Genesis 45 (IRVP)

1 ਯੂਸੁਫ਼ ਆਪਣੇ ਆਪ ਨੂੰ ਉਨ੍ਹਾਂ ਸਾਰਿਆਂ ਦੇ ਸਾਹਮਣੇ ਜਿਹੜੇ ਉਸ ਦੇ ਕੋਲ ਖੜ੍ਹੇ ਸਨ, ਰੋਕ ਨਾ ਸਕਿਆ, ਇਸ ਲਈ ਉਸ ਨੇ ਉੱਚੀ ਅਵਾਜ਼ ਨਾਲ ਆਖਿਆ, ਮੇਰੇ ਕੋਲੋਂ ਹਰ ਮਨੁੱਖ ਨੂੰ ਬਾਹਰ ਕੱਢ ਦਿਓ ਅਤੇ ਜਦ ਕੋਈ ਮਨੁੱਖ ਉਸ ਦੇ ਕੋਲ ਖੜ੍ਹਾ ਨਾ ਰਿਹਾ ਤਦ ਯੂਸੁਫ਼ ਨੇ ਆਪਣੇ ਆਪ ਨੂੰ ਆਪਣੇ ਭਰਾਵਾਂ ਉੱਤੇ ਪਰਗਟ ਕਰ ਦਿੱਤਾ 2 ਅਤੇ ਉੱਚੀ-ਉੱਚੀ ਰੋਇਆ ਤਾਂ ਮਿਸਰੀਆਂ ਨੇ ਸੁਣਿਆ ਅਤੇ ਫ਼ਿਰਊਨ ਦੇ ਘਰਾਣੇ ਨੂੰ ਵੀ ਇਸ ਗੱਲ ਦੀ ਖ਼ਬਰ ਹੋਈ। 3 ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਆਖਿਆ, ਮੈਂ ਯੂਸੁਫ਼ ਹਾਂ, ਕੀ ਮੇਰਾ ਪਿਤਾ ਅਜੇ ਜੀਉਂਦਾ ਹੈ? ਪਰ ਉਸ ਦੇ ਭਰਾ ਉਸ ਨੂੰ ਉੱਤਰ ਨਾ ਦੇ ਸਕੇ ਕਿਉਂ ਜੋ ਉਸ ਦੇ ਅੱਗੇ ਘਬਰਾ ਗਏ। 4 ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਆਖਿਆ, ਮੇਰੇ ਨੇੜੇ ਆਓ। ਤਦ ਓਹ ਉਸ ਦੇ ਨੇੜੇ ਆਏ ਅਤੇ ਉਸ ਨੇ ਆਖਿਆ, ਮੈਂ ਤੁਹਾਡਾ ਭਰਾ ਯੂਸੁਫ਼ ਹਾਂ ਜਿਸ ਨੂੰ ਤੁਸੀਂ ਮਿਸਰ ਆਉਣ ਵਾਲਿਆਂ ਦੇ ਹੱਥ ਵੇਚਿਆ ਸੀ। 