Isaiah 36 (IRVP)

1 ਹਿਜ਼ਕੀਯਾਹ ਰਾਜਾ ਦੇ ਸ਼ਾਸਨ ਦੇ ਚੌਧਵੇਂ ਸਾਲ ਵਿੱਚ ਅੱਸ਼ੂਰ ਦੇ ਰਾਜੇ ਸਨਹੇਰੀਬ ਨੇ ਯਹੂਦਾਹ ਦੇ ਸਾਰੇ ਗੜ੍ਹ ਵਾਲੇ ਸ਼ਹਿਰਾਂ ਉੱਤੇ ਚੜ੍ਹਾਈ ਕੀਤੀ ਅਤੇ ਉਨ੍ਹਾਂ ਨੂੰ ਲੈ ਲਿਆ। 2 ਫੇਰ ਅੱਸ਼ੂਰ ਦੇ ਰਾਜਾ ਨੇ ਰਬਸ਼ਾਕੇਹ ਸੈਨਾਪਤੀ ਨੂੰ ਲਾਕੀਸ਼ ਸ਼ਹਿਰ ਤੋਂ ਯਰੂਸ਼ਲਮ ਨੂੰ ਹਿਜ਼ਕੀਯਾਹ ਰਾਜਾ ਕੋਲ ਵੱਡੀ ਫੌਜ ਨਾਲ ਭੇਜਿਆ ਅਤੇ ਉਹ ਉੱਪਰਲੇ ਤਲਾਬ ਦੀ ਨਾਲੀ ਕੋਲ ਧੋਬੀ ਘਾਟ ਦੇ ਰਾਹ ਵਿੱਚ ਖੜ੍ਹਾ ਸੀ। 3 ਤਦ ਹਿਲਕੀਯਾਹ ਦਾ ਪੁੱਤਰ ਅਲਯਾਕੀਮ ਜਿਹੜਾ ਮਹਿਲ ਦਾ ਪ੍ਰਬੰਧਕ ਸੀ ਅਤੇ ਸ਼ਬਨਾ ਮੁਨੀਮ ਅਤੇ ਆਸਾਫ਼ ਦਾ ਪੁੱਤਰ ਯੋਆਹ ਜੋ ਲਿਖਾਰੀ ਸੀ, ਇਹ ਤਿੰਨੋਂ ਉਸ ਨੂੰ ਮਿਲਣ ਲਈ ਬਾਹਰ ਆਏ। 4 ਤਦ ਰਬਸ਼ਾਕੇਹ ਨੇ ਉਹਨਾਂ ਨੂੰ ਆਖਿਆ, ਤੁਸੀਂ ਹਿਜ਼ਕੀਯਾਹ ਨੂੰ ਆਖੋ, ਅੱਸ਼ੂਰ ਦਾ ਮਹਾਰਾਜਾ ਇਹ ਆਖਦਾ ਹੈ, ਤੂੰ ਕਿਹੜੀ ਸ਼ਰਧਾ ਉੱਤੇ ਭਰੋਸਾ ਕਰੀਂ ਬੈਠਾ ਹੈ? 5 ਮੈਂ ਕਹਿੰਦਾ ਹਾਂ ਕਿ ਭਲਾ, ਮੂੰਹ ਨਾਲ ਗੱਲਾਂ ਕਰਨੀਆਂ ਹੀ ਯੁੱਧ ਦੇ ਲਈ ਤੇਰੀ ਯੋਜਨਾ ਅਤੇ ਬਲ ਹੈ। ਹੁਣ ਤੈਨੂੰ ਕਿਸ ਦੇ ਉੱਤੇ ਭਰੋਸਾ ਹੈ ਜੋ ਤੂੰ ਮੇਰੇ ਵਿਰੁੱਧ ਵਿਦਰੋਹ ਕੀਤਾ ਹੈ? 6 ਵੇਖ, ਤੈਨੂੰ ਇਸ ਕੁਚਲੇ ਹੋਏ ਕਾਨੇ ਅਰਥਾਤ ਮਿਸਰ ਦੇ ਸਹਾਰੇ ਦਾ ਭਰੋਸਾ ਹੈ। ਜੇ ਕੋਈ ਮਨੁੱਖ ਉਹ ਦੇ ਨਾਲ ਢਾਸਣਾ ਲਾਵੇ ਤਾਂ ਉਹ ਉਸ ਦੇ ਹੱਥ ਵਿੱਚ ਖੁੱਭ ਕੇ ਉਹ ਨੂੰ ਪਾੜ ਛੱਡੇਗਾ। ਮਿਸਰ ਦਾ ਰਾਜਾ ਫ਼ਿਰਊਨ ਉਹਨਾਂ ਸਾਰਿਆਂ ਲਈ ਜਿਹੜੇ ਉਹ ਦੇ ਉੱਤੇ ਭਰੋਸਾ ਰੱਖਦੇ ਹਨ ਅਜਿਹਾ ਹੀ ਕਰਦਾ ਹੈ। 