Ezekiel 26 (IRVP)

1 ਗਿਆਰਵੇਂ ਸਾਲ ਵਿੱਚ ਮਹੀਨੇ ਦੇ ਪਹਿਲੇ ਦਿਨ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ 2 ਹੇ ਮਨੁੱਖ ਦੇ ਪੁੱਤਰ, ਇਸ ਲਈ ਕਿ ਸੂਰ ਸ਼ਹਿਰ ਨੇ ਯਰੂਸ਼ਲਮ ਉੱਤੇ “ਆਹਾ ਹਾ” ਆਖਿਆ, ਉਹ ਲੋਕਾਂ ਦਾ ਦਰਵਾਜ਼ਾ ਤੋੜ ਦਿੱਤਾ ਗਿਆ ਹੈ! ਹੁਣ ਉਹ ਮੇਰੇ ਵੱਲ ਮੁੜੇਗੀ। ਹੁਣ ਉਹ ਦੇ ਨਾਸ ਹੋਣ ਨਾਲ ਮੈਂ ਭਰਪੂਰ ਹੋਵਾਂਗਾ। 3 ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖ ਹੇ ਸੂਰ! ਮੈਂ ਤੇਰਾ ਵਿਰੋਧੀ ਹਾਂ ਅਤੇ ਬਹੁਤ ਸਾਰੀਆਂ ਕੌਮਾਂ ਨੂੰ ਤੇਰੇ ਉੱਤੇ ਚੜ੍ਹਾ ਲਿਆਵਾਂਗਾ, ਜਿਵੇਂ ਸਾਗਰ ਆਪਣੀਆਂ ਲਹਿਰਾਂ ਨੂੰ ਚੜ੍ਹਾਉਂਦਾ ਹੈ। 4 ਉਹ ਸੂਰ ਦੀਆਂ ਕੰਧਾਂ ਨੂੰ ਢਾਹ ਦੇਣਗੇ, ਉਹ ਦੇ ਬੁਰਜ਼ਾਂ ਨੂੰ ਤੋੜ ਦੇਣਗੇ, ਮੈਂ ਉਹ ਦੀ ਮਿੱਟੀ ਤੱਕ ਖੁਰਚ ਸੁੱਟਾਂਗਾ ਅਤੇ ਉਹ ਨੂੰ ਨੰਗੀ ਚੱਟਾਨ ਬਣਾ ਛੱਡਾਂਗਾ। 5 ਉਹ ਸਾਗਰ ਵਿੱਚ ਜਾਲ਼ ਸੁੱਟਣ ਦਾ ਸਥਾਨ ਹੋਵੇਗਾ, ਕਿਉਂ ਜੋ ਮੈਂ ਹੀ ਆਖਿਆ, ਪ੍ਰਭੂ ਯਹੋਵਾਹ ਦਾ ਵਾਕ ਹੈ ਅਤੇ ਉਹ ਕੌਮਾਂ ਲਈ ਲੁੱਟ ਦਾ ਮਾਲ ਹੋਵੇਗਾ। 6 ਉਹ ਦੀਆਂ ਧੀਆਂ ਜਿਹੜੀਆਂ ਖੇਤ ਵਿੱਚ ਹਨ ਤਲਵਾਰ ਨਾਲ ਵੱਢੀਆਂ ਜਾਣਗੀਆਂ ਅਤੇ ਉਹ ਜਾਨਣਗੇ ਕਿ ਮੈਂ ਯਹੋਵਾਹ ਹਾਂ! 