Ezekiel 17 (IRVP)
1 ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ 2 ਹੇ ਮਨੁੱਖ ਦੇ ਪੁੱਤਰ, ਇੱਕ ਬੁਝਾਰਤ ਬੁੱਝ ਅਤੇ ਇਸਰਾਏਲ ਦੇ ਘਰਾਣੇ ਅੱਗੇ ਇੱਕ ਕਹਾਵਤ ਆਖ। 3 ਆਖ, ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਇੱਕ ਵੱਡਾ ਉਕਾਬ, ਜਿਸ ਦੇ ਵੱਡੇ ਖੰਭ ਅਤੇ ਲੰਮੀਆਂ ਬਾਹਾਂ ਸਨ, ਜੋ ਰੰਗ-ਬਿਰੰਗੇ ਖੰਭਾਂ ਨਾਲ ਭਰਿਆ ਹੋਇਆ ਸੀ, ਉਹ ਲਬਾਨੋਨ ਕੋਲ ਆਇਆ ਅਤੇ ਉਹ ਨੇ ਦਿਆਰ ਰੁੱਖ ਦੀ ਟੀਸੀ ਲਈ। 4 ਉਹ ਸਭ ਤੋਂ ਉੱਚੀ ਟਹਿਣੀ ਭੰਨ ਕੇ ਵਪਾਰ ਕਰਨ ਵਾਲੇ ਦੇ ਦੇਸ ਵਿੱਚ ਲੈ ਗਿਆ ਅਤੇ ਵਪਾਰੀਆਂ ਦੇ ਸ਼ਹਿਰ ਵਿੱਚ ਉਸ ਨੂੰ ਲਾ ਦਿੱਤਾ। 5 ਨਾਲੇ ਉਹ ਉਸ ਧਰਤੀ ਦਾ ਬੀਜ ਵੀ ਲੈ ਗਿਆ ਅਤੇ ਉਹ ਨੂੰ ਉਪਜਾਊ ਖੇਤ ਵਿੱਚ ਬੀਜਿਆ। ਉਸ ਨੇ ਉਹ ਨੂੰ ਬਹੁਤਿਆਂ ਪਾਣੀਆਂ ਦੇ ਕੰਢੇ ਬੇਦ ਦੇ ਰੁੱਖ ਵਾਂਗੂੰ ਲਾਇਆ। 6 ਉਹ ਵਧਿਆ ਅਤੇ ਉਹ ਅੰਗੂਰ ਦਾ ਛਤਰੀਧਾਰ ਇੱਕ ਛੋਟਾ ਜਿਹਾ ਰੁੱਖ ਬਣ ਗਿਆ, ਉਸ ਦੀਆਂ ਟਹਿਣੀਆਂ ਉਹ ਦੇ ਵੱਲ ਝੁਕੀਆਂ ਹੋਈਆਂ ਸਨ ਅਤੇ ਉਸ ਦੀਆਂ ਜੜ੍ਹਾਂ ਉਹ ਦੇ ਹੇਠਾਂ ਸਨ, ਸੋ ਉਹ ਅੰਗੂਰੀ ਬੇਲ ਬਣੀ। ਉਸ ਦੀਆਂ ਟਹਿਣੀਆਂ ਨਿੱਕਲੀਆਂ ਅਤੇ ਉਸ ਦੀਆਂ ਪੱਤੀਆਂ ਵਧੀਆਂ। 7 ਇੱਕ ਹੋਰ ਵੱਡਾ ਉਕਾਬ ਸੀ, ਜਿਸ ਦੇ ਖੰਭ ਵੱਡੇ ਅਤੇ ਵਾਲ਼ ਬਹੁਤ ਸਨ, ਤਾਂ ਵੇਖੋ, ਇਸ ਅੰਗੂਰੀ ਬੇਲ ਨੇ ਆਪਣੀਆਂ ਜੜ੍ਹਾਂ ਉਸ ਵੱਲ ਮੋੜੀਆਂ ਅਤੇ ਆਪਣੀ ਕਿਆਰੀ ਵਿੱਚੋਂ ਜਿੱਥੇ ਉਹ ਲਾਇਆ ਹੋਇਆ ਸੀ, ਆਪਣੀਆਂ ਟਹਿਣੀਆਂ ਉਸ ਵੱਲ ਵਧਾਈਆਂ, ਤਾਂ ਜੋ ਉਕਾਬ ਉਸ ਨੂੰ ਸਿੰਜੇ। 8 ਇਹ ਚੰਗੇ ਖੇਤ ਵਿੱਚ ਬਹੁਤੇ ਪਾਣੀਆਂ ਦੇ ਕੋਲ ਲਾਇਆ ਗਿਆ ਸੀ, ਤਾਂ ਜੋ ਉਸ ਦੀਆਂ ਟਹਿਣੀਆਂ ਨਿੱਕਲਣ, ਉਹ ਦੇ ਵਿੱਚ ਫਲ ਲੱਗਣ ਅਤੇ ਇਹ ਵਧੀਆ ਅੰਗੂਰ ਹੋਵੇ। 9 ਤੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਕੀ ਇਹ ਖੁਸ਼ਹਾਲ ਹੋਵੇਗੀ? ਕੀ ਉਹ ਉਸ ਨੂੰ ਜੜ੍ਹਾਂ ਤੋਂ ਨਾ ਪੁੱਟ ਸੁੱਟੇਗਾ ਅਤੇ ਇਸ ਦਾ ਫਲ ਨਾ ਤੋੜ ਸੁੱਟੇਗਾ ਭਈ ਇਹ ਸੁੱਕ ਜਾਵੇ ਅਤੇ ਇਹ ਦੇ ਸਾਰੇ ਹਰੇ ਪੱਤੇ ਸੁੱਕ ਜਾਣ? ਇਸ ਨੂੰ ਜੜ੍ਹਾਂ ਤੋਂ ਪੁੱਟਣ ਦੇ ਲਈ ਬਹੁਤੇ ਲੋਕਾਂ ਅਤੇ ਬਹੁਤੇ ਜ਼ੋਰ ਦੀ ਲੋੜ ਨਾ ਹੋਵੇਗੀ। 