5 ਹੁਣ ਤੁਸੀਂ ਨਾ ਪਛਤਾਓ ਅਤੇ ਨਾ ਹੀ ਘਬਰਾਓ ਕਿ ਤੁਸੀਂ ਮੈਨੂੰ ਇੱਧਰ ਵੇਚ ਦਿੱਤਾ ਸੀ ਕਿਉਂਕਿ ਪਰਮੇਸ਼ੁਰ ਨੇ ਤੁਹਾਡੀਆਂ ਜਾਨਾਂ ਬਚਾਉਣ ਲਈ ਮੈਨੂੰ ਤੁਹਾਡੇ ਅੱਗੇ ਭੇਜ ਦਿੱਤਾ ਸੀ। 6 ਇਹਨਾਂ ਦੋ ਸਾਲਾਂ ਤੋਂ ਇਸ ਦੇਸ਼ ਵਿੱਚ ਕਾਲ ਹੈ ਅਤੇ ਹੁਣ ਪੰਜ ਸਾਲ ਹੋਰ ਹਨ, ਜਿਨ੍ਹਾਂ ਵਿੱਚ ਨਾ ਵਾਹੀ ਤੇ ਨਾ ਵਾਢੀ ਹੋਵੇਗੀ। 7 ਇਸ ਲਈ ਪਰਮੇਸ਼ੁਰ ਨੇ ਮੈਨੂੰ ਤੁਹਾਡੇ ਅੱਗੇ ਭੇਜਿਆ ਤਾਂ ਜੋ ਤੁਸੀਂ ਧਰਤੀ ਉੱਤੇ ਜੀਉਂਦੇ ਰਹੋ ਅਤੇ ਤੁਹਾਨੂੰ ਬਚਾ ਕੇ ਤੁਹਾਡੇ ਵੰਸ਼ ਨੂੰ ਜੀਉਂਦਾ ਰੱਖੇ। 8 ਹੁਣ ਤੁਸੀਂ ਨਹੀਂ ਸਗੋਂ ਪਰਮੇਸ਼ੁਰ ਨੇ ਮੈਨੂੰ ਇੱਥੇ ਭੇਜਿਆ ਹੈ ਅਤੇ ਉਸ ਨੇ ਮੈਨੂੰ ਫ਼ਿਰਊਨ ਲਈ ਪਿਤਾ ਵਰਗਾ ਅਤੇ ਉਸ ਦੇ ਸਾਰੇ ਘਰ ਦਾ ਸੁਆਮੀ ਅਤੇ ਮਿਸਰ ਦੇ ਸਾਰੇ ਦੇਸ਼ ਦਾ ਹਾਕਮ ਠਹਿਰਾਇਆ ਹੈ। 9 ਜਲਦੀ ਕਰੋ ਅਤੇ ਮੇਰੇ ਪਿਤਾ ਦੇ ਕੋਲ ਜਾਓ ਅਤੇ ਉਸ ਨੂੰ ਆਖੋ, ਤੇਰਾ ਪੁੱਤਰ ਯੂਸੁਫ਼ ਇਹ ਆਖਦਾ ਹੈ ਕਿ ਪਰਮੇਸ਼ੁਰ ਨੇ ਮੈਨੂੰ ਸਾਰੇ ਮਿਸਰ ਦੇਸ਼ ਦਾ ਮਾਲਕ ਬਣਾ ਦਿੱਤਾ ਹੈ। ਇਸ ਲਈ ਮੇਰੇ ਕੋਲ ਆ ਜਾਓ ਅਤੇ ਦੇਰੀ ਨਾ ਕਰੋ। 10 ਤੁਸੀਂ ਗੋਸ਼ਨ ਦੇਸ਼ ਵਿੱਚ ਵੱਸੋਗੇ ਅਤੇ ਮੇਰੇ ਨਜ਼ਦੀਕ ਰਹੋਗੇ, ਤੁਸੀਂ ਅਤੇ ਤੁਹਾਡੇ ਬਾਲ ਬੱਚੇ ਅਤੇ ਤੁਹਾਡੇ ਬੱਚਿਆਂ ਦੇ ਬੱਚੇ ਅਤੇ ਤੁਹਾਡੇ ਇੱਜੜ ਅਤੇ ਚੌਣੇ ਅਤੇ ਸਭ ਕੁਝ ਜੋ ਤੁਹਾਡਾ ਹੈ। 