7 ਕਿਉਂ ਜੋ ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖ, ਮੈਂ ਬਾਬਲ ਦੇ ਰਾਜੇ ਨਬੂਕਦਨੱਸਰ ਨੂੰ ਜੋ ਰਾਜਿਆਂ ਦਾ ਰਾਜਾ ਹੈ, ਘੋੜਿਆਂ ਅਤੇ ਰੱਥਾਂ ਤੇ ਸਵਾਰਾਂ ਅਤੇ ਲੋਕਾਂ ਦੀ ਬਹੁਤ ਸਾਰੀ ਸਭਾ ਨਾਲ ਉੱਤਰ ਵਲੋਂ ਸੂਰ ਉੱਤੇ ਚੜ੍ਹਾ ਲਿਆਵਾਂਗਾ। 8 ਉਹ ਤੇਰੀਆਂ ਧੀਆਂ ਨੂੰ ਤਲਵਾਰ ਨਾਲ ਖੇਤ ਵਿੱਚ ਵੱਢੇਗਾ, ਤੇਰੇ ਆਲੇ-ਦੁਆਲੇ ਮੋਰਚੇ ਬੰਨ੍ਹੇਗਾ, ਤੇਰੇ ਸਾਹਮਣੇ ਦਮਦਮਾ ਬੰਨ੍ਹੇਗਾ ਅਤੇ ਤੇਰੇ ਵਿਰੁੱਧ ਢਾਲ਼ ਚੁੱਕੇਗਾ। 9 ਉਹ ਆਪਣੇ ਕਿਲ੍ਹਾ ਤੋੜ ਯੰਤਰਾਂ ਨੂੰ ਪੱਕਾ ਕਰ ਕੇ ਤੇਰੀਆਂ ਕੰਧਾਂ ਤੇ ਲਾਵੇਗਾ ਅਤੇ ਆਪਣਿਆਂ ਕੁਹਾੜਿਆਂ ਨਾਲ ਤੇਰੇ ਬੁਰਜ਼ਾਂ ਨੂੰ ਢਾਹ ਦੇਵੇਗਾ। 10 ਉਹ ਦੇ ਘੋੜਿਆਂ ਦੀ ਬਹੁ-ਗਿਣਤੀ ਦੇ ਕਾਰਨ ਇੰਨ੍ਹੀ ਧੂੜ ਉੱਠੇਗੀ ਕਿ ਤੈਨੂੰ ਲੁਕਾ ਲਵੇਗੀ। ਜਦੋਂ ਉਹ ਤੇਰੇ ਫਾਟਕਾਂ ਵਿੱਚ ਵੜ ਆਵੇਗਾ, ਜਿਵੇਂ ਪਾੜ ਲਾ ਕੇ ਸ਼ਹਿਰ ਵਿੱਚ ਵੜ ਆਉਂਦੇ ਹਨ, ਤਾਂ ਸਵਾਰਾਂ, ਰੱਥਾਂ ਅਤੇ ਗੱਡੀਆਂ ਦੀ ਖੜ-ਖੜ ਨਾਲ ਤੇਰੇ ਸ਼ਹਿਰ ਦੀ ਕੰਧ ਹਿੱਲ ਜਾਵੇਗੀ। 11 ਉਹ ਆਪਣੇ ਘੋੜਿਆਂ ਦੀਆਂ ਖੁਰੀਆਂ ਨਾਲ ਤੇਰੀਆਂ ਸਾਰੀਆਂ ਸੜਕਾਂ ਨੂੰ ਲਤਾੜ ਸੁੱਟੇਗਾ, ਤੇਰੇ ਲੋਕਾਂ ਨੂੰ ਤਲਵਾਰ ਨਾਲ ਵੱਢ ਸੁੱਟੇਗਾ ਅਤੇ ਤੇਰੀ ਸ਼ਕਤੀ ਦੇ ਥੰਮ੍ਹ ਧਰਤੀ ਤੇ ਡਿੱਗ ਪੈਣਗੇ। 