Job 39 (IRVP)

1 “ਕੀ ਤੂੰ ਜੰਗਲੀ ਬੱਕਰੀਆਂ ਦੇ ਸੂਣ ਦਾ ਵੇਲਾ ਜਾਣਦਾ ਹੈਂ?ਕੀ ਤੂੰ ਹਰਨੀਆਂ ਦੀ ਪੀੜ ਨੂੰ ਵੇਖਦਾ ਹੈਂ? 2 ਕੀ ਤੂੰ ਉਹ ਮਹੀਨੇ ਜਿਹੜੇ ਉਹ ਪੂਰੇ ਕਰਦੀਆਂ ਹਨ ਗਿਣ ਸਕਦਾ ਹੈਂ,ਅਤੇ ਉਹ ਵੇਲਾ ਜਦ ਉਹ ਸੂੰਦੀਆਂ ਹਨ ਜਾਣਦਾ ਹੈਂ? 3 ਉਹ ਝੁੱਕ ਜਾਂਦੀਆਂ, ਉਹ ਆਪਣੇ ਬੱਚੇ ਜਣਦੀਆਂ ਹਨ,ਉਹ ਆਪਣੀਆਂ ਪੀੜਾਂ ਤੋਂ ਛੁੱਟ ਜਾਂਦੀਆਂ ਹਨ। 4 ਉਹਨਾਂ ਦੇ ਬੱਚੇ ਤਕੜੇ ਹੋ ਜਾਂਦੇ, ਉਹ ਮੈਦਾਨ ਵਿੱਚ ਪਲਦੇ ਹਨ,ਉਹ ਨਿੱਕਲ ਜਾਂਦੇ ਹਨ ਅਤੇ ਮੁੜ ਉਹਨਾਂ ਕੋਲ ਨਹੀਂ ਆਉਂਦੇ। 5 “ਕਿਸ ਨੇ ਜੰਗਲੀ ਗਧੇ ਨੂੰ ਖੁੱਲ੍ਹਾ ਛੱਡਿਆ,ਜਾਂ ਕਿਸ ਨੇ ਉਸ ਦੇ ਬੰਧਨ ਖੋਲ੍ਹੇ, 6 ਉਸ ਦਾ ਨਿਵਾਸ ਮੈਂ ਖੁੱਲ੍ਹੇ ਮੈਦਾਨ ਨੂੰ ਠਹਿਰਾਇਆ,ਅਤੇ ਉਹ ਦਾ ਵਸੇਬਾ ਖ਼ਾਰੀ ਭੂਮੀ ਨੂੰ? 7 ਉਹ ਨਗਰ ਦੇ ਰੌਲ਼ੇ ਉੱਤੇ ਹੱਸਦਾ ਹੈ,ਉਹ ਹੱਕਣ ਵਾਲੇ ਦੇ ਸ਼ੋਰ ਨੂੰ ਨਹੀਂ ਸੁਣਦਾ। 8 ਉਹ ਆਪਣੇ ਚਰਾਂਦ ਲਈ ਪਹਾੜਾਂ ਤੇ ਲੱਭਦਾ ਫਿਰਦਾ ਹੈ,ਉਹ ਹਰ ਇੱਕ ਹਰੀ ਚੀਜ਼ ਦੀ ਭਾਲ ਕਰਦਾ ਹੈ। 9 “ਕੀ ਜੰਗਲੀ ਸਾਨ੍ਹ ਤੇਰੀ ਸੇਵਾ ਕਰੇਗਾ,ਜਾਂ ਤੇਰੀ ਖੁਰਲੀ ਉੱਤੇ ਰਾਤ ਕੱਟੇਗਾ? 10 ਕੀ ਤੂੰ ਜੰਗਲੀ ਸਾਨ੍ਹ ਨੂੰ ਰੱਸਿਆਂ ਨਾਲ ਬੰਨ੍ਹ ਕੇ ਆਪਣੇ ਵਾਹੁਣ ਵਿੱਚ ਚਲਾ ਸਕਦਾ ਹੈਂ?ਜਾਂ ਉਹ ਘਾਟੀਆਂ ਵਿੱਚ ਤੇਰੇ ਪਿੱਛੇ-ਪਿੱਛੇ ਸੁਹਾਗਾ ਫੇਰੇਗਾ? 