Numbers 27 (IRVP)

1 ਯੂਸੁਫ਼ ਦੇ ਪੁੱਤਰ ਮਨੱਸ਼ਹ ਦੇ ਟੱਬਰਾਂ ਵਿੱਚੋਂ ਸਲਾਫ਼ਹਾਦ ਜਿਹੜਾ ਹੇਫ਼ਰ ਦਾ ਪੁੱਤਰ ਗਿਲਆਦ ਦਾ ਪੋਤਾ ਮਾਕੀਰ ਦਾ ਪੜਪੋਤਾ ਅਤੇ ਮਨੱਸ਼ਹ ਦੀ ਅੰਸ ਤੋਂ ਸੀ ਉਸ ਦੀਆਂ ਧੀਆਂ ਆਈਆਂ ਜਿਨ੍ਹਾਂ ਦੇ ਨਾਮ ਮਹਲਾਹ, ਨੋਆਹ, ਹਾਗਲਾਹ, ਮਿਲਕਾਹ, ਅਤੇ ਤਿਰਸਾਹ ਸਨ 2 ਅਤੇ ਮੂਸਾ ਦੇ ਅੱਗੇ, ਅਲਆਜ਼ਾਰ ਜਾਜਕ, ਪ੍ਰਧਾਨਾਂ ਅਤੇ ਸਾਰੀ ਮੰਡਲੀ ਦੇ ਅੱਗੇ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਵਿੱਚ ਖੜ੍ਹੇ ਹੋ ਕੇ ਆਖਿਆ, 3 ਸਾਡਾ ਪਿਤਾ ਉਜਾੜ ਵਿੱਚ ਮਰ ਗਿਆ ਪਰ ਉਹ ਉਸ ਟੋਲੀ ਵਿੱਚ ਨਹੀਂ ਸੀ ਜਿਹੜੇ ਕੋਰਹ ਦੀ ਮੰਡਲੀ ਨਾਲ ਰਲ ਕੇ ਯਹੋਵਾਹ ਦੇ ਵਿਰੁੱਧ ਹੋ ਗਏ ਸਨ। ਉਹ ਤਾਂ ਆਪਣੇ ਹੀ ਪਾਪ ਨਾਲ ਮਰਿਆ ਅਤੇ ਉਸ ਦੇ ਪੁੱਤਰ ਨਹੀਂ ਸਨ। 4 ਸਾਡੇ ਪਿਤਾ ਦਾ ਨਾਮ ਉਸ ਦੇ ਟੱਬਰ ਵਿੱਚੋਂ ਪੁੱਤਰ ਨਾ ਹੋਣ ਦੇ ਕਾਰਨ ਕਿਉਂ ਮਿਟਾਇਆ ਜਾਵੇ? ਸਾਨੂੰ ਵੀ ਸਾਡੇ ਪਿਤਾ ਦੇ ਭਰਾਵਾਂ ਨਾਲ ਜ਼ਮੀਨ ਦਿਓ। 5 ਤਾਂ ਮੂਸਾ ਉਨ੍ਹਾਂ ਦੀ ਬੇਨਤੀ ਨੂੰ ਯਹੋਵਾਹ ਅੱਗੇ ਲੈ ਗਿਆ। 6 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, 7 ਸਲਾਫ਼ਹਾਦ ਦੀਆਂ ਧੀਆਂ ਠੀਕ ਬੋਲਦੀਆਂ ਹਨ, ਉਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਦੇ ਭਰਾਵਾਂ ਨਾਲ ਜ਼ਰੂਰ ਜਾਇਦਾਦ ਦੇ ਅਰਥਾਤ ਉਨ੍ਹਾਂ ਤੱਕ ਉਨ੍ਹਾਂ ਦੇ ਪਿਤਾ ਦੀ ਜ਼ਮੀਨ ਪਹੁੰਚਾ ਦੇ। 