12 ਉਹ ਤੇਰੀ ਮਾਇਆ ਲੁੱਟ ਲੈਣਗੇ, ਤੇਰੇ ਵਪਾਰ ਦੇ ਮਾਲ ਨੂੰ ਲੁੱਟ ਪੁੱਟ ਲੈਣਗੇ, ਤੇਰੇ ਸ਼ਹਿਰ ਦੀਆਂ ਕੰਧਾਂ ਨੂੰ ਢਾਹ ਦੇਣਗੇ ਅਤੇ ਤੇਰੇ ਰੰਗ ਮਹਿਲਾਂ ਨੂੰ ਢਾਹ ਦੇਣਗੇ ਅਤੇ ਤੇਰੇ ਪੱਥਰ, ਕਾਠ ਅਤੇ ਤੇਰੀ ਮਿੱਟੀ ਸਾਗਰ ਵਿੱਚ ਸੁੱਟ ਦੇਣਗੇ। 13 ਮੈਂ ਤੇਰੇ ਗਾਉਣ ਦੀ ਅਵਾਜ਼ ਨੂੰ ਬੰਦ ਕਰ ਦਿਆਂਗਾ ਅਤੇ ਤੇਰੀਆਂ ਬਰਬਤਾਂ ਦੀ ਅਵਾਜ਼ ਫੇਰ ਸੁਣੀ ਨਾ ਜਾਵੇਗੀ। 14 ਮੈਂ ਤੈਨੂੰ ਨੰਗੀ ਚੱਟਾਨ ਬਣਾ ਦਿਆਂਗਾ, ਤੂੰ ਜਾਲ਼ਾਂ ਦੇ ਖਿਲਾਰਨ ਦਾ ਕਾਰਨ ਬਣੇਂਗਾ ਅਤੇ ਫੇਰ ਤੂੰ ਕਦੇ ਨਾ ਬਣਾਇਆ ਜਾਵੇਂਗਾ, ਕਿਉਂ ਜੋ ਮੈਂ ਯਹੋਵਾਹ ਨੇ ਇਹ ਆਖਿਆ ਹੈ, ਪ੍ਰਭੂ ਯਹੋਵਾਹ ਦਾ ਵਾਕ ਹੈ। 15 ਪ੍ਰਭੂ ਯਹੋਵਾਹ ਸੂਰ ਨੂੰ ਇਹ ਆਖਦਾ ਹੈ ਕਿ ਜਦੋਂ ਤੇਰੇ ਵਿੱਚ ਵੱਢਣ ਕੱਟਣ ਦਾ ਕੰਮ ਅਰੰਭ ਹੋਵੇਗਾ ਅਤੇ ਫੱਟੜ ਹਾਹਾਕਾਰ ਕਰਦੇ ਹੋਣਗੇ, ਤਾਂ ਕੀ ਟਾਪੂ ਤੇਰੇ ਡਿੱਗਣ ਦੀ ਅਵਾਜ਼ ਨਾਲ ਨਾ ਕੰਬਣਗੇ? 16 ਤਦ ਸਾਗਰ ਦੇ ਸਾਰੇ ਰਾਜਕੁਮਾਰ ਆਪਣਿਆਂ ਸਿੰਘਾਸਣਾਂ ਤੋਂ ਉਤਰਨਗੇ, ਆਪਣੀਆਂ ਪੁਸ਼ਾਕਾਂ ਲਾਹ ਸੁੱਟਣਗੇ, ਕਸੀਦੇ ਦੇ ਕੱਪੜੇ ਲਾਹ ਸੁੱਟਣਗੇ, ਉਹ ਕੰਬਦੇ ਹੋਏ ਧਰਤੀ ਤੇ ਬੈਠਣਗੇ ਅਤੇ ਉਹ ਹਰ ਘੜੀ ਕੰਬਣਗੇ ਅਤੇ ਤੇਰੇ ਕਾਰਨ ਹੈਰਾਨ ਹੋਣਗੇ। 