7 ਪਰ ਜੇ ਤੂੰ ਮੈਨੂੰ ਆਖੇਂ ਕਿ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਉੱਤੇ ਭਰੋਸਾ ਰੱਖਦੇ ਹਾਂ, ਤਾਂ ਕੀ ਉਹ ਉਹੋ ਨਹੀਂ ਜਿਸ ਦੇ ਉੱਚੇ ਥਾਵਾਂ ਅਤੇ ਜਗਵੇਦੀਆਂ ਨੂੰ ਹਿਜ਼ਕੀਯਾਹ ਨੇ ਹਟਾ ਕੇ ਯਹੂਦਾਹ ਅਤੇ ਯਰੂਸ਼ਲਮ ਨੂੰ ਆਖਿਆ, ਤੁਸੀਂ ਇਸ ਜਗਵੇਦੀ ਅੱਗੇ ਮੱਥਾ ਟੇਕਿਆ ਕਰੋ? 8 ਇਸ ਲਈ ਹੁਣ ਮੇਰੇ ਸੁਆਮੀ ਅੱਸ਼ੂਰ ਦੇ ਰਾਜੇ ਦੇ ਨਾਲ ਸਮਝੌਤਾ ਕਰ। ਮੈਂ ਤੈਨੂੰ ਦੋ ਹਜ਼ਾਰ ਘੋੜੇ ਦਿੰਦਾ ਹਾਂ ਜੇ ਤੂੰ ਉਹਨਾਂ ਉੱਤੇ ਆਪਣੀ ਵੱਲੋਂ ਸਵਾਰ ਬਿਠਾ ਸਕੇਂ। 9 ਫੇਰ ਤੂੰ ਕਿਵੇਂ ਮੇਰੇ ਸੁਆਮੀ ਦੇ ਛੋਟੇ ਤੋਂ ਛੋਟੇ ਨੌਕਰਾਂ ਵਿੱਚੋਂ ਇੱਕ ਕਪਤਾਨ ਨੂੰ ਵੀ ਹਰਾ ਸਕੇਂਗਾ? ਜਦ ਕਿ ਤੂੰ ਆਪ ਰਥਾਂ ਤੇ ਸਵਾਰਾਂ ਲਈ ਮਿਸਰ ਉੱਤੇ ਭਰੋਸਾ ਕੀਤਾ ਹੋਇਆ ਹੈ? 10 ਫੇਰ ਭਲਾ, ਮੈਂ ਯਹੋਵਾਹ ਦੇ ਬਿਨ੍ਹਾਂ ਹੀ ਇਸ ਦੇਸ ਨੂੰ ਨਾਸ ਕਰਨ ਲਈ ਚੜ੍ਹਾਈ ਕੀਤੀ ਹੈ? ਯਹੋਵਾਹ ਨੇ ਆਪ ਮੈਨੂੰ ਆਖਿਆ, ਇਸ ਦੇਸ ਉੱਤੇ ਚੜ੍ਹਾਈ ਕਰ ਕੇ ਇਸ ਨੂੰ ਨਾਸ ਕਰ ਦੇ! 11 ਤਦ ਅਲਯਾਕੀਮ, ਸ਼ਬਨਾ ਅਤੇ ਯੋਆਹ ਨੇ ਰਬਸ਼ਾਕੇਹ ਨੂੰ ਆਖਿਆ, ਆਪਣੇ ਦਾਸਾਂ ਨਾਲ ਅਰਾਮੀ ਭਾਸ਼ਾ ਵਿੱਚ ਗੱਲ ਕਰੋ ਕਿਉਂ ਜੋ ਅਸੀਂ ਉਹ ਨੂੰ ਸਮਝਦੇ ਹਾਂ, ਅਤੇ ਉਨ੍ਹਾਂ ਲੋਕਾਂ ਦੇ ਸੁਣਦਿਆਂ ਜਿਹੜੇ ਸ਼ਹਿਰਪਨਾਹ ਉੱਤੇ ਬੈਠੇ ਹਨ, ਯਹੂਦੀਆਂ ਦੀ ਭਾਸ਼ਾ ਵਿੱਚ ਸਾਡੇ ਨਾਲ ਗੱਲ ਨਾ ਕਰੋ। 