11 ਉੱਥੇ ਮੈਂ ਤੁਹਾਡੀ ਪਾਲਣਾ ਕਰਾਂਗਾ ਕਿਉਂ ਜੋ ਅਜੇ ਕਾਲ ਦੇ ਪੰਜ ਸਾਲ ਹੋਰ ਹਨ, ਕਿਤੇ ਅਜਿਹਾ ਨਾ ਹੋਵੇ ਕਿ ਤੁਸੀਂ ਅਤੇ ਤੁਹਾਡਾ ਘਰਾਣਾ ਅਤੇ ਤੁਹਾਡੇ ਸਾਰੇ ਸੰਗੀ ਭੁੱਖ ਨਾਲ ਮਰ ਜਾਣ। 12 ਅਤੇ ਵੇਖੋ, ਤੁਹਾਡੀਆਂ ਅੱਖਾਂ ਅਤੇ ਮੇਰੇ ਭਰਾ ਬਿਨਯਾਮੀਨ ਦੀਆਂ ਅੱਖਾਂ ਵੇਖਦੀਆਂ ਹਨ ਕਿ ਇਹ ਮੈਂ ਹੀ ਹਾਂ ਜੋ ਤੁਹਾਡੇ ਨਾਲ ਬੋਲਦਾ ਹੈ। 13 ਤੁਸੀਂ ਮੇਰਾ ਸਾਰਾ ਪਰਤਾਪ ਜਿਹੜਾ ਮਿਸਰ ਵਿੱਚ ਹੈ, ਅਤੇ ਜੋ ਕੁਝ ਤੁਸੀਂ ਵੇਖਿਆ ਹੈ ਮੇਰੇ ਪਿਤਾ ਨੂੰ ਦੱਸਿਓ ਅਤੇ ਤੁਸੀਂ ਛੇਤੀ ਕਰੋ ਅਤੇ ਮੇਰੇ ਪਿਤਾ ਨੂੰ ਐਥੇ ਲੈ ਆਓ। 14 ਤਦ ਉਹ ਆਪਣੇ ਭਰਾ ਬਿਨਯਾਮੀਨ ਦੇ ਗਲ਼ ਲੱਗ ਕੇ ਰੋਇਆ ਅਤੇ ਬਿਨਯਾਮੀਨ ਉਸ ਦੇ ਗਲ਼ ਲੱਗ ਕੇ ਰੋਇਆ। 15 ਫਿਰ ਉਸ ਆਪਣੇ ਸਾਰਿਆਂ ਭਰਾਵਾਂ ਨੂੰ ਚੁੰਮਿਆ ਅਤੇ ਉਨ੍ਹਾਂ ਨਾਲ ਰੋਇਆ ਅਤੇ ਇਸ ਤੋਂ ਬਾਅਦ ਉਸ ਦੇ ਭਰਾਵਾਂ ਨੇ ਉਹ ਦੇ ਨਾਲ ਗੱਲਾਂ ਕੀਤੀਆਂ। 16 ਇਹ ਖ਼ਬਰ ਫ਼ਿਰਊਨ ਦੇ ਘਰ ਸੁਣੀ ਗਈ ਕਿ ਯੂਸੁਫ਼ ਦੇ ਭਰਾ ਆਏ ਹਨ ਅਤੇ ਇਹ ਖ਼ਬਰ ਫ਼ਿਰਊਨ ਨੂੰ ਅਤੇ ਉਸ ਦੇ ਕਰਮਚਾਰੀਆਂ ਨੂੰ ਚੰਗੀ ਲੱਗੀ। 