10 ਵੇਖੋ, ਇਹ ਲਾਈ ਤਾਂ ਗਈ ਹੈ ਪਰ ਕੀ ਇਹ ਫਲ ਵੀ ਦੇਵੇਗੀ? ਕੀ ਇਹ ਪੁਰੇ ਦੀ ਹਵਾ ਲੱਗਦਿਆਂ ਹੀ ਇਹ ਪੂਰੀ ਤਰ੍ਹਾਂ ਨਾਲ ਸੁੱਕ ਨਾ ਜਾਵੇਗੀ? ਇਹ ਆਪਣੀਆਂ ਕਿਆਰੀਆਂ ਵਿੱਚ ਹੀ ਸੁੱਕ ਜਾਵੇਗੀ। 11 ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ 12 ਇਸ ਵਿਦਰੋਹੀ ਘਰਾਣੇ ਨੂੰ ਤੂੰ ਆਖ, ਕੀ ਤੁਸੀਂ ਇਹਨਾਂ ਗੱਲਾਂ ਦਾ ਅਰਥ ਨਹੀਂ ਜਾਣਦੇ? ਉਹਨਾਂ ਨੂੰ ਆਖ ਕਿ ਵੇਖੋ, ਬਾਬਲ ਦੇ ਰਾਜੇ ਨੇ ਯਰੂਸ਼ਲਮ ਉੱਤੇ ਹਮਲਾ ਕੀਤਾ, ਉਸ ਦੇ ਰਾਜੇ ਨੂੰ ਅਤੇ ਉਸ ਦੇ ਹਾਕਮਾਂ ਨੂੰ ਫੜ੍ਹ ਕੇ ਆਪਣੇ ਨਾਲ ਬਾਬਲ ਨੂੰ ਲੈ ਗਿਆ। 13 ਉਹ ਨੇ ਸ਼ਾਹੀ ਵੰਸ਼ ਵਿੱਚੋਂ ਇੱਕ ਨੂੰ ਲੈ ਕੇ ਉਸ ਦੇ ਨਾਲ ਨੇਮ ਬੰਨ੍ਹਿਆ ਅਤੇ ਉਸ ਤੋਂ ਸਹੁੰ ਲਈ ਅਤੇ ਦੇਸ ਦੇ ਸੂਰਮਿਆਂ ਨੂੰ ਵੀ ਲੈ ਗਿਆ, 14 ਤਾਂ ਜੋ ਉਹ ਰਾਜ ਪੂਰੀ ਤਰ੍ਹਾਂ ਅਧੀਨ ਹੋ ਜਾਵੇ ਅਤੇ ਫਿਰ ਸਿਰ ਨਾ ਚੁੱਕੇ, ਸਗੋਂ ਉਹ ਦੇ ਨੇਮ ਨੂੰ ਕਾਇਮ ਰੱਖ ਕੇ ਖੜਾ ਰਹੇ। 15 ਪਰ ਉਹ ਨੇ ਬਹੁਤ ਸਾਰੇ ਮਨੁੱਖ ਤੇ ਘੋੜੇ ਲੈਣ ਲਈ ਮਿਸਰ ਵਿੱਚ ਸੰਦੇਸ਼ਵਾਹਕ ਭੇਜ ਕੇ ਉਸ ਦੇ ਵਿਰੁੱਧ ਵਿਦਰੋਹੀ ਹੋ ਗਿਆ। ਕੀ ਉਹ ਸਫ਼ਲ ਹੋਵੇਗਾ? ਕੀ ਅਜਿਹਾ ਕਰਨ ਵਾਲਾ ਬਚ ਸਕਦਾ ਹੈ? ਕੀ ਉਹ ਨੇਮ ਭੰਨ ਕੇ ਵੀ ਬਚ ਜਾਵੇਗਾ? 16 ਪ੍ਰਭੂ ਯਹੋਵਾਹ ਦਾ ਵਾਕ ਹੈ ਕਿ ਮੈਨੂੰ ਆਪਣੀ ਜਾਨ ਦੀ ਸਹੁੰ! ਉਹ ਉਸੇ ਥਾਂ ਜਿੱਥੇ ਉਸ ਰਾਜੇ ਦਾ ਵਾਸ ਹੈ, ਜਿਸ ਨੇ ਉਹ ਨੂੰ ਰਾਜਾ ਬਣਾਇਆ, ਜਿਸ ਦੀ ਸਹੁੰ ਨੂੰ ਉਸ ਨੇ ਤੁੱਛ ਜਾਣਿਆ ਅਤੇ ਜਿਹੜਾ ਨੇਮ ਉਹ ਨੇ ਭੰਗ ਕੀਤਾ ਅਰਥਾਤ ਬਾਬਲ ਵਿੱਚ ਉਸੇ ਦੇ ਕੋਲ ਮਰੇਗਾ। 17 ਨਾ ਫ਼ਿਰਊਨ ਆਪਣੇ ਵੱਡਿਆਂ ਸੂਰਮਿਆਂ ਨੂੰ ਅਤੇ ਬਹੁਤੀ ਸਭਾ ਨੂੰ ਲੈ ਕੇ ਲੜਾਈ ਵਿੱਚ ਉਹ ਦੇ ਲਈ ਕੁਝ ਕਰ ਸਕੇਗਾ, ਜਦੋਂ ਬਾਬੁਲ ਦੇ ਲੋਕ ਮੋਰਚਾ ਬੰਨ੍ਹਦੇ ਹੋਣ ਅਤੇ ਬੁਰਜ ਬਣਾਉਂਦੇ ਹੋਣ ਕਿ ਬਹੁਤ ਸਾਰੀਆਂ ਜਾਨਾਂ ਨੂੰ ਮਾਰ ਦੇਣ। 