Ezekiel 47 (IRVP)

1 ਫੇਰ ਉਹ ਮਨੁੱਖ ਮੈਨੂੰ ਭਵਨ ਦੇ ਦਰਵਾਜ਼ੇ ਤੇ ਮੋੜ ਲਿਆਇਆ ਅਤੇ ਵੇਖੋ, ਹੈਕਲ ਦੀ ਸਰਦਲ ਦੇ ਹੇਠੋਂ ਪਾਣੀ ਪੂਰਬ ਵੱਲ ਵਗ ਰਿਹਾ ਸੀ, ਕਿਉਂ ਜੋ ਭਵਨ ਦਾ ਮੂੰਹ ਪੂਰਬ ਵੱਲ ਸੀ ਅਤੇ ਪਾਣੀ ਭਵਨ ਦੇ ਸੱਜੇ ਪਾਸੇ ਦੇ ਹੇਠਾਂ ਤੋਂ ਜਗਵੇਦੀ ਦੇ ਦੱਖਣ ਵੱਲੋਂ ਵਗ ਕੇ ਜਾਂਦਾ ਸੀ। 2 ਤਦ ਉਹ ਮੈਨੂੰ ਉੱਤਰੀ ਫਾਟਕ ਦੇ ਰਸਤੇ ਬਾਹਰ ਲੈ ਆਇਆ ਅਤੇ ਮੈਨੂੰ ਉਸ ਰਾਹ ਵਿੱਚੋਂ ਜਿਸ ਦਾ ਮੂੰਹ ਪੂਰਬ ਵੱਲ ਹੈ, ਬਾਹਰਲੇ ਫਾਟਕ ਤੇ ਮੋੜ ਲਿਆਇਆ ਅਰਥਾਤ ਚੜ੍ਹਦੇ ਵੱਲ ਮੂੰਹ ਵਾਲੇ ਫਾਟਕ ਤੇ ਅਤੇ ਵੇਖੋ, ਸੱਜੇ ਪਾਸਿਓਂ ਪਾਣੀ ਵਗ ਰਿਹਾ ਸੀ। 3 ਇਸ ਮਨੁੱਖ ਨੇ ਜਿਹ ਦੇ ਹੱਥ ਵਿੱਚ ਫੀਤਾ ਸੀ ਪੂਰਬ ਵੱਲ ਵੱਧ ਕੇ ਹਜ਼ਾਰ ਹੱਥ ਮਿਣਿਆ ਅਤੇ ਮੈਨੂੰ ਪਾਣੀ ਵਿੱਚੋਂ ਲੰਘਾਇਆ ਅਤੇ ਪਾਣੀ ਗਿੱਟਿਆਂ ਤੱਕ ਸੀ। 4 ਫੇਰ ਉਸ ਨੇ ਹਜ਼ਾਰ ਹੱਥ ਹੋਰ ਮਿਣਿਆ ਅਤੇ ਮੈਨੂੰ ਪਾਣੀ ਵਿੱਚੋਂ ਲੰਘਾਇਆ ਅਤੇ ਪਾਣੀ ਗੋਡਿਆਂ ਤੱਕ ਸੀ। ਫੇਰ ਉਸ ਨੇ ਇੱਕ ਹਜ਼ਾਰ ਹੋਰ ਮਿਣਿਆ ਅਤੇ ਮੈਨੂੰ ਪਾਣੀ ਵਿੱਚੋਂ ਲੰਘਾਇਆ ਅਤੇ ਪਾਣੀ ਲੱਕ ਤੱਕ ਸੀ। 5 ਫੇਰ ਉਹ ਨੇ ਇੱਕ ਹਜ਼ਾਰ ਹੋਰ ਮਿਣਿਆ ਅਤੇ ਉਹ ਅਜਿਹਾ ਨਾਲਾ ਸੀ ਕਿ ਮੈਂ ਉਹ ਨੂੰ ਪਾਰ ਨਹੀਂ ਕਰ ਸਕਦਾ ਸੀ, ਕਿਉਂ ਜੋ ਪਾਣੀ ਚੜ੍ਹ ਕੇ ਤੈਰਨ ਵਾਲਾ ਹੋ ਗਿਆ ਸੀ ਅਤੇ ਅਜਿਹਾ ਨਾਲਾ ਬਣ ਗਿਆ, ਜਿਹ ਨੂੰ ਪਾਰ ਕਰਨਾ ਅਸੰਭਵ ਸੀ। 