12 ਪਰ ਰਬਸ਼ਾਕੇਹ ਨੇ ਆਖਿਆ, ਕੀ ਮੇਰੇ ਸੁਆਮੀ ਨੇ ਮੈਨੂੰ ਤੇਰੇ ਸੁਆਮੀ ਦੇ ਕੋਲ ਜਾਂ ਤੇਰੇ ਕੋਲ ਹੀ ਇਹ ਗੱਲਾਂ ਆਖਣ ਲਈ ਭੇਜਿਆ ਹੈ ਪਰ ਇਹਨਾਂ ਮਨੁੱਖਾਂ ਕੋਲ ਨਹੀਂ ਜਿਹੜੇ ਸ਼ਹਿਰਪਨਾਹ ਉੱਤੇ ਬੈਠੇ ਹੋਏ ਹਨ - ਜਿਨ੍ਹਾਂ ਨੂੰ ਤੁਹਾਡੇ ਨਾਲ ਆਪਣਾ ਬਿਸ਼ਟਾ ਖਾਣਾ ਅਤੇ ਆਪਣਾ ਮੂਤਰ ਪੀਣਾ ਪਵੇਗਾ? 13 ਤਦ ਰਬਸ਼ਾਕੇਹ ਖੜ੍ਹਾ ਹੋ ਗਿਆ ਅਤੇ ਯਹੂਦੀਆਂ ਦੀ ਭਾਸ਼ਾ ਵਿੱਚ ਉੱਚੀ ਅਵਾਜ਼ ਨਾਲ ਬੋਲਿਆ ਅਤੇ ਆਖਿਆ, ਤੁਸੀਂ ਅੱਸ਼ੂਰ ਦੇ ਮਹਾਰਾਜ ਦੀਆਂ ਗੱਲਾਂ ਸੁਣੋ! 14 ਰਾਜਾ ਇਹ ਫ਼ਰਮਾਉਂਦਾ ਹੈ ਕਿ ਹਿਜ਼ਕੀਯਾਹ ਤੁਹਾਨੂੰ ਧੋਖਾ ਨਾ ਦੇਵੇ ਕਿਉਂ ਜੋ ਉਹ ਤੁਹਾਨੂੰ ਛੁਡਾ ਨਾ ਸਕੇਗਾ। 15 ਨਾ ਹੀ ਹਿਜ਼ਕੀਯਾਹ ਇਹ ਆਖ ਕੇ ਯਹੋਵਾਹ ਉੱਤੇ ਤੁਹਾਡਾ ਭਰੋਸਾ ਕਰਾਵੇ ਭਈ ਯਹੋਵਾਹ ਜ਼ਰੂਰ ਸਾਨੂੰ ਛੁਡਾਵੇਗਾ, ਇਹ ਸ਼ਹਿਰ ਅੱਸ਼ੂਰ ਦੇ ਰਾਜੇ ਦੇ ਹੱਥੀਂ ਨਹੀਂ ਦਿੱਤਾ ਜਾਵੇਗਾ। 16 ਹਿਜ਼ਕੀਯਾਹ ਦੀ ਨਾ ਸੁਣੋ ਕਿਉਂ ਜੋ ਅੱਸ਼ੂਰ ਦਾ ਰਾਜਾ ਇਹ ਆਖਦਾ ਹੈ ਕਿ ਮੇਰੇ ਨਾਲ ਸੁਲਾਹ ਕਰੋ ਅਤੇ ਨਿੱਕਲ ਕੇ ਮੇਰੇ ਕੋਲ ਆਓ, ਤਾਂ ਤੁਹਾਡੇ ਵਿੱਚੋਂ ਹਰ ਕੋਈ ਆਪਣੀ ਦਾਖ ਦੀ ਵੇਲ ਤੋਂ ਅਤੇ ਆਪਣੇ ਹੀ ਹੰਜ਼ੀਰ ਦੇ ਰੁੱਖ ਤੋਂ ਫਲ ਖਾਵੇਗਾ ਅਤੇ ਹਰ ਕੋਈ ਆਪਣੇ ਹੀ ਹੌਦ ਦਾ ਪਾਣੀ ਪੀਵੇਗਾ। 