18 ਕਿਉਂ ਜੋ ਉਸ ਨੇ ਸਹੁੰ ਨੂੰ ਤੁੱਛ ਜਾਣਿਆ ਅਤੇ ਉਸ ਨੇਮ ਨੂੰ ਤੋੜਿਆ ਅਤੇ ਹੱਥ ਤੇ ਹੱਥ ਮਾਰ ਕੇ ਉਸ ਨੇ ਇਹ ਸਭ ਕੁਝ ਕੀਤਾ, ਇਸ ਲਈ ਉਹ ਬਚ ਨਹੀਂ ਸਕੇਗਾ। 19 ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਮੈਨੂੰ ਆਪਣੀ ਜਾਨ ਦੀ ਸਹੁੰ, ਉਹ ਮੇਰੀ ਹੀ ਸਹੁੰ ਹੈ ਜਿਹ ਨੂੰ ਉਹ ਨੇ ਤੁੱਛ ਜਾਣਿਆ ਅਤੇ ਉਹ ਮੇਰਾ ਹੀ ਨੇਮ ਹੈ ਜਿਹੜਾ ਉਹ ਨੇ ਤੋੜਿਆ। ਮੈਂ ਜ਼ਰੂਰ ਇਹ ਸਭ ਕੁਝ ਉਹ ਦੇ ਸਿਰ ਉੱਤੇ ਲਿਆਵਾਂਗਾ 20 ਅਤੇ ਮੈਂ ਆਪਣਾ ਜਾਲ਼ ਉਹ ਦੇ ਉੱਤੇ ਪਾਵਾਂਗਾ ਅਤੇ ਉਹ ਮੇਰੀ ਫਾਹੀ ਵਿੱਚ ਫਸ ਜਾਵੇਗਾ ਅਤੇ ਮੈਂ ਉਹ ਨੂੰ ਬਾਬਲ ਲੈ ਆਵਾਂਗਾ ਅਤੇ ਜਿਹੜੀ ਉਸ ਨੇ ਮੇਰੇ ਵਿਰੁੱਧ ਬੇਈਮਾਨੀ ਕੀਤੀ ਹੈ, ਉਹ ਦੀ ਬੇਈਮਾਨੀ ਦੇ ਬਾਰੇ ਉੱਥੇ ਉਸ ਦੇ ਕੋਲੋਂ ਪੁੱਛ-ਗਿੱਛ ਕਰਾਂਗਾ। 21 ਉਹ ਦੇ ਜੱਥੇ ਦੇ ਸਾਰੇ ਭਗੌੜੇ ਤਲਵਾਰ ਨਾਲ ਮਾਰੇ ਜਾਣਗੇ ਅਤੇ ਜੋ ਬਚ ਰਹਿਣਗੇ ਉਹ ਸਾਰੀਆਂ ਦਿਸ਼ਾਵਾਂ ਵਿੱਚ ਖਿਲਾਰੇ ਜਾਣਗੇ ਭਈ ਤੁਸੀਂ ਜਾਣੋਗੇ, ਕਿ ਮੈਂ ਯਹੋਵਾਹ ਨੇ ਇਹ ਫ਼ਰਮਾਇਆ ਹੈ। 22 ਪ੍ਰਭੂ ਯਹੋਵਾਹ ਇਹ ਆਖਦਾ ਹੈ, ਮੈਂ ਵੀ ਦਿਆਰ ਦੀ ਟੀਸੀ ਲਵਾਂਗਾ ਅਤੇ ਉਹ ਨੂੰ ਲਾਵਾਂਗਾ, ਫੇਰ ਉਹ ਦੀਆਂ ਨਰਮ ਟਹਿਣੀਆਂ ਵਿੱਚੋਂ ਇੱਕ ਕਰੂੰਬਲ ਸਿਰ ਉੱਤੋਂ ਕੱਟ ਲਵਾਂਗਾ ਅਤੇ ਉਹ ਨੂੰ ਇੱਕ ਉੱਚੇ ਪਰਬਤ ਦੀ ਚੋਟੀ ਤੇ ਲਾਵਾਂਗਾ। 23 ਮੈਂ ਉਹ ਨੂੰ ਇਸਰਾਏਲ ਦੇ ਉੱਚੇ ਪਰਬਤ ਉੱਤੇ ਲਾਵਾਂਗਾ ਅਤੇ ਉਹ ਕਰੂੰਬਲਾਂ ਕੱਢੇਗਾ ਅਤੇ ਫਲੇਗਾ ਅਤੇ ਵਧੀਆ ਦਿਆਰ ਹੋਵੇਗਾ ਅਤੇ ਹਰ ਪ੍ਰਕਾਰ ਦੇ ਖੰਭ ਵਾਲੇ ਪੰਛੀ ਉਹ ਦੇ ਹੇਠਾਂ ਵੱਸਣਗੇ, ਉਹ ਉਸ ਦੀਆਂ ਟਹਿਣੀਆਂ ਦੀ ਛਾਂ ਵਿੱਚ ਵੱਸਣਗੇ। 24 ਖੇਤ ਦੇ ਸਾਰੇ ਰੁੱਖ ਜਾਣਨਗੇ ਕਿ ਮੈਂ ਯਹੋਵਾਹ ਨੇ ਉੱਚੇ ਰੁੱਖ ਨੂੰ ਨਿੱਕਾ ਕੀਤਾ ਅਤੇ ਨਿੱਕੇ ਨੂੰ ਉੱਚਾ ਕੀਤਾ, ਹਰੇ ਰੁੱਖ ਨੂੰ ਸੁਕਾ ਦਿੱਤਾ ਅਤੇ ਸੁੱਕੇ ਰੁੱਖ ਨੂੰ ਹਰਾ ਕੀਤਾ। ਮੈਂ ਯਹੋਵਾਹ ਨੇ ਆਖਿਆ ਅਤੇ ਕਰ ਵਿਖਾਇਆ।
