Isaiah 8 (IRVP)

1 ਯਹੋਵਾਹ ਨੇ ਮੈਨੂੰ ਆਖਿਆ, ਇੱਕ ਵੱਡੀ ਤਖ਼ਤੀ ਲੈ ਕੇ ਉਹ ਦੇ ਉੱਤੇ ਆਮ ਅੱਖਰਾਂ ਵਿੱਚ ਲਿਖ, “ਮਹੇਰ-ਸ਼ਲਾਲ-ਹਾਸ਼-ਬਜ਼ ਦੇ ਲਈ” 2 ਸੋ ਮੈਂ ਊਰਿੱਯਾਹ ਜਾਜਕ ਅਤੇ ਯਬਰਕਯਾਹ ਦੇ ਪੁੱਤਰ ਜ਼ਕਰਯਾਹ ਨੂੰ ਆਪਣੇ ਲਈ ਵਿਸ਼ਵਾਸਯੋਗ ਗਵਾਹ ਬਣਾਇਆ। 3 ਤਦ ਮੈਂ ਨਬੀਆ ਨਾਲ ਸੰਗ ਕੀਤਾ ਅਤੇ ਉਹ ਗਰਭਵਤੀ ਹੋਈ ਅਤੇ ਪੁੱਤਰ ਨੂੰ ਜਨਮ ਦਿੱਤਾ, ਤਦ ਯਹੋਵਾਹ ਨੇ ਮੈਨੂੰ ਆਖਿਆ, ਉਹ ਦਾ ਨਾਮ ਮਹੇਰ-ਸ਼ਲਾਲ-ਹਾਸ਼-ਬਜ਼ ਰੱਖ, 4 ਕਿਉਂ ਜੋ ਇਸ ਤੋਂ ਪਹਿਲਾਂ ਕਿ ਉਹ ਮੁੰਡਾ “ਮੇਰਾ ਪਿਤਾ” ਜਾਂ “ਮੇਰੀ ਮਾਤਾ” ਕਹਿਣਾ ਸਿੱਖੇ, ਦੰਮਿਸ਼ਕ ਦਾ ਮਾਲ ਅਤੇ ਸਾਮਰਿਯਾ ਦੀ ਲੁੱਟ ਅੱਸ਼ੂਰ ਦੇ ਰਾਜੇ ਦੇ ਅੱਗੇ ਚੁਕਵਾਈ ਜਾਏਗੀ। 5 ਯਹੋਵਾਹ ਫੇਰ ਮੇਰੇ ਨਾਲ ਬੋਲਿਆ: 6 ਇਸ ਲਈ ਕਿ ਇਸ ਪਰਜਾ ਨੇ ਸ਼ੀਲੋਆਹ ਦੇ ਹੌਲੀ ਵਗਣ ਵਾਲੇ ਪਾਣੀ ਨੂੰ ਤਿਆਗ ਦਿੱਤਾ ਅਤੇ ਰਸੀਨ ਅਤੇ ਰਮਲਯਾਹ ਦੇ ਪੁੱਤਰ ਉੱਤੇ ਖੁਸ਼ ਹਨ। 7 ਇਸ ਲਈ ਵੇਖੋ, ਪ੍ਰਭੂ ਉਨ੍ਹਾਂ ਦੇ ਉੱਤੇ ਦਰਿਆ ਦੇ ਤੇਜ ਅਤੇ ਬਹੁਤੇ ਪਾਣੀ ਚੜ੍ਹਾਵੇਗਾ, ਅਰਥਾਤ ਅੱਸ਼ੂਰ ਦੇ ਰਾਜੇ ਨੂੰ ਉਹ ਦੀ ਸਾਰੀ ਸ਼ਾਨ ਨਾਲ ਅਤੇ ਉਹ ਆਪਣੇ ਸਾਰੇ ਨਾਲਿਆਂ ਉੱਤੇ ਚੜ੍ਹੇਗਾ ਅਤੇ ਆਪਣੇ ਸਾਰੇ ਕੰਢਿਆਂ ਦੇ ਉੱਤੋਂ ਦੀ ਵਗੇਗਾ। 8 ਉਹ ਯਹੂਦਾਹ ਦੇ ਵਿੱਚੋਂ ਵੀ ਲੰਘੇਗਾ, ਉਹ ਹੜ੍ਹ ਬਣ ਕੇ ਵਗੇਗਾ ਅਤੇ ਗਰਦਨ ਤੱਕ ਚੜ੍ਹੇਗਾ ਅਤੇ ਹੇ ਇੰਮਾਨੂਏਲ, ਉਹ ਦੇ ਖੰਭਾਂ ਦਾ ਫੈਲਾਓ ਤੇਰੇ ਸਾਰੇ ਦੇਸ ਨੂੰ ਢੱਕ ਲਵੇਗਾ! 