Nehemiah 8 (IRVP)
1 ਫਿਰ ਸਾਰੀ ਪਰਜਾ ਇੱਕ ਮਨ ਹੋ ਕੇ ਜਲ-ਫਾਟਕ ਦੇ ਸਾਹਮਣੇ ਚੌਂਕ ਵਿੱਚ ਇਕੱਠੀ ਹੋਈ ਅਤੇ ਉਨ੍ਹਾਂ ਨੇ ਅਜ਼ਰਾ ਸ਼ਾਸਤਰੀ ਨੂੰ ਕਿਹਾ ਕਿ ਮੂਸਾ ਦੀ ਬਿਵਸਥਾ ਦੀ ਪੁਸਤਕ ਨੂੰ ਲੈ ਆ, ਜਿਸ ਦਾ ਯਹੋਵਾਹ ਨੇ ਇਸਰਾਏਲ ਨੂੰ ਹੁਕਮ ਦਿੱਤਾ ਹੈ। 2 ਤਦ ਅਜ਼ਰਾ ਜਾਜਕ ਸੱਤਵੇਂ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਸਾਰੀ ਸਭਾ ਦੇ ਸਾਹਮਣੇ ਭਾਵੇਂ ਪੁਰਖ ਭਾਵੇਂ ਇਸਤਰੀਆਂ ਸਗੋਂ ਉਨ੍ਹਾਂ ਸਾਰਿਆਂ ਦੇ ਅੱਗੇ ਜਿਹੜੇ ਸੁਣ ਕੇ ਸਮਝ ਸਕਦੇ ਸਨ, ਬਿਵਸਥਾ ਨੂੰ ਲੈ ਆਇਆ, 3 ਅਤੇ ਜਲ ਫਾਟਕ ਦੇ ਅੱਗੇ ਚੌਂਕ ਵਿੱਚ ਪਹੁ ਫੁੱਟਣ ਤੋਂ ਲੈ ਕੇ ਦੁਪਹਿਰ ਤੱਕ ਪੁਰਖਾਂ, ਇਸਤਰੀਆਂ ਅਤੇ ਜੋ ਸਮਝ ਸਕਦੇ ਸਨ, ਉਨ੍ਹਾਂ ਦੇ ਅੱਗੇ ਪੜ੍ਹਦਾ ਰਿਹਾ ਅਤੇ ਸਾਰੀ ਪਰਜਾ ਦੇ ਕੰਨ ਬਿਵਸਥਾ ਦੀ ਪੁਸਤਕ ਵੱਲ ਲੱਗੇ ਰਹੇ। 4 ਤਦ ਅਜ਼ਰਾ ਸ਼ਾਸਤਰੀ ਲੱਕੜੀ ਦੇ ਇੱਕ ਤਖ਼ਤ-ਪੋਸ਼ ਉੱਤੇ ਖੜਾ ਹੋ ਗਿਆ, ਜਿਹੜਾ ਇਸੇ ਕੰਮ ਲਈ ਬਣਾਇਆ ਗਿਆ ਸੀ ਅਤੇ ਉਹ ਦੇ ਕੋਲ ਮੱਤੀਥਯਾਹ, ਸ਼ਮਆ, ਅਨਾਯਾਹ, ਊਰਿੱਯਾਹ, ਹਿਲਕੀਯਾਹ ਅਤੇ ਮਅਸੇਯਾਹ ਉਸ ਦੇ ਸੱਜੇ ਪਾਸੇ ਖੜ੍ਹੇ ਸਨ ਅਤੇ ਉਸ ਦੇ ਖੱਬੇ ਪਾਸੇ ਪਦਾਯਾਹ, ਮੀਸ਼ਾਏਲ, ਮਲਕੀਯਾਹ, ਹਾਸ਼ੁਮ, ਹਸ਼ਬੱਦਾਨਾਹ, ਜ਼ਕਰਯਾਹ ਅਤੇ ਮਸ਼ੁੱਲਾਮ ਖੜ੍ਹੇ ਸਨ। 5 ਤਦ ਅਜ਼ਰਾ ਨੇ ਜੋ ਸਭ ਤੋਂ ਉੱਚੇ ਸਥਾਨ ਤੇ ਖੜ੍ਹਾ ਸੀ, ਸਾਰੀ ਪਰਜਾ ਦੇ ਵੇਖਦਿਆਂ ਪੁਸਤਕ ਨੂੰ ਖੋਲ੍ਹਿਆ, ਅਤੇ ਉਸ ਦੇ ਖੋਲ੍ਹਦਿਆਂ ਸਾਰ ਹੀ ਸਾਰੀ ਪਰਜਾ ਉੱਠ ਕੇ ਖੜੀ ਹੋ ਗਈ। 6 ਤਦ ਅਜ਼ਰਾ ਨੇ ਯਹੋਵਾਹ ਨੂੰ ਜਿਹੜਾ ਮਹਾਨ ਪਰਮੇਸ਼ੁਰ ਹੈ ਮੁਬਾਰਕ ਕਿਹਾ, ਤਾਂ ਸਾਰੀ ਪਰਜਾ ਨੇ ਹੱਥ ਚੁੱਕ ਕੇ “ਆਮੀਨ” ਕਿਹਾ ਅਤੇ ਯਹੋਵਾਹ ਦੇ ਅੱਗੇ ਧਰਤੀ ਤੱਕ ਸਿਰ ਝੁਕਾ ਕੇ ਮੱਥਾ ਟੇਕਿਆ। 7 ਤਦ ਯੇਸ਼ੂਆ, ਬਾਨੀ, ਸ਼ੇਰੇਬਯਾਹ, ਯਾਮੀਨ, ਅੱਕੂਬ, ਸ਼ਬਥਈ, ਹੋਦੀਯਾਹ, ਮਅਸੇਯਾਹ, ਕਲੀਟਾ, ਅਜ਼ਰਯਾਹ, ਯੋਜ਼ਾਬਾਦ, ਹਾਨਾਨ, ਪਲਾਯਾਹ ਅਤੇ ਲੇਵੀਆਂ ਨੇ ਪਰਜਾ ਨੂੰ ਬਿਵਸਥਾ ਸਮਝਾਈ ਅਤੇ ਪਰਜਾ ਆਪਣੇ ਸਥਾਨ ਤੇ ਖੜ੍ਹੀ ਰਹੀ। 8 ਉਨ੍ਹਾਂ ਨੇ ਪਰਮੇਸ਼ੁਰ ਦੀ ਬਿਵਸਥਾ ਦੀ ਪੁਸਤਕ ਨੂੰ ਬੜੀ ਸਫ਼ਾਈ ਨਾਲ ਪੜ੍ਹਿਆ ਅਤੇ ਉਸ ਦੇ ਅਰਥ ਸਮਝਾਏ ਅਤੇ ਲੋਕਾਂ ਨੇ ਪਾਠ ਨੂੰ ਸਮਝ ਲਿਆ। 