17 ਉਹ ਤੇਰੇ ਉੱਤੇ ਵੈਣ ਪਾਉਣਗੇ ਅਤੇ ਤੈਨੂੰ ਆਖਣਗੇ, ਤੂੰ ਕਿਵੇਂ ਨਾਸ ਹੋਇਆ, ਜਿਹੜਾ ਸਾਗਰੀ ਦੇਸਾਂ ਵਿੱਚੋਂ ਚੰਗਾ ਵੱਸਿਆ ਹੋਇਆ ਤੇ ਪ੍ਰਸਿੱਧ ਸ਼ਹਿਰ ਸੀ, ਜਿਹੜਾ ਸਾਗਰਾਂ ਵਿੱਚ ਤਕੜਾ ਸੀ, ਉਹ ਤੇ ਉਹ ਦੇ ਵਸਨੀਕ, ਜਿਹਨਾਂ ਨੂੰ ਉਹ ਦੇ ਸਾਰਿਆਂ ਵਸਨੀਕਾਂ ਉੱਤੇ ਆਪਣਾ ਡਰ ਪਾਉਣ ਨੂੰ ਦਿੱਤਾ! 18 ਹੁਣ ਟਾਪੂ ਤੇਰੇ ਡਿੱਗਣ ਦੇ ਦਿਨ ਕੰਬਣਗੇ, ਹਾਂ! ਸਾਗਰ ਦੇ ਸਾਰੇ ਟਾਪੂ ਤੇਰੇ ਜਾਣ ਤੋਂ ਦੁੱਖੀ ਹੋਣਗੇ। 19 ਪ੍ਰਭੂ ਯਹੋਵਾਹ ਇਹ ਆਖਦਾ ਹੈ, ਜਦੋਂ ਮੈਂ ਤੈਨੂੰ ਉਹਨਾਂ ਸ਼ਹਿਰਾਂ ਵਰਗਾ ਜਿਹੜੇ ਵੱਸਦੇ ਨਹੀਂ ਹਨ, ਉਜਾੜ ਸ਼ਹਿਰ ਬਣਾ ਦਿਆਂਗਾ, ਜਦੋਂ ਮੈਂ ਤੇਰੇ ਉੱਤੇ ਡੂੰਘਿਆਈ ਲਿਆਵਾਂਗਾ ਅਤੇ ਜਦੋਂ ਬਹੁਤੇ ਪਾਣੀ ਤੈਨੂੰ ਢੱਕ ਲੈਣਗੇ। 20 ਤਦ ਮੈਂ ਉਹਨਾਂ ਲੋਕਾਂ ਨਾਲ ਜਿਹੜੇ ਪਤਾਲ ਵਿੱਚ ਉਤਰ ਜਾਂਦੇ ਹਨ, ਪ੍ਰਾਚੀਨ ਸਮੇਂ ਦੇ ਲੋਕਾਂ ਕੋਲ, ਤੈਨੂੰ ਉਤਾਰ ਦਿਆਂਗਾ ਅਤੇ ਉਹਨਾਂ ਨਾਲ ਜਿਹੜੇ ਪਤਾਲ ਵਿੱਚ ਉਤਰ ਜਾਂਦੇ ਹਨ, ਮੈਂ ਤੈਨੂੰ ਹੇਠਲੀ ਦੁਨੀਆ ਵਿੱਚ ਵਸਾਵਾਂਗਾ, ਪੁਰਾਣੀਆਂ ਵਿਰਾਨੀਆਂ ਵਿੱਚ, ਤਾਂ ਜੋ ਤੂੰ ਵਸਾਇਆ ਨਾ ਜਾਵੇਂ ਅਤੇ ਜੀਉਂਦਿਆਂ ਦੀ ਧਰਤੀ ਵਿੱਚ ਪ੍ਰਤਾਪ ਦਿਆਂਗਾ। 21 ਮੈਂ ਤੈਨੂੰ ਭਿਆਨਕ ਬਣਾਵਾਂਗਾ ਅਤੇ ਤੂੰ ਨਾ ਹੋਵੇਂਗਾ। ਭਾਵੇਂ ਤੂੰ ਬਹਾਲ ਕੀਤਾ ਜਾਵੇਂ, ਤੂੰ ਕਿੱਧਰੇ ਸਦਾ ਤੱਕ ਨਾ ਲੱਭੇਂਗਾ, ਪ੍ਰਭੂ ਯਹੋਵਾਹ ਦਾ ਵਾਕ ਹੈ।