8 ਤੂੰ ਇਸਰਾਏਲੀਆਂ ਨੂੰ ਬੋਲ ਕਿ ਜੇ ਕੋਈ ਮਨੁੱਖ ਮਰ ਜਾਵੇ ਅਤੇ ਉਸ ਦਾ ਪੁੱਤਰ ਨਾ ਹੋਵੇ ਤਾਂ ਉਸ ਦੀ ਜ਼ਮੀਨ ਉਸ ਦੀ ਧੀ ਨੂੰ ਦੇਵੋ। 9 ਜੇ ਉਸ ਦੀ ਧੀ ਨਾ ਹੋਵੇ ਤਾਂ ਤੁਸੀਂ ਉਸ ਦੀ ਜ਼ਮੀਨ ਉਸ ਦੇ ਭਰਾਵਾਂ ਨੂੰ ਦਿਓ। 10 ਜੇ ਉਸ ਦਾ ਭਰਾ ਨਾ ਹੋਵੇ ਤਾਂ ਤੁਸੀਂ ਉਸ ਦੀ ਜ਼ਮੀਨ ਉਸ ਦੇ ਪਿਤਾ ਦੇ ਭਰਾਵਾਂ ਨੂੰ ਦਿਓ। 11 ਅਤੇ ਜੇ ਉਸ ਦੇ ਪਿਤਾ ਦੇ ਭਰਾ ਨਾ ਹੋਣ ਤਾਂ ਤੁਸੀਂ ਉਸ ਦੀ ਜ਼ਮੀਨ ਉਸ ਦੇ ਨਜ਼ਦੀਕੀ ਰਿਸ਼ਤੇਦਾਰ ਨੂੰ ਜਿਹੜੇ ਉਸ ਦੇ ਟੱਬਰ ਦੇ ਹੋਣ ਦਿਓ ਅਤੇ ਉਹ ਆਪਣੇ ਕਬਜ਼ੇ ਵਿੱਚ ਲੈਣ ਅਤੇ ਇਹ ਇਸਰਾਏਲੀਆਂ ਲਈ ਨਿਆਂ ਦੀ ਬਿਧੀ ਹੋਵੇ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ। 12 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ ਕਿ ਤੂੰ ਇਸ ਅਬਾਰੀਮ ਨਾਮੀ ਪਰਬਤ ਉੱਤੇ ਚੜ੍ਹ ਅਤੇ ਉਸ ਧਰਤੀ ਨੂੰ ਵੇਖ ਜਿਹੜੀ ਮੈਂ ਇਸਰਾਏਲੀਆਂ ਨੂੰ ਦਿੱਤੀ ਹੈ। 13 ਜਦ ਤੂੰ ਉਹ ਨੂੰ ਵੇਖ ਲਿਆ ਤਾਂ ਤੂੰ ਵੀ ਆਪਣੇ ਲੋਕਾਂ ਵਿੱਚ ਜਾ ਰਲੇਗਾ ਜਿਵੇਂ ਹਾਰੂਨ ਤੇਰਾ ਭਰਾ ਜਾ ਰਲਿਆ ਹੈ। 14 ਇਸ ਲਈ ਕਿ ਤੁਸੀਂ ਮੇਰੇ ਹੁਕਮ ਨੂੰ ਸੀਨਈ ਦੀ ਉਜਾੜ ਵਿੱਚ ਰੱਦਿਆ ਜਦ ਮੰਡਲੀ ਵਿਰੋਧੀ ਹੋ ਗਈ ਅਤੇ ਤੁਸੀਂ ਮੈਨੂੰ ਉਸ ਪਾਣੀ ਵਿਖੇ ਉਨ੍ਹਾਂ ਦੀਆਂ ਅੱਖਾਂ ਅੱਗੇ ਪਵਿੱਤਰ ਨਾ ਠਹਿਰਾਇਆ। ਉਹ ਮਰੀਬਾਹ ਦਾ ਪਾਣੀ ਸੀਨ ਦੀ ਉਜਾੜ ਵਿੱਚ ਕਾਦੇਸ਼ ਦੇ ਕੋਲ ਸੀ। 15 ਫਿਰ ਮੂਸਾ ਨੇ ਯਹੋਵਾਹ ਨਾਲ ਗੱਲ ਕੀਤੀ 16 ਕਿ ਯਹੋਵਾਹ ਜਿਹੜਾ ਸਾਰੇ ਸਰੀਰਾਂ ਦੀਆਂ ਆਤਮਾਵਾਂ ਦਾ ਪਰਮੇਸ਼ੁਰ ਹੈ ਕਿਸੇ ਮਨੁੱਖ ਨੂੰ ਮੰਡਲੀ ਉੱਤੇ ਠਹਿਰਾਵੇ। 