Isaiah 26 (IRVP)

1 ਉਸ ਦਿਨ ਯਹੂਦਾਹ ਦੇ ਦੇਸ ਵਿੱਚ ਇਹ ਗੀਤ ਗਾਇਆ ਜਾਵੇਗਾ, - ਸਾਡਾ ਇੱਕ ਤਕੜਾ ਸ਼ਹਿਰ ਹੈ, ਉਹ ਦੀਆਂ ਕੰਧਾਂ ਅਤੇ ਸ਼ਹਿਰਪਨਾਹ ਨੂੰ ਉਸ ਨੇ ਮੁਕਤੀ ਠਹਿਰਾਇਆ। 2 ਫਾਟਕ ਖੋਲ੍ਹੋ! ਤਾਂ ਜੋ ਉਹ ਧਰਮੀ ਕੌਮ ਜਿਹੜੀ ਵਫ਼ਾਦਾਰੀ ਦੀ ਪਾਲਣਾ ਕਰਦੀ ਹੈ ਅੰਦਰ ਆਵੇ। 3 ਜਿਹੜਾ ਤੇਰੇ ਵਿੱਚ ਲਵਲੀਨ ਹੈ, ਤੂੰ ਉਹ ਦੀ ਪੂਰੀ ਸ਼ਾਂਤੀ ਨਾਲ ਰਾਖੀ ਕਰਦਾ ਹੈਂ, ਇਸ ਲਈ ਭਈ ਉਹ ਦਾ ਭਰੋਸਾ ਤੇਰੇ ਉੱਤੇ ਹੈ। 4 ਸਦਾ ਤੱਕ ਯਹੋਵਾਹ ਉੱਤੇ ਭਰੋਸਾ ਰੱਖੋ, ਕਿਉਂ ਜੋ ਪ੍ਰਭੂ ਯਹੋਵਾਹ ਸਨਾਤਨ ਚੱਟਾਨ ਹੈ। 5 ਉਹ ਤਾਂ ਉਤਾਹਾਂ ਰਹਿਣ ਵਾਲਿਆਂ ਨੂੰ, ਉੱਚੇ ਨਗਰ ਸਮੇਤ ਹੇਠਾਂ ਝੁਕਾਉਂਦਾ ਹੈ, ਉਹ ਉਸ ਨੂੰ ਹੇਠਾਂ ਕਰਦਾ ਹੈ, ਉਹ ਉਸ ਨੂੰ ਧਰਤੀ ਤੱਕ ਹੇਠਾਂ ਕਰਦਾ ਹੈ, ਸਗੋਂ ਉਸ ਨੂੰ ਖ਼ਾਕ ਤੱਕ ਲਾਹ ਦਿੰਦਾ ਹੈ। 6 ਉਹ ਪੈਰਾਂ ਨਾਲ, ਸਗੋਂ ਮਸਕੀਨਾਂ ਅਤੇ ਗਰੀਬਾਂ ਦੇ ਪੈਰਾਂ ਨਾਲ ਮਿੱਧਿਆ ਜਾਵੇਗਾ। 7 ਧਰਮੀ ਦਾ ਮਾਰਗ ਸਿੱਧਾ ਹੈ, ਤੂੰ ਜੋ ਆਪ ਸਿੱਧਾ ਹੈਂ ਧਰਮੀ ਦਾ ਰਾਹ ਪੱਧਰਾ ਕਰਦਾ ਹੈਂ। 8 ਹਾਂ ਤੇਰੇ ਨਿਆਂ ਦੇ ਮਾਰਗ ਵਿੱਚ, ਹੇ ਯਹੋਵਾਹ, ਅਸੀਂ ਤੈਨੂੰ ਉਡੀਕਦੇ ਹਾਂ, ਤੇਰਾ ਨਾਮ ਅਤੇ ਤੇਰੀ ਯਾਦ ਸਾਡੇ ਦਿਲ ਦੀ ਇੱਛਿਆ ਹੈ। 