in the BBT1E

Ezekiel 39 in the BDS

Ezekiel 39 in the BEV

Ezekiel 39 in the BHAD

Ezekiel 39 in the BIB

Ezekiel 39 in the BLPT

Ezekiel 39 in the BNT

Ezekiel 39 in the BNTABOOT

Ezekiel 39 in the BNTLV

Ezekiel 39 in the BOATCB

Ezekiel 39 in the BOATCB2

Ezekiel 39 in the BOBCV

Ezekiel 39 in the BOCNT

Ezekiel 39 in the BOECS

Ezekiel 39 in the BOGWICC

Ezekiel 39 in the BOHCB

Ezekiel 39 in the BOHCV

Ezekiel 39 in the BOHLNT

Ezekiel 39 in the BOHNTLTAL

Ezekiel 39 in the BOICB

Ezekiel 39 in the BOILNTAP

Ezekiel 39 in the BOITCV

Ezekiel 39 in the BOKCV

Ezekiel 39 in the BOKCV2

Ezekiel 39 in the BOKHWOG

Ezekiel 39 in the BOKSSV

Ezekiel 39 in the BOLCB

Ezekiel 39 in the BOLCB2

Ezekiel 39 in the BOMCV

Ezekiel 39 in the BONAV

Ezekiel 39 in the BONCB

Ezekiel 39 in the BONLT

Ezekiel 39 in the BONUT2

Ezekiel 39 in the BOPLNT

Ezekiel 39 in the BOSCB

Ezekiel 39 in the BOSNC

Ezekiel 39 in the BOTLNT

Ezekiel 39 in the BOVCB

Ezekiel 39 in the BOYCB

Ezekiel 39 in the BPBB

Ezekiel 39 in the BPH

Ezekiel 39 in the BSB

Ezekiel 39 in the CCB

Ezekiel 39 in the CUV

Ezekiel 39 in the CUVS

Ezekiel 39 in the DBT

Ezekiel 39 in the DGDNT

Ezekiel 39 in the DHNT

Ezekiel 39 in the DNT

Ezekiel 39 in the ELBE

Ezekiel 39 in the EMTV

Ezekiel 39 in the ESV

Ezekiel 39 in the FBV

Ezekiel 39 in the FEB

Ezekiel 39 in the GGMNT

Ezekiel 39 in the GNT

Ezekiel 39 in the HARY

Ezekiel 39 in the HNT

Ezekiel 39 in the IRVA

Ezekiel 39 in the IRVB

Ezekiel 39 in the IRVG

Ezekiel 39 in the IRVH

Ezekiel 39 in the IRVK

Ezekiel 39 in the IRVM

Ezekiel 39 in the IRVM2

Ezekiel 39 in the IRVO

Ezekiel 39 in the IRVT

Ezekiel 39 in the IRVT2

Ezekiel 39 in the IRVU

Ezekiel 39 in the ISVN

Ezekiel 39 in the JSNT

Ezekiel 39 in the KAPI

Ezekiel 39 in the KBT1ETNIK

Ezekiel 39 in the KBV

Ezekiel 39 in the KJV

Ezekiel 39 in the KNFD

Ezekiel 39 in the LBA

Ezekiel 39 in the LBLA

Ezekiel 39 in the LNT

Ezekiel 39 in the LSV

Ezekiel 39 in the MAAL

Ezekiel 39 in the MBV

Ezekiel 39 in the MBV2

Ezekiel 39 in the MHNT

Ezekiel 39 in the MKNFD

Ezekiel 39 in the MNG

Ezekiel 39 in the MNT

Ezekiel 39 in the MNT2

Ezekiel 39 in the MRS1T

Ezekiel 39 in the NAA

Ezekiel 39 in the NASB

Ezekiel 39 in the NBLA

Ezekiel 39 in the NBS

Ezekiel 39 in the NBVTP

Ezekiel 39 in the NET2

Ezekiel 39 in the NIV11

Ezekiel 39 in the NNT

Ezekiel 39 in the NNT2

Ezekiel 39 in the NNT3

Ezekiel 39 in the PDDPT

Ezekiel 39 in the PFNT

Ezekiel 39 in the RMNT

Ezekiel 39 in the SBIAS

Ezekiel 39 in the SBIBS

Ezekiel 39 in the SBIBS2

Ezekiel 39 in the SBICS

Ezekiel 39 in the SBIDS

Ezekiel 39 in the SBIGS

Ezekiel 39 in the SBIHS

Ezekiel 39 in the SBIIS

Ezekiel 39 in the SBIIS2

Ezekiel 39 in the SBIIS3

Ezekiel 39 in the SBIKS

Ezekiel 39 in the SBIKS2

Ezekiel 39 in the SBIMS

Ezekiel 39 in the SBIOS

Ezekiel 39 in the SBIPS

Ezekiel 39 in the SBISS

Ezekiel 39 in the SBITS

Ezekiel 39 in the SBITS2

Ezekiel 39 in the SBITS3

Ezekiel 39 in the SBITS4

Ezekiel 39 in the SBIUS

Ezekiel 39 in the SBIVS

Ezekiel 39 in the SBT

Ezekiel 39 in the SBT1E

Ezekiel 39 in the SCHL

Ezekiel 39 in the SNT

Ezekiel 39 in the SUSU

Ezekiel 39 in the SUSU2

Ezekiel 39 in the SYNO

Ezekiel 39 in the TBIAOTANT

Ezekiel 39 in the TBT1E

Ezekiel 39 in the TBT1E2

Ezekiel 39 in the TFTIP

Ezekiel 39 in the TFTU

Ezekiel 39 in the TGNTATF3T

Ezekiel 39 in the THAI

Ezekiel 39 in the TNFD

Ezekiel 39 in the TNT

Ezekiel 39 in the TNTIK

Ezekiel 39 in the TNTIL

Ezekiel 39 in the TNTIN

Ezekiel 39 in the TNTIP

Ezekiel 39 in the TNTIZ

Ezekiel 39 in the TOMA

Ezekiel 39 in the TTENT

Ezekiel 39 in the UBG

Ezekiel 39 in the UGV

Ezekiel 39 in the UGV2

Ezekiel 39 in the UGV3

Ezekiel 39 in the VBL

Ezekiel 39 in the VDCC

Ezekiel 39 in the YALU

Ezekiel 39 in the YAPE

Ezekiel 39 in the YBVTP

Ezekiel 39 in the ZBP