17 ਇਸ ਲਈ ਫ਼ਿਰਊਨ ਨੇ ਯੂਸੁਫ਼ ਨੂੰ ਆਖਿਆ, ਆਪਣੇ ਭਰਾਵਾਂ ਨੂੰ ਆਖ ਕਿ ਇਹ ਕੰਮ ਕਰੋ: ਆਪਣੇ ਜਾਨਵਰ ਲੱਦੋ ਅਤੇ ਕਨਾਨ ਦੇ ਦੇਸ਼ ਨੂੰ ਜਾਓ, 18 ਅਤੇ ਆਪਣੇ ਪਿਤਾ ਅਤੇ ਆਪਣੇ ਘਰਾਣੇ ਨੂੰ ਲੈ ਕੇ ਮੇਰੇ ਕੋਲ ਆ ਜਾਓ ਅਤੇ ਮੈਂ ਤੁਹਾਨੂੰ ਮਿਸਰ ਦੇਸ਼ ਦੇ ਪਦਾਰਥ ਦੇਵਾਂਗਾ ਅਤੇ ਤੁਸੀਂ ਦੇਸ਼ ਦੀ ਚਿਕਨਾਈ ਖਾਓਗੇ। 19 ਹੁਣ ਤੈਨੂੰ ਇਹ ਆਗਿਆ ਹੈ: ਤੁਸੀਂ ਇਹ ਕਰੋ ਕਿ ਮਿਸਰ ਦੇਸ਼ ਤੋਂ ਗੱਡੇ ਲੈ ਜਾਓ ਅਤੇ ਆਪਣੇ ਬਾਲ ਬੱਚੇ ਅਤੇ ਆਪਣੀਆਂ ਪਤਨੀਆਂ ਅਤੇ ਆਪਣੇ ਪਿਤਾ ਨੂੰ ਲੈ ਆਓ। 20 ਤੁਸੀਂ ਆਪਣੇ ਸਮਾਨ ਦਾ ਮੋਹ ਨਾ ਕਰਨਾ ਕਿਉਂ ਜੋ ਸਾਰੇ ਮਿਸਰ ਦੇਸ਼ ਦੇ ਪਦਾਰਥ ਤੁਹਾਡੇ ਹੀ ਹਨ। 21 ਇਸਰਾਏਲ ਦੇ ਪੁੱਤਰਾਂ ਨੇ ਉਸੇ ਤਰ੍ਹਾਂ ਹੀ ਕੀਤਾ ਅਤੇ ਯੂਸੁਫ਼ ਨੇ ਫ਼ਿਰਊਨ ਦੇ ਹੁਕਮ ਦੇ ਅਨੁਸਾਰ ਉਨ੍ਹਾਂ ਨੂੰ ਗੱਡੇ ਦਿੱਤੇ ਅਤੇ ਉਨ੍ਹਾਂ ਨੂੰ ਰਸਤੇ ਲਈ ਭੋਜਨ ਸਮੱਗਰੀ ਦਿੱਤੀ। 22 ਉਸ ਨੇ ਉਨ੍ਹਾਂ ਸਾਰਿਆਂ ਨੂੰ ਇੱਕ-ਇੱਕ ਜੋੜਾ ਬਸਤਰ ਦਿੱਤਾ ਪਰ ਬਿਨਯਾਮੀਨ ਨੂੰ ਤਿੰਨ ਸੌ ਚਾਂਦੀ ਦੇ ਸਿੱਕੇ ਅਤੇ ਪੰਜ ਜੋੜੇ ਬਸਤਰ ਦਿੱਤੇ। 