9 ਰਾਤ ਨੂੰ ਮੇਰਾ ਪ੍ਰਾਣ ਤੈਨੂੰ ਉਡੀਕਦਾ ਹੈ, ਹਾਂ, ਮੇਰਾ ਆਤਮਾ ਮੇਰੇ ਅੰਦਰ ਤੇਰੇ ਲਈ ਤਰਸਦਾ ਹੈ, ਜਦੋਂ ਤੇਰਾ ਨਿਆਂ ਧਰਤੀ ਉੱਤੇ ਪਰਗਟ ਹੁੰਦਾ ਹੈ, ਤਾਂ ਜਗਤ ਦੇ ਵਾਸੀ ਧਰਮ ਸਿੱਖਦੇ ਹਨ। 10 ਭਾਵੇਂ ਦੁਸ਼ਟ ਉੱਤੇ ਕਿਰਪਾ ਕੀਤੀ ਜਾਵੇ, ਤਾਂ ਵੀ ਉਹ ਧਰਮ ਨਹੀਂ ਸਿੱਖੇਗਾ, ਸਿਧਿਆਈ ਦੇ ਦੇਸ ਵਿੱਚ ਵੀ ਉਹ ਬੁਰਿਆਈ ਹੀ ਕਰੇਗਾ, ਅਤੇ ਯਹੋਵਾਹ ਦੇ ਤੇਜ ਦੀ ਪਰਵਾਹ ਨਹੀਂ ਕਰਦਾ। 11 ਹੇ ਯਹੋਵਾਹ, ਤੇਰਾ ਹੱਥ ਚੁੱਕਿਆ ਹੋਇਆ ਹੈ, ਪਰ ਉਹ ਵੇਖਦੇ ਨਹੀਂ, ਉਹ ਪਰਜਾ ਲਈ ਤੇਰੀ ਅਣਖ ਨੂੰ ਵੇਖਣਗੇ ਅਤੇ ਸ਼ਰਮਿੰਦੇ ਹੋਣਗੇ, ਹਾਂ, ਅੱਗ ਤੇਰੇ ਵਿਰੋਧੀਆਂ ਨੂੰ ਭਸਮ ਕਰੇ! 12 ਹੇ ਯਹੋਵਾਹ, ਤੂੰ ਸਾਡੇ ਲਈ ਸ਼ਾਂਤੀ ਠਹਿਰਾਵੇਂਗਾ, ਸਾਡੇ ਸਾਰੇ ਕੰਮ ਜੋ ਅਸੀਂ ਕੀਤੇ, ਉਹ ਤੂੰ ਪੂਰੇ ਕੀਤੇ। 13 ਹੇ ਯਹੋਵਾਹ ਸਾਡੇ ਪਰਮੇਸ਼ੁਰ, ਤੇਰੇ ਬਿਨ੍ਹਾਂ ਹੋਰਨਾਂ ਪ੍ਰਭੂਆਂ ਨੇ ਸਾਡੇ ਉੱਤੇ ਹਕੂਮਤ ਕੀਤੀ, ਪਰ ਅਸੀਂ ਤੇਰੇ ਹੀ ਨਾਮ ਦਾ ਹੀ ਆਦਰ ਕਰਾਂਗੇ। 14 ਉਹ ਮੁਰਦੇ ਹਨ, ਉਹ ਨਾ ਜੀਉਣਗੇ, ਜਿਨ੍ਹਾਂ ਦੀ ਆਤਮਾ ਨਿੱਕਲ ਗਈ, ਉਹ ਨਾ ਉੱਠਣਗੇ, ਇਸ ਤਰ੍ਹਾਂ ਤੂੰ ਉਹਨਾਂ ਦੀ ਖ਼ਬਰ ਲਈ ਅਤੇ ਉਹਨਾਂ ਦਾ ਨਾਸ ਕਰ ਦਿੱਤਾ, ਅਤੇ ਉਹਨਾਂ ਦੀ ਸਾਰੀ ਯਾਦ ਮਿਟਾ ਦਿੱਤੀ। 15 ਯਹੋਵਾਹ, ਤੂੰ ਕੌਮ ਨੂੰ ਵਧਾਇਆ, ਤੂੰ ਕੌਮ ਨੂੰ ਵਧਾਇਆ, ਤੂੰ ਜਲਾਲ ਪਾਇਆ, ਤੂੰ ਹੀ ਦੇਸ ਦੀਆਂ ਹੱਦਾਂ ਨੂੰ ਦੂਰ-ਦੂਰ ਫੈਲਾਇਆ। 