6 ਤਦ ਉਹ ਨੇ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ, ਕੀ ਤੂੰ ਇਹ ਵੇਖਿਆ? ਤਦ ਉਹ ਮੈਨੂੰ ਲੈ ਆਇਆ ਅਤੇ ਨਾਲੇ ਦੇ ਕੰਢੇ ਤੇ ਮੋੜ ਲਿਆਂਦਾ। 7 ਜਦ ਮੈਂ ਮੁੜ ਕੇ ਪਹੁੰਚਿਆ ਤਾਂ ਵੇਖੋ, ਨਾਲੇ ਦੇ ਇਸ ਪਾਸੇ ਤੇ ਦੂਜੇ ਪਾਸੇ ਬਹੁਤ ਸਾਰੇ ਰੁੱਖ ਸਨ। 8 ਤਦ ਉਹ ਨੇ ਮੈਨੂੰ ਆਖਿਆ ਕਿ ਇਹ ਪਾਣੀ ਪੂਰਬੀ ਇਲਾਕੇ ਵੱਲ ਵਗਦੇ ਹਨ ਅਤੇ ਅਰਾਬਾਹ ਵਿੱਚੋਂ ਵਗ ਕੇ ਹੇਠਾਂ ਸਾਗਰ ਵਿੱਚ ਜਾ ਪੈਂਦੇ ਹਨ ਅਤੇ ਸਾਗਰ ਵਿੱਚ ਮਿਲਦਿਆਂ ਹੀ ਉਹ ਦੇ ਪਾਣੀਆਂ ਨੂੰ ਤਾਜ਼ਾ ਕਰ ਦੇਣਗੇ। 9 ਅਜਿਹਾ ਹੋਵੇਗਾ ਕਿ ਜਿੱਥੇ ਇਹ ਨਾਲੇ ਜਾਣਗੇ ਹਰੇਕ ਜਲ ਜੰਤੂ ਜੋ ਬਹੁਤ ਸਾਰੇ ਹਨ, ਜੀਉਂਦਾ ਰਹੇਗਾ ਅਤੇ ਮੱਛੀਆਂ ਦਾ ਬਹੁਤ ਵਾਧਾ ਹੋਵੇਗਾ, ਕਿਉਂ ਜੋ ਇਹ ਪਾਣੀ ਉੱਥੇ ਪਹੁੰਚਿਆ ਅਤੇ ਉਹ ਤਾਜ਼ਾ ਹੋ ਗਿਆ। ਸੋ ਜਿੱਥੇ ਕਿਤੇ ਇਹ ਨਾਲੇ ਪਹੁੰਚਣਗੇ ਜੀਵਨ ਬਖ਼ਸ਼ਣਗੇ। 10 ਅਜਿਹਾ ਹੋਵੇਗਾ ਕਿ ਮਾਛੀ ਉਹ ਦੇ ਕੰਢੇ ਤੇ ਖਲੋਤੇ ਰਹਿਣਗੇ। ਏਨ-ਗਦੀ ਤੋਂ ਲੈ ਕੇ ਏਨ-ਅਗਲਇਮ ਤੱਕ ਜਾਲ਼ ਸੁੱਟਣ ਦੇ ਘਾਟ ਹੋਣਗੇ। ਉਹ ਦੀਆਂ ਮੱਛੀਆਂ ਆਪਣੀ-ਆਪਣੀ ਜਾਤੀ ਦੇ ਅਨੁਸਾਰ ਵੱਡੇ ਸਾਗਰ ਦੀਆਂ ਮੱਛੀਆਂ ਵਾਂਗੂੰ ਬਹੁਤ ਹੀ ਹੋਣਗੀਆਂ। 11 ਪਰ ਉਹ ਦੀਆਂ ਚਿੱਕੜ ਵਾਲੀਆਂ ਅਤੇ ਜਿਲਣ ਵਾਲੀਆਂ ਜਗ੍ਹਾਂ ਤਾਜ਼ੀਆਂ ਨਾ ਕੀਤੀਆਂ ਜਾਣਗੀਆਂ, ਉਹ ਲੂਣ ਵਾਲੀਆਂ ਹੀ ਰਹਿਣਗੀਆਂ। 