23 ਉਸ ਨੇ ਆਪਣੇ ਪਿਤਾ ਨੂੰ ਜੋ ਕੁਝ ਭੇਜਿਆ ਉਹ ਇਹ ਹੈ ਅਰਥਾਤ ਮਿਸਰ ਦੇ ਚੰਗੇ ਪਦਾਰਥਾਂ ਦੇ ਲੱਦੇ ਹੋਏ ਦਸ ਗਧੇ ਅਤੇ ਅੰਨ-ਦਾਣੇ ਅਤੇ ਆਪਣੇ ਪਿਤਾ ਦੇ ਰਸਤੇ ਲਈ ਹੋਰ ਭੋਜਨ-ਸਮੱਗਰੀ ਦੀਆਂ ਲੱਦੀਆਂ ਹੋਈਆਂ ਦਸ ਗਧੀਆਂ। 24 ਤਦ ਉਸ ਨੇ ਆਪਣੇ ਭਰਾਵਾਂ ਨੂੰ ਵਿਦਿਆ ਕੀਤਾ ਅਤੇ ਓਹ ਚਲੇ ਗਏ ਅਤੇ ਉਸ ਨੇ ਉਨ੍ਹਾਂ ਨੂੰ ਆਖਿਆ, ਕਿਤੇ ਰਸਤੇ ਵਿੱਚ ਝਗੜਾ ਨਾ ਕਰਿਓ। 25 ਸੋ ਓਹ ਮਿਸਰ ਤੋਂ ਵਾਪਿਸ ਆਏ ਅਤੇ ਕਨਾਨ ਦੇਸ਼ ਵਿੱਚ ਆਪਣੇ ਪਿਤਾ ਯਾਕੂਬ ਦੇ ਕੋਲ ਪਹੁੰਚੇ। 26 ਅਤੇ ਉਸ ਨੂੰ ਦੱਸਿਆ ਕਿ ਯੂਸੁਫ਼ ਅਜੇ ਜੀਉਂਦਾ ਹੈ ਅਤੇ ਉਹ ਮਿਸਰ ਦੇ ਸਾਰੇ ਦੇਸ਼ ਉੱਤੇ ਰਾਜ ਕਰਦਾ ਹੈ, ਤਾਂ ਯਾਕੂਬ ਦਾ ਦਿਲ ਬੈਠ ਗਿਆ ਕਿਉਂ ਜੋ ਉਸ ਨੇ ਉਨ੍ਹਾਂ ਦੀ ਗੱਲ ਦਾ ਭਰੋਸਾ ਨਾ ਕੀਤਾ। 27 ਫੇਰ ਉਨ੍ਹਾਂ ਨੇ ਯੂਸੁਫ਼ ਦੀਆਂ ਸਾਰੀਆਂ ਗੱਲਾਂ ਜਿਹੜੀਆਂ ਉਸ ਨੇ ਉਨ੍ਹਾਂ ਨੂੰ ਆਖੀਆਂ ਸਨ, ਉਸ ਨੂੰ ਦੱਸੀਆਂ। ਜਦ ਉਸ ਨੇ ਉਹ ਗੱਡੇ ਜਿਹੜੇ ਯੂਸੁਫ਼ ਨੇ ਉਹ ਦੇ ਲਿਆਉਣ ਲਈ ਭੇਜੇ ਸਨ ਵੇਖੇ ਤਾਂ ਉਨ੍ਹਾਂ ਦੇ ਪਿਤਾ ਯਾਕੂਬ ਦੀ ਜਾਨ ਵਿੱਚ ਜਾਨ ਆਈ। 28 ਤਦ ਇਸਰਾਏਲ ਨੇ ਆਖਿਆ, ਇਹੋ ਬਹੁਤ ਹੈ ਕਿ ਮੇਰਾ ਪੁੱਤਰ ਯੂਸੁਫ਼ ਅਜੇ ਜੀਉਂਦਾ ਹੈ। ਮੈਂ ਜਾਂਵਾਂਗਾ ਅਤੇ ਆਪਣੇ ਮਰਨ ਤੋਂ ਪਹਿਲਾਂ ਉਸ ਨੂੰ ਵੇਖਾਂਗਾ।