16 ਹੇ ਯਹੋਵਾਹ, ਦੁੱਖ ਵਿੱਚ ਉਹਨਾਂ ਨੇ ਤੈਨੂੰ ਤੱਕਿਆ, ਜਦ ਤੇਰਾ ਦਬਕਾ ਉਹਨਾਂ ਉੱਤੇ ਹੋਇਆ, ਤਾਂ ਉਹ ਹੌਲੀ-ਹੌਲੀ ਪ੍ਰਾਰਥਨਾ ਕਰਨ ਲੱਗੇ। 17 ਜਿਵੇਂ ਗਰਭਵਤੀ ਜਦ ਉਹ ਜਣਨ ਦੇ ਨੇੜੇ ਹੁੰਦੀ ਹੈ, ਆਪਣੀਆਂ ਪੀੜਾਂ ਵਿੱਚ ਤੜਫ਼ਦੀ ਅਤੇ ਚਿੱਲਾਉਂਦੀ ਹੈ, ਉਸੇ ਤਰ੍ਹਾਂ ਹੀ ਹੇ ਯਹੋਵਾਹ ਅਸੀਂ ਵੀ ਤੇਰੇ ਹਜ਼ੂਰ ਸੀ! 18 ਅਸੀਂ ਗਰਭੀ ਹੋਏ, ਅਸੀਂ ਤੜਫ਼ੇ, ਪਰ ਜਾਣੋ ਅਸੀਂ ਹਵਾ ਹੀ ਜਣੀ! ਅਸੀਂ ਧਰਤੀ ਵਿੱਚ ਬਚਾਓ ਦਾ ਕੋਈ ਕੰਮ ਨਹੀਂ ਕੀਤਾ, ਅਤੇ ਨਾ ਜਗਤ ਦੇ ਵਾਸੀਆਂ ਨੂੰ ਜਨਮ ਦਿੱਤਾ। 19 ਤੇਰੇ ਮੁਰਦੇ ਜੀਉਣਗੇ, ਉਨ੍ਹਾਂ ਦੀਆਂ ਲੋਥਾਂ ਉੱਠਣਗੀਆਂ। ਹੇ ਖ਼ਾਕ ਦੇ ਵਾਸੀਓ, ਜਾਗੋ, ਜੈਕਾਰਾ ਗਜਾਓ! ਕਿਉਂ ਜੋ ਤੇਰੀ ਤ੍ਰੇਲ ਬੂਟੀਆਂ ਦੀ ਤ੍ਰੇਲ ਵਰਗੀ ਹੈ, ਅਤੇ ਧਰਤੀ ਮਰੇ ਹੋਇਆਂ ਨੂੰ ਮੋੜ ਦੇਵੇਗੀ। 20 ਹੇ ਮੇਰੀ ਪਰਜਾ, ਆਪਣੀਆਂ ਕੋਠੜੀਆਂ ਵਿੱਚ ਵੜ, ਆਪਣੇ ਬੂਹੇ ਬੰਦ ਕਰ ਲੈ, ਥੋੜ੍ਹੇ ਸਮੇਂ ਲਈ ਆਪਣੇ ਆਪ ਨੂੰ ਲੁਕਾ ਲੈ, ਜਦ ਤੱਕ ਕਹਿਰ ਟਲ ਨਾ ਜਾਵੇ। 21 ਵੇਖੋ, ਯਹੋਵਾਹ ਆਪਣੇ ਸਥਾਨ ਤੋਂ ਨਿੱਕਲ ਰਿਹਾ ਹੈ, ਤਾਂ ਜੋ ਉਹ ਧਰਤੀ ਦੇ ਵਾਸੀਆਂ ਦੇ ਉੱਤੇ ਉਨ੍ਹਾਂ ਦੀ ਬਦੀ ਦੀ ਸਜ਼ਾ ਦੇਵੇ। ਧਰਤੀ ਆਪਣੇ ਉੱਤੇ ਵਹਾਇਆ ਹੋਇਆ ਖੂਨ ਪਰਗਟ ਕਰੇਗੀ, ਅਤੇ ਫੇਰ ਆਪਣੇ ਵੱਢੇ ਹੋਇਆਂ ਨੂੰ ਨਾ ਢੱਕੇਗੀ।