17 ਜਦ ਤੱਕ ਮੈਂ ਆ ਕੇ ਤੁਹਾਨੂੰ ਇੱਕ ਅਜਿਹੇ ਦੇਸ ਵਿੱਚ ਨਾ ਲੈ ਜਾਂਵਾਂ ਜਿਹੜਾ ਤੁਹਾਡੇ ਦੇਸ ਵਾਂਗੂੰ ਅਨਾਜ ਅਤੇ ਨਵੀਂ ਮਧ ਦਾ ਦੇਸ, ਰੋਟੀ ਅਤੇ ਅੰਗੂਰੀ ਬਾਗ਼ਾਂ ਦਾ ਦੇਸ ਹੈ। 18 ਖ਼ਬਰਦਾਰ, ਕਿਤੇ ਹਿਜ਼ਕੀਯਾਹ ਇਹ ਆਖ ਕੇ ਤੁਹਾਨੂੰ ਨਾ ਭਰਮਾਵੇ ਕਿ ਯਹੋਵਾਹ ਸਾਨੂੰ ਛੁਡਾਵੇਗਾ! 19 ਭਲਾ, ਕੌਮਾਂ ਦੇ ਦੇਵਤਿਆਂ ਵਿੱਚੋਂ ਕਿਸੇ ਨੇ ਵੀ ਆਪਣੇ ਦੇਸ ਨੂੰ ਅੱਸ਼ੂਰ ਦੇ ਰਾਜੇ ਦੇ ਹੱਥੋਂ ਕਦੀ ਛੁਡਾਇਆ ਹੈ? ਹਮਾਥ ਅਤੇ ਅਰਪਾਦ ਸ਼ਹਿਰ ਦੇ ਦੇਵਤੇ ਕਿੱਥੇ ਹਨ? ਸਫ਼ਰਵਇਮ ਸ਼ਹਿਰ ਦੇ ਦੇਵਤੇ ਕਿੱਥੇ ਹਨ? ਕੀ ਉਹਨਾਂ ਨੇ ਸਾਮਰਿਯਾ ਨੂੰ ਮੇਰੇ ਹੱਥੋਂ ਛੁਡਾ ਲਿਆ? 20 ਦੇਸ਼-ਦੇਸ਼ ਦੇ ਸਾਰਿਆਂ ਦੇਵਤਿਆਂ ਵਿੱਚੋਂ ਉਹ ਕਿਹੜੇ ਹਨ, ਜਿਨ੍ਹਾਂ ਨੇ ਆਪਣਾ ਦੇਸ ਮੇਰੇ ਹੱਥੋਂ ਛੁਡਾ ਲਿਆ ਹੋਵੇ, ਫੇਰ ਕੀ ਯਹੋਵਾਹ ਮੇਰੇ ਹੱਥੋਂ ਯਰੂਸ਼ਲਮ ਨੂੰ ਛੁਡਾ ਲਵੇਗਾ? 21 ਪਰ ਲੋਕਾਂ ਨੇ ਚੁੱਪ ਵੱਟ ਲਈ ਅਤੇ ਉਹ ਨੂੰ ਇੱਕ ਗੱਲ ਦਾ ਵੀ ਉੱਤਰ ਨਾ ਦਿੱਤਾ, ਕਿਉਂ ਜੋ ਰਾਜੇ ਦਾ ਹੁਕਮ ਇਹ ਸੀ ਕਿ ਤੁਸੀਂ ਉਸ ਨੂੰ ਉੱਤਰ ਨਾ ਦੇਣਾ। 22 ਤਦ ਹਿਲਕੀਯਾਹ ਦਾ ਪੁੱਤਰ ਅਲਯਾਕੀਮ ਜੋ ਮਹਿਲ ਦਾ ਪ੍ਰਬੰਧਕ ਸੀ, ਅਤੇ ਸ਼ਬਨਾ ਮੁਨੀਮ ਅਤੇ ਆਸਾਫ਼ ਦਾ ਪੁੱਤਰ ਯੋਆਹ ਜੋ ਲਿਖਾਰੀ ਸੀ, ਕੱਪੜੇ ਪਾੜ ਕੇ ਹਿਜ਼ਕੀਯਾਹ ਦੇ ਕੋਲ ਆਏ ਅਤੇ ਉਨ੍ਹਾਂ ਨੇ ਉਸ ਨੂੰ ਰਬਸ਼ਾਕੇਹ ਦੀਆਂ ਗੱਲਾਂ ਦੱਸੀਆਂ।