12 ਨਾਲੇ ਦੇ ਨੇੜੇ ਉਹ ਦੇ ਦੋਨਾਂ ਕੰਢਿਆਂ ਤੇ ਹਰ ਪ੍ਰਕਾਰ ਦੇ ਮੇਵੇ ਵਾਲੇ ਰੁੱਖ ਉੱਗਣਗੇ, ਜਿਹਨਾਂ ਦੇ ਪੱਤੇ ਕਦੇ ਨਾ ਸੁੱਕਣਗੇ ਅਤੇ ਜਿਹਨਾਂ ਦੇ ਮੇਵੇ ਕਦੇ ਨਾ ਮੁੱਕਣਗੇ। ਉਹਨਾਂ ਨੂੰ ਹਰ ਮਹੀਨੇ ਨਵੇਂ ਮੇਵੇ ਲੱਗਣਗੇ, ਕਿਉਂ ਜੋ ਉਹਨਾਂ ਨੂੰ ਉਹ ਪਾਣੀ ਲੱਗਦੇ ਹਨ, ਜਿਹੜੇ ਪਵਿੱਤਰ ਸਥਾਨ ਵਿੱਚੋਂ ਨਿੱਕਲਦੇ ਹਨ ਅਤੇ ਉਹਨਾਂ ਦੇ ਮੇਵੇ ਖਾਣ ਲਈ ਅਤੇ ਉਹਨਾਂ ਦੇ ਪੱਤੇ ਦਵਾਈ ਦੇ ਕੰਮ ਆਉਣਗੇ। 13 ਪ੍ਰਭੂ ਯਹੋਵਾਹ ਇਹ ਆਖਦਾ ਹੈ, ਇਹ ਉਹ ਹੱਦ ਹੈ ਜਿਸ ਦੇ ਅਨੁਸਾਰ ਤੁਸੀਂ ਦੇਸ ਨੂੰ ਵੰਡੋਗੇ, ਤਾਂ ਜੋ ਇਸਰਾਏਲ ਦੇ ਬਾਰਾਂ ਗੋਤਾਂ ਦੀ ਮਿਰਾਸ ਹੋਵੇ। ਯੂਸੁਫ਼ ਦੇ ਘਰਾਣੇ ਦੇ ਲਈ ਦੁਗਣਾ ਭਾਗ ਹੋਵੇਗਾ। 14 ਤੁਸੀਂ ਸਾਰੇ ਇੱਕੋ ਜਿੰਨਾਂ ਦੇਸ ਮਿਰਾਸ ਵਿੱਚ ਲਵੋਗੇ, ਜਿਸ ਦੇ ਬਾਰੇ ਮੈਂ ਸਹੁੰ ਖਾਧੀ ਕਿ ਤੁਹਾਡੇ ਪੁਰਖਿਆਂ ਨੂੰ ਦੇਵਾਂ ਅਤੇ ਇਹ ਦੇਸ ਤੁਹਾਡੀ ਮਿਰਾਸ ਹੋਵੇਗਾ। 15 ਦੇਸ ਦੀ ਹੱਦ ਇਹ ਹੋਵੇਗੀ, - ਉਤਰ ਵੱਲ ਵੱਡੇ ਸਾਗਰ ਤੋਂ ਲੈ ਕੇ ਹਥਲੋਨ ਤੋਂ ਹੁੰਦੀ ਹੋਈ ਸਦਾਦ ਦੇ ਲਾਂਘੇ ਤੱਕ, 16 ਹਮਾਥ, ਬੇਰੋਥਾਹ, ਸਿਬਰਈਮ ਜੋ ਦੰਮਿਸ਼ਕ ਦੀ ਹੱਦ ਅਤੇ ਹਮਾਥ ਦੀ ਹੱਦ ਦੇ ਵਿਚਕਾਰ ਹੈ ਅਤੇ ਹਸੇਰ-ਹੱਤੀਕੋਨ ਜੋ ਹੌਰਾਨ ਦੀ ਹੱਦ ਤੇ ਹੈ। 17 ਸਾਗਰ ਤੋਂ ਹੱਦ ਇਹ ਹੋਵੇਗੀ, ਅਰਥਾਤ ਹਸਰ-ਏਨੋਨ ਦੰਮਿਸ਼ਕ ਦੀ ਹੱਦ ਅਤੇ ਉਤਰ ਵੱਲ ਉੱਤਰੀ ਦਿਸ਼ਾ ਵੱਲ ਹਮਾਥ ਦੀ ਹੱਦ। ਉੱਤਰੀ ਦਿਸ਼ਾ ਇਹੀ ਹੈ। 