9 ਹੇ ਜਾਤੀ ਜਾਤੀ ਦੇ ਲੋਕੋ! ਮਿਲ ਜਾਓ, ਪਰ ਟੁੱਕੜੇ-ਟੁੱਕੜੇ ਕੀਤੇ ਜਾਓਗੇ, ਹੇ ਸਾਰੇ ਦੂਰ ਦੇਸ ਦਿਓ, ਕੰਨ ਲਾਓ, ਆਪਣੀਆਂ ਕਮਰਾਂ ਕੱਸੋ, ਪਰ ਤੁਸੀਂ ਟੁੱਕੜੇ-ਟੁੱਕੜੇ ਕੀਤੇ ਜਾਓਗੇ, ਆਪਣੀਆਂ ਕਮਰਾਂ ਕੱਸੋ, ਪਰ ਤੁਸੀਂ ਟੁੱਕੜੇ-ਟੁੱਕੜੇ ਕੀਤੇ ਜਾਓਗੇ! 10 ਆਪਸ ਵਿੱਚ ਸਲਾਹ ਕਰੋ ਪਰ ਉਹ ਅਸਫ਼ਲ ਹੋਵੇਗੀ, ਯੋਜਨਾ ਬਣਾਓ ਪਰ ਉਹ ਕਾਇਮ ਨਾ ਰਹੇਗੀ, ਕਿਉਂ ਜੋ ਪਰਮੇਸ਼ੁਰ ਸਾਡੇ ਨਾਲ ਹੈ। 11 ਇਸ ਤਰ੍ਹਾਂ ਯਹੋਵਾਹ ਨੇ ਆਪਣੇ ਤਕੜੇ ਹੱਥ ਨਾਲ ਮੈਨੂੰ ਫੜ੍ਹ ਕੇ, ਇਸ ਪਰਜਾ ਦੇ ਚਾਲ-ਚਲਣ ਤੋਂ ਮੈਨੂੰ ਇਹ ਆਖ ਕੇ ਖ਼ਬਰਦਾਰ ਕੀਤਾ 12 ਕਿ ਉਹ ਸਭ ਕੁਝ ਜਿਸ ਨੂੰ ਇਹ ਪਰਜਾ ਸਾਜਿਸ਼ ਆਖੇ, ਤੁਸੀਂ ਉਸ ਨੂੰ ਸਾਜਿਸ਼ ਨਾ ਆਖਣਾ ਅਤੇ ਜਿਸ ਗੱਲ ਤੋਂ ਉਹ ਭੈਅ ਖਾਂਦੀ ਹੈ, ਤੁਸੀਂ ਉਸ ਤੋਂ ਭੈਅ ਨਾ ਖਾਇਓ, ਨਾ ਹੀ ਕੰਬੋ। 13 ਸੈਨਾਂ ਦੇ ਯਹੋਵਾਹ ਨੂੰ ਹੀ ਪਵਿੱਤਰ ਮੰਨੋ ਅਤੇ ਉਸੇ ਤੋਂ ਡਰੋ ਅਤੇ ਉਸੇ ਦੇ ਸਾਹਮਣੇ ਕੰਬੋ। 14 ਉਹ ਪਵਿੱਤਰ ਅਸਥਾਨ ਹੋਵੇਗਾ, ਪਰ ਇਸਰਾਏਲ ਦੇ ਯਹੂਦਾਹ ਦੇ ਘਰਾਣਿਆਂ ਲਈ ਠੋਕਰ ਦਾ ਪੱਥਰ ਅਤੇ ਠੇਡਾ ਖਾਣ ਦੀ ਚੱਟਾਨ ਅਤੇ ਯਰੂਸ਼ਲਮ ਦੇ ਵਾਸੀਆਂ ਲਈ ਫਾਹੀ ਅਤੇ ਫੰਦਾ ਹੋਵੇਗਾ। 15 ਬਹੁਤੇ ਉਨ੍ਹਾਂ ਵਿੱਚ ਠੇਡੇ ਖਾਣਗੇ ਅਤੇ ਡਿੱਗਣਗੇ ਅਤੇ ਚੂਰ-ਚੂਰ ਹੋ ਜਾਣਗੇ ਅਤੇ ਫੰਦੇ ਵਿੱਚ ਫਸਣਗੇ ਅਤੇ ਫੜ੍ਹੇ ਜਾਣਗੇ। 