9 ਤਦ ਨਹਮਯਾਹ ਨੇ ਜੋ ਹਾਕਮ ਸੀ ਅਤੇ ਅਜ਼ਰਾ ਜੋ ਜਾਜਕ ਅਤੇ ਸ਼ਾਸਤਰੀ ਸੀ ਅਤੇ ਲੇਵੀ ਜੋ ਲੋਕਾਂ ਨੂੰ ਸਿਖਾ ਰਹੇ ਹਨ, ਉਨ੍ਹਾਂ ਨੇ ਸਾਰੀ ਪਰਜਾ ਨੂੰ ਕਿਹਾ, “ਅੱਜ ਦਾ ਦਿਨ ਤੁਹਾਡੇ ਪਰਮੇਸ਼ੁਰ ਯਹੋਵਾਹ ਲਈ ਪਵਿੱਤਰ ਹੈ; ਇਸ ਲਈ ਨਾ ਸੋਗ ਕਰੋ ਅਤੇ ਨਾ ਰੋਵੋ।” ਕਿਉਂ ਜੋ ਸਾਰੀ ਪਰਜਾ ਬਿਵਸਥਾ ਦੇ ਬਚਨ ਸੁਣ ਕੇ ਰੋਂਦੀ ਸੀ। 10 ਫਿਰ ਉਸ ਨੇ ਉਨ੍ਹਾਂ ਨੂੰ ਕਿਹਾ, “ਜਾਓ, ਚਿਕਨਾ ਭੋਜਨ ਖਾਓ ਅਤੇ ਮਿੱਠਾ ਰਸ ਪੀਓ, ਅਤੇ ਜਿਨ੍ਹਾਂ ਦੇ ਲਈ ਕੁਝ ਤਿਆਰ ਨਹੀਂ ਹੋਇਆ ਉਨ੍ਹਾਂ ਲਈ ਵੀ ਭੋਜਨ ਵਸਤੂਆਂ ਭੇਜੋ, ਕਿਉਂ ਜੋ ਅੱਜ ਦਾ ਦਿਨ ਸਾਡੇ ਪ੍ਰਭੂ ਲਈ ਪਵਿੱਤਰ ਹੈ ਅਤੇ ਤੁਸੀਂ ਉਦਾਸ ਨਾ ਰਹੋ ਕਿਉਂਕਿ ਯਹੋਵਾਹ ਦਾ ਅਨੰਦ ਤੁਹਾਡਾ ਬਲ ਹੈ।” 11 ਤਦ ਲੇਵੀਆਂ ਨੇ ਸਾਰੀ ਪਰਜਾ ਨੂੰ ਇਹ ਕਹਿ ਕੇ ਸ਼ਾਂਤ ਕੀਤਾ, “ਚੁੱਪ ਰਹੋ ਕਿਉਂ ਜੋ ਅੱਜ ਦਾ ਦਿਨ ਪਵਿੱਤਰ ਹੈ, ਅਤੇ ਉਦਾਸ ਨਾ ਹੋਵੋ।” 12 ਤਦ ਸਾਰੀ ਪਰਜਾ ਖਾਣ-ਪੀਣ ਅਤੇ ਇੱਕ ਦੂਜੇ ਨੂੰ ਭੋਜਨ ਵਸਤੂਆਂ ਭੇਜਣ ਅਤੇ ਵੱਡਾ ਅਨੰਦ ਕਰਨ ਲਈ ਚਲੀ ਗਈ, ਕਿਉਂਕਿ ਜੋ ਬਚਨ ਉਨ੍ਹਾਂ ਨੂੰ ਸਮਝਾਏ ਗਏ ਸਨ, ਉਨ੍ਹਾਂ ਨੇ ਉਹ ਸਮਝ ਲਏ ਸਨ। 13 ਦੂਜੇ ਦਿਨ ਵੀ ਸਾਰੀ ਪਰਜਾ ਦੇ ਪੁਰਖਿਆਂ ਦੇ ਘਰਾਣਿਆਂ ਦੇ ਮੁਖੀਏ ਅਤੇ ਜਾਜਕ ਅਤੇ ਲੇਵੀ ਅਜ਼ਰਾ ਸ਼ਾਸਤਰੀ ਕੋਲ ਇਕੱਠੇ ਹੋਏ ਤਾਂ ਜੋ ਬਿਵਸਥਾ ਦੀਆਂ ਗੱਲਾਂ ਵੱਲ ਧਿਆਨ ਦੇਣ। 14 ਉਨ੍ਹਾਂ ਨੂੰ ਬਿਵਸਥਾ ਵਿੱਚ ਇਹ ਲਿਖਿਆ ਹੋਇਆ ਮਿਲਿਆ ਕਿ ਯਹੋਵਾਹ ਨੇ ਮੂਸਾ ਦੇ ਰਾਹੀਂ ਇਹ ਹੁਕਮ ਦਿੱਤਾ ਸੀ ਕਿ ਇਸਰਾਏਲੀ ਸੱਤਵੇਂ ਮਹੀਨੇ ਦੇ ਪਰਬ ਲਈ ਡੇਰਿਆਂ ਵਿੱਚ ਰਿਹਾ ਕਰਨ 15 ਅਤੇ ਆਪਣੇ ਸਾਰੇ ਸ਼ਹਿਰਾਂ ਅਤੇ ਯਰੂਸ਼ਲਮ ਵਿੱਚ ਇਹ ਸੁਣਾਇਆ ਜਾਵੇ ਅਤੇ ਇਹ ਮੁਨਾਦੀ ਕਰਵਾਈ ਜਾਵੇ ਕਿ ਪਰਬਤ ਉੱਤੇ ਜਾ ਕੇ ਜ਼ੈਤੂਨ ਦੀਆਂ ਟਹਿਣੀਆਂ, ਤੇਲ ਬਿਰਛ ਦੀਆਂ ਟਾਹਣੀਆਂ, ਮਹਿੰਦੀ ਦੀਆਂ ਟਹਿਣੀਆਂ, ਖਜ਼ੂਰ ਦੀਆਂ ਟਹਿਣੀਆਂ ਅਤੇ ਸੰਘਣੇ ਬਿਰਛਾਂ ਦੀਆਂ ਟਹਿਣੀਆਂ ਡੇਰੇ ਬਣਾਉਣ ਲਈ ਲਿਆਉਣ, ਜਿਵੇਂ ਕਿ ਲਿਖਿਆ ਹੈ। 16 ਤਦ ਲੋਕ ਬਾਹਰ ਗਏ ਅਤੇ ਟਹਿਣੀਆਂ ਨੂੰ ਲਿਆਏ ਅਤੇ ਆਪਣੇ-ਆਪਣੇ ਘਰ ਦੀ ਛੱਤ ਉੱਤੇ, ਆਪਣੇ ਵਿਹੜਿਆਂ ਵਿੱਚ ਅਤੇ ਪਰਮੇਸ਼ੁਰ ਦੇ ਭਵਨ ਦੇ ਵਿਹੜੇ ਵਿੱਚ ਅਤੇ ਜਲ-ਫਾਟਕ ਦੇ ਚੌਂਕ ਵਿੱਚ ਅਤੇ ਇਫ਼ਰਾਈਮੀ ਫਾਟਕ ਦੇ ਚੌਂਕ ਵਿੱਚ ਆਪਣੇ ਲਈ ਡੇਰੇ ਬਣਾਏ। 