18 ਪੂਰਬੀ ਹੱਦ ਹੌਰਾਨ ਤੇ ਦੰਮਿਸ਼ਕ ਅਤੇ ਗਿਲਆਦ ਦੇ ਵਿਚਕਾਰ ਤੋਂ ਅਤੇ ਇਸਰਾਏਲ ਦੀ ਧਰਤੀ ਦੇ ਵਿਚਕਾਰ ਤੋਂ ਯਰਦਨ ਉੱਤੇ ਹੋਵੇਗੀ, ਉੱਤਰੀ ਹੱਦ ਤੋਂ ਪੂਰਬੀ ਸਾਗਰ ਤੱਕ ਮਿਣਨਾ। ਇਹੀ ਪੂਰਬੀ ਹੱਦ ਹੈ। 19 ਦੱਖਣੀ ਦਿਸ਼ਾ ਵੱਲ ਦੱਖਣੀ ਹੱਦ ਇਹੀ ਹੈ, ਅਰਥਾਤ ਤਾਮਾਰ ਤੋਂ ਮਰੀਬੋਥ-ਕਾਦੇਸ਼ ਦੇ ਪਾਣੀ ਤੱਕ ਅਤੇ ਮਿਸਰ ਨਦੀ ਤੋਂ ਹੋ ਕੇ ਵੱਡੇ ਸਾਗਰ ਤੱਕ ਦੱਖਣੀ ਦਿਸ਼ਾ ਇਹੀ ਹੈ। 20 ਪੱਛਮੀ ਦਿਸ਼ਾ ਵੱਲ ਵੱਡਾ ਸਾਗਰ ਹੋਵੇਗਾ, ਦੱਖਣੀ ਹੱਦ ਤੋਂ ਲੈ ਕੇ ਹਮਾਥ ਦੇ ਦਰਵਾਜ਼ੇ ਤੱਕ। ਇਹੀ ਪੱਛਮੀ ਹੱਦ ਹੈ। 21 ਸੋ ਤੁਸੀਂ ਇਸ ਦੇਸ ਨੂੰ ਇਸਰਾਏਲ ਦੇ ਗੋਤਾਂ ਦੇ ਅਨੁਸਾਰ ਆਪਸ ਵਿੱਚ ਵੰਡ ਲੈਣਾ। 22 ਅਜਿਹਾ ਹੋਵੇਗਾ ਕਿ ਤੁਸੀਂ ਆਪਣੇ ਅਤੇ ਉਹਨਾਂ ਓਪਰਿਆਂ ਦੇ ਵਿਚਕਾਰ ਜਿਹੜੇ ਤੁਹਾਡੇ ਨਾਲ ਵੱਸਦੇ ਹਨ ਅਤੇ ਜਿਹਨਾਂ ਦੀ ਅੰਸ ਤੁਹਾਡੇ ਵਿਚਕਾਰ ਜੰਮੇਗੀ, ਦੇਸ ਵੰਡਣ ਲਈ ਪਰਚੀਆਂ ਪਾਵੋਗੇ ਅਤੇ ਉਹ ਤੁਹਾਡੇ ਲਈ ਦੇਸੀ ਇਸਰਾਏਲੀਆਂ ਵਾਂਗੂੰ ਹੋਣਗੇ। ਉਹ ਤੁਹਾਡੇ ਨਾਲ ਇਸਰਾਏਲ ਦੇ ਗੋਤਾਂ ਦੇ ਵਿੱਚ ਮਿਰਾਸ ਪ੍ਰਾਪਤ ਕਰਨਗੇ। 23 ਅਜਿਹਾ ਹੋਵੇਗਾ ਕਿ ਜਿਸ ਗੋਤ ਵਿੱਚ ਕੋਈ ਓਪਰਾ ਵੱਸਦਾ ਹੋਵੇਗਾ, ਉਸੇ ਵਿੱਚ ਤੁਸੀਂ ਉਹ ਨੂੰ ਮਿਰਾਸ ਦਿਓਗੇ, ਪ੍ਰਭੂ ਯਹੋਵਾਹ ਦਾ ਵਾਕ ਹੈ।