In Other Versions

Isaiah 26 in the ANGEFD

Isaiah 26 in the ANTPNG2D

Isaiah 26 in the AS21

Isaiah 26 in the BAGH

Isaiah 26 in the BBPNG

Isaiah 26 in the BBT1E

Isaiah 26 in the BDS

Isaiah 26 in the BEV

Isaiah 26 in the BHAD

Isaiah 26 in the BIB

Isaiah 26 in the BLPT

Isaiah 26 in the BNT

Isaiah 26 in the BNTABOOT

Isaiah 26 in the BNTLV

Isaiah 26 in the BOATCB

Isaiah 26 in the BOATCB2

Isaiah 26 in the BOBCV

Isaiah 26 in the BOCNT

Isaiah 26 in the BOECS

Isaiah 26 in the BOGWICC

Isaiah 26 in the BOHCB

Isaiah 26 in the BOHCV

Isaiah 26 in the BOHLNT

Isaiah 26 in the BOHNTLTAL

Isaiah 26 in the BOICB

Isaiah 26 in the BOILNTAP

Isaiah 26 in the BOITCV

Isaiah 26 in the BOKCV

Isaiah 26 in the BOKCV2

Isaiah 26 in the BOKHWOG

Isaiah 26 in the BOKSSV

Isaiah 26 in the BOLCB

Isaiah 26 in the BOLCB2

Isaiah 26 in the BOMCV

Isaiah 26 in the BONAV

Isaiah 26 in the BONCB

Isaiah 26 in the BONLT

Isaiah 26 in the BONUT2

Isaiah 26 in the BOPLNT

Isaiah 26 in the BOSCB

Isaiah 26 in the BOSNC

Isaiah 26 in the BOTLNT

Isaiah 26 in the BOVCB

Isaiah 26 in the BOYCB

Isaiah 26 in the BPBB

Isaiah 26 in the BPH

Isaiah 26 in the BSB

Isaiah 26 in the CCB

Isaiah 26 in the CUV

Isaiah 26 in the CUVS

Isaiah 26 in the DBT

Isaiah 26 in the DGDNT

Isaiah 26 in the DHNT

Isaiah 26 in the DNT

Isaiah 26 in the ELBE

Isaiah 26 in the EMTV

Isaiah 26 in the ESV

Isaiah 26 in the FBV

Isaiah 26 in the FEB

Isaiah 26 in the GGMNT

Isaiah 26 in the GNT

Isaiah 26 in the HARY

Isaiah 26 in the HNT

Isaiah 26 in the IRVA

Isaiah 26 in the IRVB

Isaiah 26 in the IRVG

Isaiah 26 in the IRVH

Isaiah 26 in the IRVK

Isaiah 26 in the IRVM

Isaiah 26 in the IRVM2

Isaiah 26 in the IRVO

Isaiah 26 in the IRVT

Isaiah 26 in the IRVT2

Isaiah 26 in the IRVU

Isaiah 26 in the ISVN

Isaiah 26 in the JSNT

Isaiah 26 in the KAPI

Isaiah 26 in the KBT1ETNIK

Isaiah 26 in the KBV

Isaiah 26 in the KJV

Isaiah 26 in the KNFD

Isaiah 26 in the LBA

Isaiah 26 in the LBLA

Isaiah 26 in the LNT

Isaiah 26 in the LSV

Isaiah 26 in the MAAL

Isaiah 26 in the MBV

Isaiah 26 in the MBV2

Isaiah 26 in the MHNT

Isaiah 26 in the MKNFD

Isaiah 26 in the MNG

Isaiah 26 in the MNT

Isaiah 26 in the MNT2

Isaiah 26 in the MRS1T

Isaiah 26 in the NAA

Isaiah 26 in the NASB

Isaiah 26 in the NBLA

Isaiah 26 in the NBS

Isaiah 26 in the NBVTP

Isaiah 26 in the NET2

Isaiah 26 in the NIV11

Isaiah 26 in the NNT

Isaiah 26 in the NNT2

Isaiah 26 in the NNT3

Isaiah 26 in the PDDPT

Isaiah 26 in the PFNT

Isaiah 26 in the RMNT

Isaiah 26 in the SBIAS

Isaiah 26 in the SBIBS

Isaiah 26 in the SBIBS2

Isaiah 26 in the SBICS

Isaiah 26 in the SBIDS

Isaiah 26 in the SBIGS

Isaiah 26 in the SBIHS

Isaiah 26 in the SBIIS

Isaiah 26 in the SBIIS2

Isaiah 26 in the SBIIS3

Isaiah 26 in the SBIKS

Isaiah 26 in the SBIKS2

Isaiah 26 in the SBIMS

Isaiah 26 in the SBIOS

Isaiah 26 in the SBIPS

Isaiah 26 in the SBISS

Isaiah 26 in the SBITS

Isaiah 26 in the SBITS2

Isaiah 26 in the SBITS3

Isaiah 26 in the SBITS4

Isaiah 26 in the SBIUS

Isaiah 26 in the SBIVS

Isaiah 26 in the SBT

Isaiah 26 in the SBT1E

Isaiah 26 in the SCHL

Isaiah 26 in the SNT

Isaiah 26 in the SUSU

Isaiah 26 in the SUSU2

Isaiah 26 in the SYNO

Isaiah 26 in the TBIAOTANT

Isaiah 26 in the TBT1E

Isaiah 26 in the TBT1E2

Isaiah 26 in the TFTIP

Isaiah 26 in the TFTU

Isaiah 26 in the TGNTATF3T

Isaiah 26 in the THAI

Isaiah 26 in the TNFD

Isaiah 26 in the TNT

Isaiah 26 in the TNTIK

Isaiah 26 in the TNTIL

Isaiah 26 in the TNTIN

Isaiah 26 in the TNTIP

Isaiah 26 in the TNTIZ

Isaiah 26 in the TOMA

Isaiah 26 in the TTENT

Isaiah 26 in the UBG

Isaiah 26 in the UGV

Isaiah 26 in the UGV2

Isaiah 26 in the UGV3

Isaiah 26 in the VBL

Isaiah 26 in the VDCC

Isaiah 26 in the YALU

Isaiah 26 in the YAPE

Isaiah 26 in the YBVTP

Isaiah 26 in the ZBP