16 ਸਾਖੀ-ਨਾਮੇ ਨੂੰ ਬੰਦ ਕਰ, ਅਤੇ ਮੇਰੇ ਚੇਲਿਆਂ ਦੇ ਵਿਚਕਾਰ ਪਰਮੇਸ਼ੁਰ ਦੀ ਬਿਵਸਥਾ ਉੱਤੇ ਮੋਹਰ ਲਾ ਦੇ 17 ਅਤੇ ਮੈਂ ਯਹੋਵਾਹ ਲਈ ਠਹਿਰਾਂਗਾ, ਜਿਸ ਨੇ ਯਾਕੂਬ ਦੇ ਘਰਾਣੇ ਤੋਂ ਆਪਣਾ ਮੂੰਹ ਲੁਕਾ ਲਿਆ ਹੈ ਅਤੇ ਮੈਂ ਉਸੇ ਨੂੰ ਉਡੀਕਾਂਗਾ। 18 ਵੇਖੋ, ਮੈਂ ਅਤੇ ਉਹ ਬੱਚੇ ਜਿਹੜੇ ਯਹੋਵਾਹ ਨੇ ਮੈਨੂੰ ਬਖ਼ਸ਼ੇ, ਇਸਰਾਏਲ ਵਿੱਚ ਸੈਨਾਂ ਦੇ ਯਹੋਵਾਹ ਵੱਲੋਂ ਜੋ ਸੀਯੋਨ ਪਰਬਤ ਉੱਤੇ ਵੱਸਦਾ ਹੈ, ਨਿਸ਼ਾਨ ਅਤੇ ਅਚੰਭੇ ਹਨ। 19 ਜਦ ਲੋਕ ਤੁਹਾਨੂੰ ਆਖਣ ਕਿ ਆਓ ਭੂਤਾਂ ਨੂੰ ਕੱਢਣ ਵਾਲਿਆਂ ਜਾਂ ਜਿੰਨ੍ਹ ਤੋਂ ਪੁੱਛਾਂ ਲੈਣ ਵਾਲਿਆਂ ਤੋਂ ਪੁੱਛੋ, ਜਿਹੜੇ ਘੁਸਰ-ਮੁਸਰ ਅਤੇ ਬੁੜ-ਬੁੜ ਕਰਦੇ ਹਨ, ਤਦ ਤੁਸੀਂ ਇਹ ਉੱਤਰ ਦੇਣਾ - ਭਲਾ, ਲੋਕ ਆਪਣੇ ਪਰਮੇਸ਼ੁਰ ਨੂੰ ਨਾ ਪੁੱਛਣ? ਕੀ ਜੀਉਂਦਿਆਂ ਦੇ ਲਈ ਮੁਰਦਿਆਂ ਨੂੰ ਪੁੱਛਣਾ ਚਾਹੀਦਾ ਹੈ? 20 ਪਰਮੇਸ਼ੁਰ ਦੀ ਬਿਵਸਥਾ ਅਤੇ ਚੇਤਾਵਨੀ ਦੀਆਂ ਸਾਖੀਆਂ ਤੋਂ ਸਲਾਹ ਲਓ! ਜੇ ਉਹ ਇਸ ਬਚਨ ਅਨੁਸਾਰ ਨਾ ਆਖਣ ਤਾਂ ਸੱਚ-ਮੁੱਚ ਉਨ੍ਹਾਂ ਲਈ ਪਹੁ ਨਾ ਫਟੇਗੀ। 21 ਉਹ ਇਸ ਦੇਸ ਵਿੱਚੋਂ ਖੱਜਲ ਅਤੇ ਭੁੱਖੇ ਹੋ ਕੇ ਲੰਘਣਗੇ ਅਤੇ ਅਜਿਹਾ ਹੋਵੇਗਾ ਕਿ ਜਦ ਉਹ ਭੁੱਖੇ ਹੋਣਗੇ ਤਾਂ ਉਹ ਆਪਣੇ ਆਪ ਉੱਤੇ ਖਿਝਣਗੇ ਅਤੇ ਆਪਣੇ ਮੂੰਹ ਉਤਾਹਾਂ ਚੁੱਕ ਕੇ ਆਪਣੇ ਰਾਜੇ ਅਤੇ ਆਪਣੇ ਪਰਮੇਸ਼ੁਰ ਨੂੰ ਫਿਟਕਾਰਨਗੇ। 22 ਤਦ ਉਹ ਧਰਤੀ ਵੱਲ ਤੱਕਣਗੇ ਅਤੇ ਵੇਖੋ! ਬਿਪਤਾ ਅਤੇ ਹਨ੍ਹੇਰਾ, ਕਸ਼ਟ ਦੀ ਧੁੰਦ ਵਿਖਾਈ ਦੇਵੇਗੀ! ਅਤੇ ਉਹ ਗੂੜ੍ਹੇ ਹਨੇਰੇ ਵਿੱਚ ਧੱਕੇ ਜਾਣਗੇ।