In Other Versions

Ezekiel 47 in the ANGEFD

Ezekiel 47 in the ANTPNG2D

Ezekiel 47 in the AS21

Ezekiel 47 in the BAGH

Ezekiel 47 in the BBPNG

Ezekiel 47 in the BBT1E

Ezekiel 47 in the BDS

Ezekiel 47 in the BEV

Ezekiel 47 in the BHAD

Ezekiel 47 in the BIB

Ezekiel 47 in the BLPT

Ezekiel 47 in the BNT

Ezekiel 47 in the BNTABOOT

Ezekiel 47 in the BNTLV

Ezekiel 47 in the BOATCB

Ezekiel 47 in the BOATCB2

Ezekiel 47 in the BOBCV

Ezekiel 47 in the BOCNT

Ezekiel 47 in the BOECS

Ezekiel 47 in the BOGWICC

Ezekiel 47 in the BOHCB

Ezekiel 47 in the BOHCV

Ezekiel 47 in the BOHLNT

Ezekiel 47 in the BOHNTLTAL

Ezekiel 47 in the BOICB

Ezekiel 47 in the BOILNTAP

Ezekiel 47 in the BOITCV

Ezekiel 47 in the BOKCV

Ezekiel 47 in the BOKCV2

Ezekiel 47 in the BOKHWOG

Ezekiel 47 in the BOKSSV

Ezekiel 47 in the BOLCB

Ezekiel 47 in the BOLCB2

Ezekiel 47 in the BOMCV

Ezekiel 47 in the BONAV

Ezekiel 47 in the BONCB

Ezekiel 47 in the BONLT

Ezekiel 47 in the BONUT2

Ezekiel 47 in the BOPLNT

Ezekiel 47 in the BOSCB

Ezekiel 47 in the BOSNC

Ezekiel 47 in the BOTLNT

Ezekiel 47 in the BOVCB

Ezekiel 47 in the BOYCB

Ezekiel 47 in the BPBB

Ezekiel 47 in the BPH

Ezekiel 47 in the BSB

Ezekiel 47 in the CCB

Ezekiel 47 in the CUV

Ezekiel 47 in the CUVS

Ezekiel 47 in the DBT

Ezekiel 47 in the DGDNT

Ezekiel 47 in the DHNT

Ezekiel 47 in the DNT

Ezekiel 47 in the ELBE

Ezekiel 47 in the EMTV

Ezekiel 47 in the ESV

Ezekiel 47 in the FBV

Ezekiel 47 in the FEB

Ezekiel 47 in the GGMNT

Ezekiel 47 in the GNT

Ezekiel 47 in the HARY

Ezekiel 47 in the HNT

Ezekiel 47 in the IRVA

Ezekiel 47 in the IRVB

Ezekiel 47 in the IRVG

Ezekiel 47 in the IRVH

Ezekiel 47 in the IRVK

Ezekiel 47 in the IRVM

Ezekiel 47 in the IRVM2

Ezekiel 47 in the IRVO

Ezekiel 47 in the IRVT

Ezekiel 47 in the IRVT2

Ezekiel 47 in the IRVU

Ezekiel 47 in the ISVN

Ezekiel 47 in the JSNT

Ezekiel 47 in the KAPI

Ezekiel 47 in the KBT1ETNIK

Ezekiel 47 in the KBV

Ezekiel 47 in the KJV