In Other Versions

Ezekiel 26 in the ANGEFD

Ezekiel 26 in the ANTPNG2D

Ezekiel 26 in the AS21

Ezekiel 26 in the BAGH

Ezekiel 26 in the BBPNG

Ezekiel 26 in the BBT1E

Ezekiel 26 in the BDS

Ezekiel 26 in the BEV

Ezekiel 26 in the BHAD

Ezekiel 26 in the BIB

Ezekiel 26 in the BLPT

Ezekiel 26 in the BNT

Ezekiel 26 in the BNTABOOT

Ezekiel 26 in the BNTLV

Ezekiel 26 in the BOATCB

Ezekiel 26 in the BOATCB2

Ezekiel 26 in the BOBCV

Ezekiel 26 in the BOCNT

Ezekiel 26 in the BOECS

Ezekiel 26 in the BOGWICC

Ezekiel 26 in the BOHCB

Ezekiel 26 in the BOHCV

Ezekiel 26 in the BOHLNT

Ezekiel 26 in the BOHNTLTAL

Ezekiel 26 in the BOICB

Ezekiel 26 in the BOILNTAP

Ezekiel 26 in the BOITCV

Ezekiel 26 in the BOKCV

Ezekiel 26 in the BOKCV2

Ezekiel 26 in the BOKHWOG

Ezekiel 26 in the BOKSSV

Ezekiel 26 in the BOLCB

Ezekiel 26 in the BOLCB2

Ezekiel 26 in the BOMCV

Ezekiel 26 in the BONAV

Ezekiel 26 in the BONCB

Ezekiel 26 in the BONLT

Ezekiel 26 in the BONUT2

Ezekiel 26 in the BOPLNT

Ezekiel 26 in the BOSCB

Ezekiel 26 in the BOSNC

Ezekiel 26 in the BOTLNT

Ezekiel 26 in the BOVCB

Ezekiel 26 in the BOYCB

Ezekiel 26 in the BPBB

Ezekiel 26 in the BPH

Ezekiel 26 in the BSB

Ezekiel 26 in the CCB

Ezekiel 26 in the CUV

Ezekiel 26 in the CUVS

Ezekiel 26 in the DBT

Ezekiel 26 in the DGDNT

Ezekiel 26 in the DHNT

Ezekiel 26 in the DNT

Ezekiel 26 in the ELBE

Ezekiel 26 in the EMTV

Ezekiel 26 in the ESV

Ezekiel 26 in the FBV

Ezekiel 26 in the FEB

Ezekiel 26 in the GGMNT

Ezekiel 26 in the GNT

Ezekiel 26 in the HARY

Ezekiel 26 in the HNT

Ezekiel 26 in the IRVA

Ezekiel 26 in the IRVB

Ezekiel 26 in the IRVG

Ezekiel 26 in the IRVH

Ezekiel 26 in the IRVK

Ezekiel 26 in the IRVM

Ezekiel 26 in the IRVM2

Ezekiel 26 in the IRVO

Ezekiel 26 in the IRVT

Ezekiel 26 in the IRVT2

Ezekiel 26 in the IRVU

Ezekiel 26 in the ISVN

Ezekiel 26 in the JSNT

Ezekiel 26 in the KAPI

Ezekiel 26 in the KBT1ETNIK

Ezekiel 26 in the KBV

Ezekiel 26 in the KJV

Ezekiel 26 in the KNFD

Ezekiel 26 in the LBA

Ezekiel 26 in the LBLA

Ezekiel 26 in the LNT

Ezekiel 26 in the LSV

Ezekiel 26 in the MAAL

Ezekiel 26 in the MBV

Ezekiel 26 in the MBV2

Ezekiel 26 in the MHNT

Ezekiel 26 in the MKNFD

Ezekiel 26 in the MNG

Ezekiel 26 in the MNT

Ezekiel 26 in the MNT2

Ezekiel 26 in the MRS1T

Ezekiel 26 in the NAA

Ezekiel 26 in the NASB

Ezekiel 26 in the NBLA

Ezekiel 26 in the NBS

Ezekiel 26 in the NBVTP

Ezekiel 26 in the NET2

Ezekiel 26 in the NIV11

Ezekiel 26 in the NNT

Ezekiel 26 in the NNT2

Ezekiel 26 in the NNT3

Ezekiel 26 in the PDDPT

Ezekiel 26 in the PFNT

Ezekiel 26 in the RMNT

Ezekiel 26 in the SBIAS

Ezekiel 26 in the SBIBS

Ezekiel 26 in the SBIBS2

Ezekiel 26 in the SBICS

Ezekiel 26 in the SBIDS

Ezekiel 26 in the SBIGS

Ezekiel 26 in the SBIHS

Ezekiel 26 in the SBIIS

Ezekiel 26 in the SBIIS2

Ezekiel 26 in the SBIIS3

Ezekiel 26 in the SBIKS

Ezekiel 26 in the SBIKS2

Ezekiel 26 in the SBIMS

Ezekiel 26 in the SBIOS

Ezekiel 26 in the SBIPS

Ezekiel 26 in the SBISS

Ezekiel 26 in the SBITS

Ezekiel 26 in the SBITS2

Ezekiel 26 in the SBITS3

Ezekiel 26 in the SBITS4

Ezekiel 26 in the SBIUS

Ezekiel 26 in the SBIVS

Ezekiel 26 in the SBT

Ezekiel 26 in the SBT1E

Ezekiel 26 in the SCHL

Ezekiel 26 in the SNT

Ezekiel 26 in the SUSU

Ezekiel 26 in the SUSU2

Ezekiel 26 in the SYNO

Ezekiel 26 in the TBIAOTANT

Ezekiel 26 in the TBT1E

Ezekiel 26 in the TBT1E2

Ezekiel 26 in the TFTIP

Ezekiel 26 in the TFTU

Ezekiel 26 in the TGNTATF3T

Ezekiel 26 in the THAI

Ezekiel 26 in the TNFD

Ezekiel 26 in the TNT

Ezekiel 26 in the TNTIK

Ezekiel 26 in the TNTIL

Ezekiel 26 in the TNTIN

Ezekiel 26 in the TNTIP

Ezekiel 26 in the TNTIZ

Ezekiel 26 in the TOMA

Ezekiel 26 in the TTENT

Ezekiel 26 in the UBG

Ezekiel 26 in the UGV

Ezekiel 26 in the UGV2

Ezekiel 26 in the UGV3

Ezekiel 26 in the VBL

Ezekiel 26 in the VDCC

Ezekiel 26 in the YALU

Ezekiel 26 in the YAPE

Ezekiel 26 in the YBVTP

Ezekiel 26 in the ZBP