In Other Versions
Ezekiel 17 in the ANGEFD
Ezekiel 17 in the ANTPNG2D
Ezekiel 17 in the AS21
Ezekiel 17 in the BAGH
Ezekiel 17 in the BBPNG
Ezekiel 17 in the BBT1E
Ezekiel 17 in the BDS
Ezekiel 17 in the BEV
Ezekiel 17 in the BHAD
Ezekiel 17 in the BIB
Ezekiel 17 in the BLPT
Ezekiel 17 in the BNT
Ezekiel 17 in the BNTABOOT
Ezekiel 17 in the BNTLV
Ezekiel 17 in the BOATCB
Ezekiel 17 in the BOATCB2
Ezekiel 17 in the BOBCV
Ezekiel 17 in the BOCNT
Ezekiel 17 in the BOECS
Ezekiel 17 in the BOGWICC
Ezekiel 17 in the BOHCB
Ezekiel 17 in the BOHCV
Ezekiel 17 in the BOHLNT
Ezekiel 17 in the BOHNTLTAL
Ezekiel 17 in the BOICB
Ezekiel 17 in the BOILNTAP
Ezekiel 17 in the BOITCV
Ezekiel 17 in the BOKCV
Ezekiel 17 in the BOKCV2
Ezekiel 17 in the BOKHWOG
Ezekiel 17 in the BOKSSV
Ezekiel 17 in the BOLCB
Ezekiel 17 in the BOLCB2
Ezekiel 17 in the BOMCV
Ezekiel 17 in the BONAV
Ezekiel 17 in the BONCB
Ezekiel 17 in the BONLT
Ezekiel 17 in the BONUT2
Ezekiel 17 in the BOPLNT
Ezekiel 17 in the BOSCB
Ezekiel 17 in the BOSNC
Ezekiel 17 in the BOTLNT
Ezekiel 17 in the BOVCB
Ezekiel 17 in the BOYCB
Ezekiel 17 in the BPBB
Ezekiel 17 in the BPH
Ezekiel 17 in the BSB
Ezekiel 17 in the CCB
Ezekiel 17 in the CUV
Ezekiel 17 in the CUVS
Ezekiel 17 in the DBT
Ezekiel 17 in the DGDNT