17 ਸਾਰੀ ਸਭਾ ਨੇ ਜਿਹੜੀ ਗ਼ੁਲਾਮੀ ਵਿੱਚੋਂ ਮੁੜ ਆਈ ਸੀ, ਡੇਰੇ ਬਣਾਏ ਅਤੇ ਉਨ੍ਹਾਂ ਵਿੱਚ ਰਹੇ ਕਿਉਂ ਜੋ ਨੂਨ ਦੇ ਪੁੱਤਰ ਯੇਸ਼ੂਆ ਦੇ ਦਿਨਾਂ ਤੋਂ ਲੈ ਕੇ ਉਸ ਦਿਨ ਤੱਕ ਇਸਰਾਏਲੀਆਂ ਨੇ ਅਜਿਹਾ ਨਹੀਂ ਕੀਤਾ ਸੀ। ਉਸ ਸਮੇਂ ਬਹੁਤ ਵੱਡਾ ਅਨੰਦ ਹੋਇਆ। 18 ਫਿਰ ਪਹਿਲੇ ਦਿਨ ਤੋਂ ਲੈ ਕੇ ਆਖਰੀ ਦਿਨ ਤੱਕ ਅਜ਼ਰਾ ਨੇ ਪਰਮੇਸ਼ੁਰ ਦੀ ਬਿਵਸਥਾ ਦੀ ਪੁਸਤਕ ਵਿੱਚੋਂ ਹਰ ਰੋਜ਼ ਪੜ੍ਹਿਆ ਅਤੇ ਉਨ੍ਹਾਂ ਨੇ ਸੱਤ ਦਿਨਾਂ ਤੱਕ ਪਰਬ ਮਨਾਇਆ ਅਤੇ ਅੱਠਵੇਂ ਦਿਨ ਨਿਯਮ ਦੇ ਅਨੁਸਾਰ ਮਹਾਂ-ਸਭਾ ਹੋਈ।
In Other Versions
Nehemiah 8 in the ANGEFD
Nehemiah 8 in the ANTPNG2D
Nehemiah 8 in the AS21
Nehemiah 8 in the BAGH
Nehemiah 8 in the BBPNG
Nehemiah 8 in the BBT1E
Nehemiah 8 in the BDS
Nehemiah 8 in the BEV
Nehemiah 8 in the BHAD
Nehemiah 8 in the BIB
Nehemiah 8 in the BLPT
Nehemiah 8 in the BNT
Nehemiah 8 in the BNTABOOT
Nehemiah 8 in the BNTLV
Nehemiah 8 in the BOATCB
Nehemiah 8 in the BOATCB2
Nehemiah 8 in the BOBCV
Nehemiah 8 in the BOCNT
Nehemiah 8 in the BOECS
Nehemiah 8 in the BOGWICC
Nehemiah 8 in the BOHCB
Nehemiah 8 in the BOHCV
Nehemiah 8 in the BOHLNT
Nehemiah 8 in the BOHNTLTAL
Nehemiah 8 in the BOICB
Nehemiah 8 in the BOILNTAP
Nehemiah 8 in the BOITCV
Nehemiah 8 in the BOKCV
Nehemiah 8 in the BOKCV2
Nehemiah 8 in the BOKHWOG
Nehemiah 8 in the BOKSSV
Nehemiah 8 in the BOLCB
Nehemiah 8 in the BOLCB2
Nehemiah 8 in the BOMCV
Nehemiah 8 in the BONAV
Nehemiah 8 in the BONCB
Nehemiah 8 in the BONLT
Nehemiah 8 in the BONUT2
Nehemiah 8 in the BOPLNT
Nehemiah 8 in the BOSCB