17 ਜਿਹੜਾ ਉਨ੍ਹਾਂ ਦੇ ਅੱਗੇ ਬਾਹਰ ਜਾਵੇ ਅਤੇ ਜਿਹੜਾ ਉਨ੍ਹਾਂ ਦੇ ਅੱਗੇ ਅੰਦਰ ਆਵੇ ਅਤੇ ਜਿਹੜਾ ਉਨ੍ਹਾਂ ਨੂੰ ਬਾਹਰ ਲੈ ਜਾਵੇ ਅਤੇ ਅੰਦਰ ਲੈ ਆਵੇ ਤਾਂ ਜੋ ਯਹੋਵਾਹ ਦੀ ਮੰਡਲੀ ਉਸ ਇੱਜੜ ਵਾਂਗੂੰ ਨਾ ਹੋਵੇ ਜਿਨ੍ਹਾਂ ਦਾ ਕੋਈ ਚਰਵਾਹਾ ਨਹੀਂ। 18 ਅੱਗੋਂ ਯਹੋਵਾਹ ਨੇ ਮੂਸਾ ਨੂੰ ਆਖਿਆ, ਨੂਨ ਦੇ ਪੁੱਤਰ ਯਹੋਸ਼ੁਆ ਨੂੰ ਆਪਣੇ ਲਈ ਲੈ। ਉਹ ਇੱਕ ਮਨੁੱਖ ਹੈ ਜਿਸ ਦੇ ਵਿੱਚ ਆਤਮਾ ਹੈ ਅਤੇ ਤੂੰ ਆਪਣਾ ਹੱਥ ਉਸ ਉੱਤੇ ਰੱਖ। 19 ਫੇਰ ਤੂੰ ਉਹ ਨੂੰ ਅਲਆਜ਼ਾਰ ਜਾਜਕ ਦੇ ਅੱਗੇ ਅਤੇ ਸਾਰੀ ਮੰਡਲੀ ਦੇ ਅੱਗੇ ਖੜ੍ਹਾ ਕਰ ਕੇ ਉਨ੍ਹਾਂ ਦੇ ਵੇਖਦਿਆਂ ਉਹ ਨੂੰ ਅਧਿਕਾਰ ਦੇ। 20 ਅਤੇ ਤੂੰ ਉਸ ਨੂੰ ਆਪਣੀ ਪਦਵੀ ਤੋਂ ਦੇ ਤਾਂ ਜੋ ਇਸਰਾਏਲ ਦੀ ਸਾਰੀ ਮੰਡਲੀ ਉਸ ਦੀ ਸੁਣੇ। 21 ਅਤੇ ਉਹ ਅਲਆਜ਼ਾਰ ਜਾਜਕ ਦੇ ਅੱਗੇ ਖੜ੍ਹਾ ਹੋਵੇ ਅਤੇ ਉਹ ਯਹੋਵਾਹ ਦੇ ਅੱਗੇ ਊਰੀਮ ਦਾ ਫ਼ੈਸਲਾ ਉਹ ਦੇ ਵਿਖੇ ਪੁੱਛੇ। ਉਸ ਦੇ ਹੁਕਮ ਉੱਤੇ ਉਹ ਸਾਰੇ ਇਸਰਾਏਲੀ ਅਰਥਾਤ ਸਾਰੀ ਮੰਡਲੀ ਬਾਹਰ ਜਾਵੇ ਅਤੇ ਉਸ ਦੇ ਹੁਕਮ ਉੱਤੇ ਅੰਦਰ ਆਵੇ। 22 ਸੋ ਮੂਸਾ ਨੇ ਇਸੇ ਤਰ੍ਹਾਂ ਹੀ ਕੀਤਾ ਜਿਵੇਂ ਯਹੋਵਾਹ ਨੇ ਉਹ ਨੂੰ ਹੁਕਮ ਦਿੱਤਾ ਸੀ ਅਤੇ ਯਹੋਸ਼ੁਆ ਨੂੰ ਲੈ ਕੇ ਅਲਆਜ਼ਾਰ ਜਾਜਕ ਦੇ ਅੱਗੇ ਅਤੇ ਸਾਰੀ ਮੰਡਲੀ ਦੇ ਅੱਗੇ ਖੜ੍ਹਾ ਕੀਤਾ। 23 ਫੇਰ ਉਹ ਨੇ ਆਪਣੇ ਹੱਥ ਉਸ ਉੱਤੇ ਰੱਖੇ ਅਤੇ ਉਸ ਨੂੰ ਇਖ਼ਤਿਆਰ ਦਿੱਤਾ ਜਿਵੇਂ ਯਹੋਵਾਹ ਮੂਸਾ ਦੇ ਰਾਹੀਂ ਬੋਲਿਆ ਸੀ।