In Other Versions

Isaiah 36 in the ANGEFD

Isaiah 36 in the ANTPNG2D

Isaiah 36 in the AS21

Isaiah 36 in the BAGH

Isaiah 36 in the BBPNG

Isaiah 36 in the BBT1E

Isaiah 36 in the BDS

Isaiah 36 in the BEV

Isaiah 36 in the BHAD

Isaiah 36 in the BIB

Isaiah 36 in the BLPT

Isaiah 36 in the BNT

Isaiah 36 in the BNTABOOT

Isaiah 36 in the BNTLV

Isaiah 36 in the BOATCB

Isaiah 36 in the BOATCB2

Isaiah 36 in the BOBCV

Isaiah 36 in the BOCNT

Isaiah 36 in the BOECS

Isaiah 36 in the BOGWICC

Isaiah 36 in the BOHCB

Isaiah 36 in the BOHCV

Isaiah 36 in the BOHLNT

Isaiah 36 in the BOHNTLTAL

Isaiah 36 in the BOICB

Isaiah 36 in the BOILNTAP

Isaiah 36 in the BOITCV

Isaiah 36 in the BOKCV

Isaiah 36 in the BOKCV2

Isaiah 36 in the BOKHWOG

Isaiah 36 in the BOKSSV

Isaiah 36 in the BOLCB

Isaiah 36 in the BOLCB2

Isaiah 36 in the BOMCV

Isaiah 36 in the BONAV

Isaiah 36 in the BONCB

Isaiah 36 in the BONLT

Isaiah 36 in the BONUT2

Isaiah 36 in the BOPLNT

Isaiah 36 in the BOSCB

Isaiah 36 in the BOSNC

Isaiah 36 in the BOTLNT

Isaiah 36 in the BOVCB

Isaiah 36 in the BOYCB

Isaiah 36 in the BPBB

Isaiah 36 in the BPH

Isaiah 36 in the BSB

Isaiah 36 in the CCB

Isaiah 36 in the CUV

Isaiah 36 in the CUVS

Isaiah 36 in the DBT

Isaiah 36 in the DGDNT

Isaiah 36 in the DHNT

Isaiah 36 in the DNT

Isaiah 36 in the ELBE

Isaiah 36 in the EMTV

Isaiah 36 in the ESV

Isaiah 36 in the FBV

Isaiah 36 in the FEB

Isaiah 36 in the GGMNT

Isaiah 36 in the GNT

Isaiah 36 in the HARY

Isaiah 36 in the HNT

Isaiah 36 in the IRVA

Isaiah 36 in the IRVB

Isaiah 36 in the IRVG

Isaiah 36 in the IRVH

Isaiah 36 in the IRVK

Isaiah 36 in the IRVM

Isaiah 36 in the IRVM2

Isaiah 36 in the IRVO

Isaiah 36 in the IRVT

Isaiah 36 in the IRVT2

Isaiah 36 in the IRVU

Isaiah 36 in the ISVN

Isaiah 36 in the JSNT

Isaiah 36 in the KAPI

Isaiah 36 in the KBT1ETNIK

Isaiah 36 in the KBV

Isaiah 36 in the KJV

