Job 25 (IRVP)
1 ਤਦ ਬਿਲਦਦ ਸ਼ੂਹੀ ਨੇ ਉੱਤਰ ਦੇ ਕੇ ਆਖਿਆ, 2 “ਰਾਜ ਅਤੇ ਭੈਅ ਉਸ ਦੇ ਅੰਗ-ਸੰਗ ਹਨ,ਉਹ ਆਪਣੇ ਉੱਚਿਆਂ ਸਥਾਨਾਂ ਵਿੱਚ ਸੁੱਖ-ਸਾਂਦ ਕਾਇਮ ਕਰਦਾ ਹੈ। 3 ਕੀ ਉਸ ਦੀਆਂ ਫੌਜਾਂ ਦੀ ਗਿਣਤੀ ਹੋ ਸਕਦੀ ਹੈਅਤੇ ਕੌਣ ਹੈ ਜਿਸ ਦੇ ਉੱਤੇ ਉਹ ਦਾ ਚਾਨਣ ਨਹੀਂ ਪੈਂਦਾ? 4 ਫੇਰ ਮਨੁੱਖ ਪਰਮੇਸ਼ੁਰ ਦੇ ਅੱਗੇ ਕਿਵੇਂ ਧਰਮੀ ਠਹਿਰ ਸਕਦਾ ਹੈ,ਅਤੇ ਇਸਤਰੀ ਦੁਆਰਾ ਜੰਮਿਆ ਕਿਵੇਂ ਨਿਰਮਲ ਹੋ ਸਕਦਾ ਹੈ? 5 ਵੇਖ, ਉਸ ਦੀ ਨਿਗਾਹ ਵਿੱਚ ਚੰਦ ਵਿੱਚ ਵੀ ਚਮਕ ਨਹੀਂ,ਅਤੇ ਤਾਰੇ ਵੀ ਨਿਰਮਲ ਨਹੀਂ ਠਹਿਰਦੇ। 6 ਫੇਰ ਮਨੁੱਖ ਕੀ ਹੈ, ਜਿਹੜਾ ਕੀੜਾ ਹੀ ਹੈ,ਆਦਮੀ ਦਾ ਪੁੱਤਰ, ਜਿਹੜਾ ਕਿਰਮ ਹੀ ਹੈ?”