Nehemiah 8 in the BOSNC
Nehemiah 8 in the BOTLNT
Nehemiah 8 in the BOVCB
Nehemiah 8 in the BOYCB
Nehemiah 8 in the BPBB
Nehemiah 8 in the BPH
Nehemiah 8 in the BSB
Nehemiah 8 in the CCB
Nehemiah 8 in the CUV
Nehemiah 8 in the CUVS
Nehemiah 8 in the DBT
Nehemiah 8 in the DGDNT
Nehemiah 8 in the DHNT
Nehemiah 8 in the DNT
Nehemiah 8 in the ELBE
Nehemiah 8 in the EMTV
Nehemiah 8 in the ESV
Nehemiah 8 in the FBV
Nehemiah 8 in the FEB
Nehemiah 8 in the GGMNT
Nehemiah 8 in the GNT
Nehemiah 8 in the HARY
Nehemiah 8 in the HNT
Nehemiah 8 in the IRVA
Nehemiah 8 in the IRVB
Nehemiah 8 in the IRVG
Nehemiah 8 in the IRVH
Nehemiah 8 in the IRVK
Nehemiah 8 in the IRVM
Nehemiah 8 in the IRVM2
Nehemiah 8 in the IRVO
Nehemiah 8 in the IRVT
Nehemiah 8 in the IRVT2
Nehemiah 8 in the IRVU
Nehemiah 8 in the ISVN
Nehemiah 8 in the JSNT
Nehemiah 8 in the KAPI
Nehemiah 8 in the KBT1ETNIK
Nehemiah 8 in the KBV
Nehemiah 8 in the KJV
Nehemiah 8 in the KNFD
Nehemiah 8 in the LBA
Nehemiah 8 in the LBLA
Nehemiah 8 in the LNT
Nehemiah 8 in the LSV
Nehemiah 8 in the MAAL
Nehemiah 8 in the MBV
Nehemiah 8 in the MBV2
Nehemiah 8 in the MHNT
Nehemiah 8 in the MKNFD
Nehemiah 8 in the MNG
Nehemiah 8 in the MNT
Nehemiah 8 in the MNT2
Nehemiah 8 in the MRS1T
Nehemiah 8 in the NAA
Nehemiah 8 in the NASB
Nehemiah 8 in the NBLA
Nehemiah 8 in the NBS
Nehemiah 8 in the NBVTP
Nehemiah 8 in the NET2
Nehemiah 8 in the NIV11
Nehemiah 8 in the NNT