In Other Versions

Genesis 45 in the ANGEFD

Genesis 45 in the ANTPNG2D

Genesis 45 in the AS21

Genesis 45 in the BAGH

Genesis 45 in the BBPNG

Genesis 45 in the BBT1E

Genesis 45 in the BDS

Genesis 45 in the BEV

Genesis 45 in the BHAD

Genesis 45 in the BIB

Genesis 45 in the BLPT

Genesis 45 in the BNT

Genesis 45 in the BNTABOOT

Genesis 45 in the BNTLV

Genesis 45 in the BOATCB

Genesis 45 in the BOATCB2

Genesis 45 in the BOBCV

Genesis 45 in the BOCNT

Genesis 45 in the BOECS

Genesis 45 in the BOGWICC

Genesis 45 in the BOHCB

Genesis 45 in the BOHCV

Genesis 45 in the BOHLNT

Genesis 45 in the BOHNTLTAL

Genesis 45 in the BOICB

Genesis 45 in the BOILNTAP

Genesis 45 in the BOITCV

Genesis 45 in the BOKCV

Genesis 45 in the BOKCV2

Genesis 45 in the BOKHWOG

Genesis 45 in the BOKSSV

Genesis 45 in the BOLCB

Genesis 45 in the BOLCB2

Genesis 45 in the BOMCV

Genesis 45 in the BONAV

Genesis 45 in the BONCB

Genesis 45 in the BONLT

Genesis 45 in the BONUT2

Genesis 45 in the BOPLNT

Genesis 45 in the BOSCB

Genesis 45 in the BOSNC

Genesis 45 in the BOTLNT

Genesis 45 in the BOVCB

Genesis 45 in the BOYCB

Genesis 45 in the BPBB

Genesis 45 in the BPH

Genesis 45 in the BSB

Genesis 45 in the CCB

Genesis 45 in the CUV

Genesis 45 in the CUVS

Genesis 45 in the DBT

Genesis 45 in the DGDNT

Genesis 45 in the DHNT

Genesis 45 in the DNT

Genesis 45 in the ELBE

Genesis 45 in the EMTV

Genesis 45 in the ESV

Genesis 45 in the FBV

Genesis 45 in the FEB

Genesis 45 in the GGMNT

Genesis 45 in the GNT

Genesis 45 in the HARY

Genesis 45 in the HNT

Genesis 45 in the IRVA

Genesis 45 in the IRVB

Genesis 45 in the IRVG

Genesis 45 in the IRVH

Genesis 45 in the IRVK

Genesis 45 in the IRVM

Genesis 45 in the IRVM2

Genesis 45 in the IRVO

Genesis 45 in the IRVT

Genesis 45 in the IRVT2

Genesis 45 in the IRVU

Genesis 45 in the ISVN

Genesis 45 in the JSNT

Genesis 45 in the KAPI

Genesis 45 in the KBT1ETNIK

Genesis 45 in the KBV

Genesis 45 in the KJV

Genesis 45 in the KNFD

Genesis 45 in the LBA

Genesis 45 in the LBLA

Genesis 45 in the LNT

Genesis 45 in the LSV

Genesis 45 in the MAAL

Genesis 45 in the MBV

Genesis 45 in the MBV2

Genesis 45 in the MHNT

Genesis 45 in the MKNFD

Genesis 45 in the MNG

Genesis 45 in the MNT

Genesis 45 in the MNT2

Genesis 45 in the MRS1T

Genesis 45 in the NAA

Genesis 45 in the NASB

Genesis 45 in the NBLA

Genesis 45 in the NBS

Genesis 45 in the NBVTP

Genesis 45 in the NET2

Genesis 45 in the NIV11

Genesis 45 in the NNT

Genesis 45 in the NNT2

Genesis 45 in the NNT3

Genesis 45 in the PDDPT

Genesis 45 in the PFNT

Genesis 45 in the RMNT

Genesis 45 in the SBIAS

Genesis 45 in the SBIBS

Genesis 45 in the SBIBS2

Genesis 45 in the SBICS

Genesis 45 in the SBIDS

Genesis 45 in the SBIGS

Genesis 45 in the SBIHS

Genesis 45 in the SBIIS

Genesis 45 in the SBIIS2

Genesis 45 in the SBIIS3

Genesis 45 in the SBIKS

Genesis 45 in the SBIKS2

Genesis 45 in the SBIMS

Genesis 45 in the SBIOS

Genesis 45 in the SBIPS

Genesis 45 in the SBISS

Genesis 45 in the SBITS

Genesis 45 in the SBITS2

Genesis 45 in the SBITS3

Genesis 45 in the SBITS4

Genesis 45 in the SBIUS

Genesis 45 in the SBIVS

Genesis 45 in the SBT

Genesis 45 in the SBT1E

Genesis 45 in the SCHL

Genesis 45 in the SNT

Genesis 45 in the SUSU

Genesis 45 in the SUSU2

Genesis 45 in the SYNO

Genesis 45 in the TBIAOTANT

Genesis 45 in the TBT1E

Genesis 45 in the TBT1E2

Genesis 45 in the TFTIP

Genesis 45 in the TFTU

Genesis 45 in the TGNTATF3T

Genesis 45 in the THAI

Genesis 45 in the TNFD

Genesis 45 in the TNT

Genesis 45 in the TNTIK

Genesis 45 in the TNTIL

Genesis 45 in the TNTIN

Genesis 45 in the TNTIP

Genesis 45 in the TNTIZ

Genesis 45 in the TOMA

Genesis 45 in the TTENT

Genesis 45 in the UBG

Genesis 45 in the UGV

Genesis 45 in the UGV2

Genesis 45 in the UGV3

Genesis 45 in the VBL

Genesis 45 in the VDCC

Genesis 45 in the YALU

Genesis 45 in the YAPE

Genesis 45 in the YBVTP

Genesis 45 in the ZBP