Ezekiel 47 in the KNFD

Ezekiel 47 in the LBA

Ezekiel 47 in the LBLA

Ezekiel 47 in the LNT

Ezekiel 47 in the LSV

Ezekiel 47 in the MAAL

Ezekiel 47 in the MBV

Ezekiel 47 in the MBV2

Ezekiel 47 in the MHNT

Ezekiel 47 in the MKNFD

Ezekiel 47 in the MNG

Ezekiel 47 in the MNT

Ezekiel 47 in the MNT2

Ezekiel 47 in the MRS1T

Ezekiel 47 in the NAA

Ezekiel 47 in the NASB

Ezekiel 47 in the NBLA

Ezekiel 47 in the NBS

Ezekiel 47 in the NBVTP

Ezekiel 47 in the NET2

Ezekiel 47 in the NIV11

Ezekiel 47 in the NNT

Ezekiel 47 in the NNT2

Ezekiel 47 in the NNT3

Ezekiel 47 in the PDDPT

Ezekiel 47 in the PFNT

Ezekiel 47 in the RMNT

Ezekiel 47 in the SBIAS

Ezekiel 47 in the SBIBS

Ezekiel 47 in the SBIBS2

Ezekiel 47 in the SBICS

Ezekiel 47 in the SBIDS

Ezekiel 47 in the SBIGS

Ezekiel 47 in the SBIHS

Ezekiel 47 in the SBIIS

Ezekiel 47 in the SBIIS2

Ezekiel 47 in the SBIIS3

Ezekiel 47 in the SBIKS

Ezekiel 47 in the SBIKS2

Ezekiel 47 in the SBIMS

Ezekiel 47 in the SBIOS

Ezekiel 47 in the SBIPS

Ezekiel 47 in the SBISS

Ezekiel 47 in the SBITS

Ezekiel 47 in the SBITS2

Ezekiel 47 in the SBITS3

Ezekiel 47 in the SBITS4

Ezekiel 47 in the SBIUS

Ezekiel 47 in the SBIVS

Ezekiel 47 in the SBT

Ezekiel 47 in the SBT1E

Ezekiel 47 in the SCHL

Ezekiel 47 in the SNT

Ezekiel 47 in the SUSU

Ezekiel 47 in the SUSU2

Ezekiel 47 in the SYNO

Ezekiel 47 in the TBIAOTANT

Ezekiel 47 in the TBT1E

Ezekiel 47 in the TBT1E2

Ezekiel 47 in the TFTIP

Ezekiel 47 in the TFTU

Ezekiel 47 in the TGNTATF3T

Ezekiel 47 in the THAI

Ezekiel 47 in the TNFD

Ezekiel 47 in the TNT

Ezekiel 47 in the TNTIK

Ezekiel 47 in the TNTIL

Ezekiel 47 in the TNTIN

Ezekiel 47 in the TNTIP

Ezekiel 47 in the TNTIZ

Ezekiel 47 in the TOMA

Ezekiel 47 in the TTENT

Ezekiel 47 in the UBG

Ezekiel 47 in the UGV

Ezekiel 47 in the UGV2

Ezekiel 47 in the UGV3

Ezekiel 47 in the VBL

Ezekiel 47 in the VDCC

Ezekiel 47 in the YALU

Ezekiel 47 in the YAPE

Ezekiel 47 in the YBVTP

Ezekiel 47 in the ZBP