Nehemiah 8 in the NNT2
Nehemiah 8 in the NNT3
Nehemiah 8 in the PDDPT
Nehemiah 8 in the PFNT
Nehemiah 8 in the RMNT
Nehemiah 8 in the SBIAS
Nehemiah 8 in the SBIBS
Nehemiah 8 in the SBIBS2
Nehemiah 8 in the SBICS
Nehemiah 8 in the SBIDS
Nehemiah 8 in the SBIGS
Nehemiah 8 in the SBIHS
Nehemiah 8 in the SBIIS
Nehemiah 8 in the SBIIS2
Nehemiah 8 in the SBIIS3
Nehemiah 8 in the SBIKS
Nehemiah 8 in the SBIKS2
Nehemiah 8 in the SBIMS
Nehemiah 8 in the SBIOS
Nehemiah 8 in the SBIPS
Nehemiah 8 in the SBISS
Nehemiah 8 in the SBITS
Nehemiah 8 in the SBITS2
Nehemiah 8 in the SBITS3
Nehemiah 8 in the SBITS4
Nehemiah 8 in the SBIUS
Nehemiah 8 in the SBIVS
Nehemiah 8 in the SBT
Nehemiah 8 in the SBT1E
Nehemiah 8 in the SCHL
Nehemiah 8 in the SNT
Nehemiah 8 in the SUSU
Nehemiah 8 in the SUSU2
Nehemiah 8 in the SYNO
Nehemiah 8 in the TBIAOTANT
Nehemiah 8 in the TBT1E
Nehemiah 8 in the TBT1E2
Nehemiah 8 in the TFTIP
Nehemiah 8 in the TFTU
Nehemiah 8 in the TGNTATF3T
Nehemiah 8 in the THAI
Nehemiah 8 in the TNFD
Nehemiah 8 in the TNT
Nehemiah 8 in the TNTIK
Nehemiah 8 in the TNTIL
Nehemiah 8 in the TNTIN
Nehemiah 8 in the TNTIP
Nehemiah 8 in the TNTIZ
Nehemiah 8 in the TOMA
Nehemiah 8 in the TTENT
Nehemiah 8 in the UBG
Nehemiah 8 in the UGV
Nehemiah 8 in the UGV2
Nehemiah 8 in the UGV3
Nehemiah 8 in the VBL
Nehemiah 8 in the VDCC
Nehemiah 8 in the YALU
Nehemiah 8 in the YAPE
Nehemiah 8 in the YBVTP
Nehemiah 8 in the ZBP