Psalms 150 (IRVP)
1 ਹਲਲੂਯਾਹ!ਉਹ ਦੇ ਪਵਿੱਤਰ ਸਥਾਨ ਵਿੱਚ ਪਰਮੇਸ਼ੁਰ ਦੀ ਉਸਤਤ ਕਰੋ,ਉਹ ਦੀ ਸ਼ਕਤੀ ਦੇ ਅੰਬਰ ਵਿੱਚਉਹ ਦੀ ਉਸਤਤ ਕਰੋ! 2 ਉਹ ਦੀ ਸਮਰੱਥਾ ਦੇ ਕੰਮਾਂ ਦੇ ਕਾਰਨਉਹ ਦੀ ਉਸਤਤ ਕਰੋ,ਉਹ ਦੀ ਅਤਿਅੰਤ ਮਹਾਨਤਾ ਦੇ ਜੋਗਉਹ ਦੀ ਉਸਤਤ ਕਰੋ! 3 ਤੁਰ੍ਹੀ ਦੀ ਫੂਕ ਨਾਲ ਉਹ ਦੀ ਉਸਤਤ ਕਰੋ,ਸਿਤਾਰ ਤੇ ਬਰਬਤ ਨਾਲ ਉਹ ਦੀ ਉਸਤਤ ਕਰੋ, 4 ਤਬਲੇ ਤੇ ਨੱਚਦੇ ਹੋਏ ਉਹ ਦੀ ਉਸਤਤ ਕਰੋ,ਤਾਰੇ ਵਾਲੇ ਵਾਜਿਆਂ ਤੇ ਬੰਸਰੀਆਂ ਨਾਲਉਹ ਦੀ ਉਸਤਤ ਕਰੋ! 5 ਸਪੱਸ਼ਟ ਸੁਰ ਵਾਲੀ ਝਾਂਜ ਨਾਲਉਹ ਦੀ ਉਸਤਤ ਕਰੋ,ਛਣਕਣ ਵਾਲੀ ਝਾਂਜ ਨਾਲਉਹ ਦੀ ਉਸਤਤ ਕਰੋ! 6 ਸਾਰੇ ਪ੍ਰਾਣੀਓ,ਯਹੋਵਾਹ ਦੀ ਉਸਤਤ ਕਰੋ!ਹਲਲੂਯਾਹ!