Ezekiel 17 in the DHNT
Ezekiel 17 in the DNT
Ezekiel 17 in the ELBE
Ezekiel 17 in the EMTV
Ezekiel 17 in the ESV
Ezekiel 17 in the FBV
Ezekiel 17 in the FEB
Ezekiel 17 in the GGMNT
Ezekiel 17 in the GNT
Ezekiel 17 in the HARY
Ezekiel 17 in the HNT
Ezekiel 17 in the IRVA
Ezekiel 17 in the IRVB
Ezekiel 17 in the IRVG
Ezekiel 17 in the IRVH
Ezekiel 17 in the IRVK
Ezekiel 17 in the IRVM
Ezekiel 17 in the IRVM2
Ezekiel 17 in the IRVO
Ezekiel 17 in the IRVT
Ezekiel 17 in the IRVT2
Ezekiel 17 in the IRVU
Ezekiel 17 in the ISVN
Ezekiel 17 in the JSNT
Ezekiel 17 in the KAPI
Ezekiel 17 in the KBT1ETNIK
Ezekiel 17 in the KBV
Ezekiel 17 in the KJV
Ezekiel 17 in the KNFD
Ezekiel 17 in the LBA
Ezekiel 17 in the LBLA
Ezekiel 17 in the LNT
Ezekiel 17 in the LSV
Ezekiel 17 in the MAAL
Ezekiel 17 in the MBV
Ezekiel 17 in the MBV2
Ezekiel 17 in the MHNT
Ezekiel 17 in the MKNFD
Ezekiel 17 in the MNG
Ezekiel 17 in the MNT
Ezekiel 17 in the MNT2
Ezekiel 17 in the MRS1T
Ezekiel 17 in the NAA
Ezekiel 17 in the NASB
Ezekiel 17 in the NBLA
Ezekiel 17 in the NBS
Ezekiel 17 in the NBVTP
Ezekiel 17 in the NET2
Ezekiel 17 in the NIV11
Ezekiel 17 in the NNT
Ezekiel 17 in the NNT2
Ezekiel 17 in the NNT3
Ezekiel 17 in the PDDPT
Ezekiel 17 in the PFNT
Ezekiel 17 in the RMNT
Ezekiel 17 in the SBIAS