In Other Versions

Isaiah 8 in the ANGEFD

Isaiah 8 in the ANTPNG2D

Isaiah 8 in the AS21

Isaiah 8 in the BAGH

Isaiah 8 in the BBPNG

Isaiah 8 in the BBT1E

Isaiah 8 in the BDS

Isaiah 8 in the BEV

Isaiah 8 in the BHAD

Isaiah 8 in the BIB

Isaiah 8 in the BLPT

Isaiah 8 in the BNT

Isaiah 8 in the BNTABOOT

Isaiah 8 in the BNTLV

Isaiah 8 in the BOATCB

Isaiah 8 in the BOATCB2

Isaiah 8 in the BOBCV

Isaiah 8 in the BOCNT

Isaiah 8 in the BOECS

Isaiah 8 in the BOGWICC

Isaiah 8 in the BOHCB

Isaiah 8 in the BOHCV

Isaiah 8 in the BOHLNT

Isaiah 8 in the BOHNTLTAL

Isaiah 8 in the BOICB

Isaiah 8 in the BOILNTAP

Isaiah 8 in the BOITCV

Isaiah 8 in the BOKCV

Isaiah 8 in the BOKCV2

Isaiah 8 in the BOKHWOG

Isaiah 8 in the BOKSSV

Isaiah 8 in the BOLCB

Isaiah 8 in the BOLCB2

Isaiah 8 in the BOMCV

Isaiah 8 in the BONAV

Isaiah 8 in the BONCB

Isaiah 8 in the BONLT

Isaiah 8 in the BONUT2

Isaiah 8 in the BOPLNT

Isaiah 8 in the BOSCB

Isaiah 8 in the BOSNC

Isaiah 8 in the BOTLNT

Isaiah 8 in the BOVCB

Isaiah 8 in the BOYCB

Isaiah 8 in the BPBB

Isaiah 8 in the BPH

Isaiah 8 in the BSB

Isaiah 8 in the CCB

Isaiah 8 in the CUV

Isaiah 8 in the CUVS

Isaiah 8 in the DBT

Isaiah 8 in the DGDNT

Isaiah 8 in the DHNT

Isaiah 8 in the DNT

Isaiah 8 in the ELBE

Isaiah 8 in the EMTV

Isaiah 8 in the ESV

Isaiah 8 in the FBV

Isaiah 8 in the FEB

Isaiah 8 in the GGMNT

Isaiah 8 in the GNT

Isaiah 8 in the HARY

Isaiah 8 in the HNT

Isaiah 8 in the IRVA

Isaiah 8 in the IRVB

Isaiah 8 in the IRVG

Isaiah 8 in the IRVH

Isaiah 8 in the IRVK

Isaiah 8 in the IRVM

Isaiah 8 in the IRVM2

Isaiah 8 in the IRVO

Isaiah 8 in the IRVT

Isaiah 8 in the IRVT2

Isaiah 8 in the IRVU

Isaiah 8 in the ISVN

Isaiah 8 in the JSNT

Isaiah 8 in the KAPI

Isaiah 8 in the KBT1ETNIK

Isaiah 8 in the KBV

Isaiah 8 in the KJV