Isaiah 36 in the KNFD

Isaiah 36 in the LBA

Isaiah 36 in the LBLA

Isaiah 36 in the LNT

Isaiah 36 in the LSV

Isaiah 36 in the MAAL

Isaiah 36 in the MBV

Isaiah 36 in the MBV2

Isaiah 36 in the MHNT

Isaiah 36 in the MKNFD

Isaiah 36 in the MNG

Isaiah 36 in the MNT

Isaiah 36 in the MNT2

Isaiah 36 in the MRS1T

Isaiah 36 in the NAA

Isaiah 36 in the NASB

Isaiah 36 in the NBLA

Isaiah 36 in the NBS

Isaiah 36 in the NBVTP

Isaiah 36 in the NET2

Isaiah 36 in the NIV11

Isaiah 36 in the NNT

Isaiah 36 in the NNT2

Isaiah 36 in the NNT3

Isaiah 36 in the PDDPT

Isaiah 36 in the PFNT

Isaiah 36 in the RMNT

Isaiah 36 in the SBIAS

Isaiah 36 in the SBIBS

Isaiah 36 in the SBIBS2

Isaiah 36 in the SBICS

Isaiah 36 in the SBIDS

Isaiah 36 in the SBIGS

Isaiah 36 in the SBIHS

Isaiah 36 in the SBIIS

Isaiah 36 in the SBIIS2

Isaiah 36 in the SBIIS3

Isaiah 36 in the SBIKS

Isaiah 36 in the SBIKS2

Isaiah 36 in the SBIMS

Isaiah 36 in the SBIOS

Isaiah 36 in the SBIPS

Isaiah 36 in the SBISS

Isaiah 36 in the SBITS

Isaiah 36 in the SBITS2

Isaiah 36 in the SBITS3

Isaiah 36 in the SBITS4

Isaiah 36 in the SBIUS

Isaiah 36 in the SBIVS

Isaiah 36 in the SBT

Isaiah 36 in the SBT1E

Isaiah 36 in the SCHL

Isaiah 36 in the SNT

Isaiah 36 in the SUSU

Isaiah 36 in the SUSU2

Isaiah 36 in the SYNO

Isaiah 36 in the TBIAOTANT

Isaiah 36 in the TBT1E

Isaiah 36 in the TBT1E2

Isaiah 36 in the TFTIP

Isaiah 36 in the TFTU

Isaiah 36 in the TGNTATF3T

Isaiah 36 in the THAI

Isaiah 36 in the TNFD

Isaiah 36 in the TNT

Isaiah 36 in the TNTIK

Isaiah 36 in the TNTIL

Isaiah 36 in the TNTIN

Isaiah 36 in the TNTIP

Isaiah 36 in the TNTIZ

Isaiah 36 in the TOMA

Isaiah 36 in the TTENT

Isaiah 36 in the UBG

Isaiah 36 in the UGV

Isaiah 36 in the UGV2

Isaiah 36 in the UGV3

Isaiah 36 in the VBL

Isaiah 36 in the VDCC

Isaiah 36 in the YALU

Isaiah 36 in the YAPE

Isaiah 36 in the YBVTP

Isaiah 36 in the ZBP