Ezekiel 17 in the SBIBS
Ezekiel 17 in the SBIBS2
Ezekiel 17 in the SBICS
Ezekiel 17 in the SBIDS
Ezekiel 17 in the SBIGS
Ezekiel 17 in the SBIHS
Ezekiel 17 in the SBIIS
Ezekiel 17 in the SBIIS2
Ezekiel 17 in the SBIIS3
Ezekiel 17 in the SBIKS
Ezekiel 17 in the SBIKS2
Ezekiel 17 in the SBIMS
Ezekiel 17 in the SBIOS
Ezekiel 17 in the SBIPS
Ezekiel 17 in the SBISS
Ezekiel 17 in the SBITS
Ezekiel 17 in the SBITS2
Ezekiel 17 in the SBITS3
Ezekiel 17 in the SBITS4
Ezekiel 17 in the SBIUS
Ezekiel 17 in the SBIVS
Ezekiel 17 in the SBT
Ezekiel 17 in the SBT1E
Ezekiel 17 in the SCHL
Ezekiel 17 in the SNT
Ezekiel 17 in the SUSU
Ezekiel 17 in the SUSU2
Ezekiel 17 in the SYNO
Ezekiel 17 in the TBIAOTANT
Ezekiel 17 in the TBT1E
Ezekiel 17 in the TBT1E2
Ezekiel 17 in the TFTIP
Ezekiel 17 in the TFTU
Ezekiel 17 in the TGNTATF3T
Ezekiel 17 in the THAI
Ezekiel 17 in the TNFD
Ezekiel 17 in the TNT
Ezekiel 17 in the TNTIK
Ezekiel 17 in the TNTIL
Ezekiel 17 in the TNTIN
Ezekiel 17 in the TNTIP
Ezekiel 17 in the TNTIZ
Ezekiel 17 in the TOMA
Ezekiel 17 in the TTENT
Ezekiel 17 in the UBG
Ezekiel 17 in the UGV
Ezekiel 17 in the UGV2
Ezekiel 17 in the UGV3
Ezekiel 17 in the VBL
Ezekiel 17 in the VDCC
Ezekiel 17 in the YALU
Ezekiel 17 in the YAPE
Ezekiel 17 in the YBVTP
Ezekiel 17 in the ZBP