Isaiah 8 in the KNFD

Isaiah 8 in the LBA

Isaiah 8 in the LBLA

Isaiah 8 in the LNT

Isaiah 8 in the LSV

Isaiah 8 in the MAAL

Isaiah 8 in the MBV

Isaiah 8 in the MBV2

Isaiah 8 in the MHNT

Isaiah 8 in the MKNFD

Isaiah 8 in the MNG

Isaiah 8 in the MNT

Isaiah 8 in the MNT2

Isaiah 8 in the MRS1T

Isaiah 8 in the NAA

Isaiah 8 in the NASB

Isaiah 8 in the NBLA

Isaiah 8 in the NBS

Isaiah 8 in the NBVTP

Isaiah 8 in the NET2

Isaiah 8 in the NIV11

Isaiah 8 in the NNT

Isaiah 8 in the NNT2

Isaiah 8 in the NNT3

Isaiah 8 in the PDDPT

Isaiah 8 in the PFNT

Isaiah 8 in the RMNT

Isaiah 8 in the SBIAS

Isaiah 8 in the SBIBS

Isaiah 8 in the SBIBS2

Isaiah 8 in the SBICS

Isaiah 8 in the SBIDS

Isaiah 8 in the SBIGS

Isaiah 8 in the SBIHS

Isaiah 8 in the SBIIS

Isaiah 8 in the SBIIS2

Isaiah 8 in the SBIIS3

Isaiah 8 in the SBIKS

Isaiah 8 in the SBIKS2

Isaiah 8 in the SBIMS

Isaiah 8 in the SBIOS

Isaiah 8 in the SBIPS

Isaiah 8 in the SBISS

Isaiah 8 in the SBITS

Isaiah 8 in the SBITS2

Isaiah 8 in the SBITS3

Isaiah 8 in the SBITS4

Isaiah 8 in the SBIUS

Isaiah 8 in the SBIVS

Isaiah 8 in the SBT

Isaiah 8 in the SBT1E

Isaiah 8 in the SCHL

Isaiah 8 in the SNT

Isaiah 8 in the SUSU

Isaiah 8 in the SUSU2

Isaiah 8 in the SYNO

Isaiah 8 in the TBIAOTANT

Isaiah 8 in the TBT1E

Isaiah 8 in the TBT1E2

Isaiah 8 in the TFTIP

Isaiah 8 in the TFTU

Isaiah 8 in the TGNTATF3T

Isaiah 8 in the THAI

Isaiah 8 in the TNFD

Isaiah 8 in the TNT

Isaiah 8 in the TNTIK

Isaiah 8 in the TNTIL

Isaiah 8 in the TNTIN

Isaiah 8 in the TNTIP

Isaiah 8 in the TNTIZ

Isaiah 8 in the TOMA

Isaiah 8 in the TTENT

Isaiah 8 in the UBG

Isaiah 8 in the UGV

Isaiah 8 in the UGV2

Isaiah 8 in the UGV3

Isaiah 8 in the VBL

Isaiah 8 in the VDCC

Isaiah 8 in the YALU

Isaiah 8 in the YAPE

Isaiah 8 in the YBVTP

Isaiah 8 in the ZBP