In Other Versions

Numbers 27 in the ANGEFD

Numbers 27 in the ANTPNG2D

Numbers 27 in the AS21

Numbers 27 in the BAGH

Numbers 27 in the BBPNG

Numbers 27 in the BBT1E

Numbers 27 in the BDS

Numbers 27 in the BEV

Numbers 27 in the BHAD

Numbers 27 in the BIB

Numbers 27 in the BLPT

Numbers 27 in the BNT

Numbers 27 in the BNTABOOT

Numbers 27 in the BNTLV

Numbers 27 in the BOATCB

Numbers 27 in the BOATCB2

Numbers 27 in the BOBCV

Numbers 27 in the BOCNT

Numbers 27 in the BOECS

Numbers 27 in the BOGWICC

Numbers 27 in the BOHCB

Numbers 27 in the BOHCV

Numbers 27 in the BOHLNT

Numbers 27 in the BOHNTLTAL

Numbers 27 in the BOICB

Numbers 27 in the BOILNTAP

Numbers 27 in the BOITCV

Numbers 27 in the BOKCV

Numbers 27 in the BOKCV2

Numbers 27 in the BOKHWOG

Numbers 27 in the BOKSSV

Numbers 27 in the BOLCB

Numbers 27 in the BOLCB2

Numbers 27 in the BOMCV

Numbers 27 in the BONAV

Numbers 27 in the BONCB

Numbers 27 in the BONLT

Numbers 27 in the BONUT2

Numbers 27 in the BOPLNT

Numbers 27 in the BOSCB

Numbers 27 in the BOSNC

Numbers 27 in the BOTLNT

Numbers 27 in the BOVCB

Numbers 27 in the BOYCB

Numbers 27 in the BPBB

Numbers 27 in the BPH

Numbers 27 in the BSB

Numbers 27 in the CCB

Numbers 27 in the CUV

Numbers 27 in the CUVS

Numbers 27 in the DBT

Numbers 27 in the DGDNT

Numbers 27 in the DHNT

Numbers 27 in the DNT

Numbers 27 in the ELBE

Numbers 27 in the EMTV

Numbers 27 in the ESV

Numbers 27 in the FBV

Numbers 27 in the FEB

Numbers 27 in the GGMNT

Numbers 27 in the GNT

Numbers 27 in the HARY

Numbers 27 in the HNT

Numbers 27 in the IRVA

Numbers 27 in the IRVB

Numbers 27 in the IRVG

Numbers 27 in the IRVH

Numbers 27 in the IRVK

Numbers 27 in the IRVM

Numbers 27 in the IRVM2

Numbers 27 in the IRVO

Numbers 27 in the IRVT

Numbers 27 in the IRVT2

Numbers 27 in the IRVU

Numbers 27 in the ISVN

Numbers 27 in the JSNT

Numbers 27 in the KAPI

Numbers 27 in the KBT1ETNIK

Numbers 27 in the KBV

Numbers 27 in the KJV

Numbers 27 in the KNFD

Numbers 27 in the LBA

Numbers 27 in the LBLA

Numbers 27 in the LNT

Numbers 27 in the LSV

Numbers 27 in the MAAL

Numbers 27 in the MBV

Numbers 27 in the MBV2

Numbers 27 in the MHNT

Numbers 27 in the MKNFD

Numbers 27 in the MNG

Numbers 27 in the MNT

Numbers 27 in the MNT2

Numbers 27 in the MRS1T

Numbers 27 in the NAA

Numbers 27 in the NASB

Numbers 27 in the NBLA

Numbers 27 in the NBS

Numbers 27 in the NBVTP

Numbers 27 in the NET2

Numbers 27 in the NIV11

Numbers 27 in the NNT

Numbers 27 in the NNT2

Numbers 27 in the NNT3

Numbers 27 in the PDDPT

Numbers 27 in the PFNT

Numbers 27 in the RMNT

Numbers 27 in the SBIAS

Numbers 27 in the SBIBS

Numbers 27 in the SBIBS2

Numbers 27 in the SBICS

Numbers 27 in the SBIDS

Numbers 27 in the SBIGS

Numbers 27 in the SBIHS

Numbers 27 in the SBIIS

Numbers 27 in the SBIIS2

Numbers 27 in the SBIIS3

Numbers 27 in the SBIKS

Numbers 27 in the SBIKS2

Numbers 27 in the SBIMS

Numbers 27 in the SBIOS

Numbers 27 in the SBIPS

Numbers 27 in the SBISS

Numbers 27 in the SBITS

Numbers 27 in the SBITS2

Numbers 27 in the SBITS3

Numbers 27 in the SBITS4

Numbers 27 in the SBIUS

Numbers 27 in the SBIVS

Numbers 27 in the SBT

Numbers 27 in the SBT1E

Numbers 27 in the SCHL

Numbers 27 in the SNT

Numbers 27 in the SUSU

Numbers 27 in the SUSU2

Numbers 27 in the SYNO

Numbers 27 in the TBIAOTANT

Numbers 27 in the TBT1E

Numbers 27 in the TBT1E2

Numbers 27 in the TFTIP

Numbers 27 in the TFTU

Numbers 27 in the TGNTATF3T

Numbers 27 in the THAI

Numbers 27 in the TNFD

Numbers 27 in the TNT

Numbers 27 in the TNTIK

Numbers 27 in the TNTIL

Numbers 27 in the TNTIN

Numbers 27 in the TNTIP

Numbers 27 in the TNTIZ

Numbers 27 in the TOMA

Numbers 27 in the TTENT

Numbers 27 in the UBG

Numbers 27 in the UGV

Numbers 27 in the UGV2

Numbers 27 in the UGV3

Numbers 27 in the VBL

Numbers 27 in the VDCC

Numbers 27 in the YALU

Numbers 27 in the YAPE

Numbers 27 in the YBVTP

Numbers 27 in the ZBP