11 ਕੀ ਤੂੰ ਉਹ ਦੇ ਵੱਡੇ ਬਲ ਦੇ ਕਾਰਨ ਉਹ ਦੇ ਉੱਤੇ ਭਰੋਸਾ ਕਰੇਂਗਾ,ਅਤੇ ਆਪਣਾ ਕੰਮ-ਧੰਦਾ ਉਹ ਦੇ ਉੱਤੇ ਛੱਡੇਂਗਾ? 12 ਕੀ ਤੂੰ ਉਸ ਦਾ ਭਰੋਸਾ ਕਰੇਂਗਾ ਕਿ ਉਹ ਤੇਰਾ ਅਨਾਜ ਖਿੱਚ ਕੇ ਘਰ ਲਿਆਵੇਅਤੇ ਤੇਰੇ ਪਿੜ ਵਿੱਚ ਇਕੱਠਾ ਕਰੇ? 13 “ਸ਼ੁਤਰਮੁਰਗੀ ਖੁਸ਼ੀ ਨਾਲ ਆਪਣੇ ਪਰ ਮਾਰਦੀ ਹੈ,ਪਰ ਕੀ ਉਹ ਦੇ ਖੰਭ ਅਤੇ ਪਰ ਦਯਾ ਪਰਗਟ ਕਰਦੇ ਹਨ? 14 ਉਹ ਤਾਂ ਆਪਣੇ ਆਂਡੇ ਧਰਤੀ ਦੇ ਹਵਾਲੇ ਕਰ ਦਿੰਦੀ ਹੈ,ਅਤੇ ਮਿੱਟੀ ਉੱਤੇ ਉਹਨਾਂ ਨੂੰ ਗਰਮ ਰੱਖਦੀ ਹੈ, 15 ਅਤੇ ਭੁੱਲ ਜਾਂਦੀ ਹੈ ਕਿ ਪੈਰਾਂ ਨਾਲ ਉਹ ਤੋੜੇ ਜਾ ਸਕਦੇ ਹਨ,ਅਤੇ ਖੇਤ ਦਾ ਕੋਈ ਜਾਨਵਰ ਉਹਨਾਂ ਨੂੰ ਮਿੱਧ ਸਕਦਾ ਹੈ। 16 ਉਹ ਆਪਣੇ ਬੱਚਿਆਂ ਨਾਲ ਸਖ਼ਤੀ ਕਰਦੀ ਹੈ, ਜਿਵੇਂ ਉਹ ਉਸ ਦੇ ਨਹੀਂ,ਭਾਵੇਂ ਉਸ ਦੀ ਪੀੜਾ ਅਕਾਰਥ ਜਾਵੇ, ਉਹ ਬੇਚਿੰਤ ਹੈ, 17 ਕਿਉਂ ਜੋ ਪਰਮੇਸ਼ੁਰ ਨੇ ਉਸ ਨੂੰ ਬੁੱਧਹੀਣ ਬਣਾਇਆ,ਅਤੇ ਉਸ ਨੂੰ ਸਮਝ ਨਹੀਂ ਬਖ਼ਸ਼ੀ। 18 ਜਦ ਉਹ ਨੱਠਣ ਲਈ ਉੱਠਦੀ ਹੈ,ਤਾਂ ਘੋੜੇ ਅਤੇ ਉਸ ਦੇ ਅਸਵਾਰ ਉੱਤੇ ਹੱਸਦੀ ਹੈ! 19 “ਭਲਾ, ਤੂੰ ਘੋੜੇ ਨੂੰ ਸ਼ਕਤੀ ਦਿੱਤੀ?ਕੀ ਤੂੰ ਉਹ ਦੀ ਧੌਣ ਉੱਤੇ ਝੂਲਦੀ ਹੋਈ ਅਯਾਲ ਪੁਆਈ? 20 ਕੀ ਟਿੱਡੀ ਵਾਂਗੂੰ ਟੱਪਣ ਦਾ ਬਲ ਤੂੰ ਉਸ ਨੂੰ ਦਿੰਦਾ ਹੈਂ?ਉਹ ਦੇ ਫੁਰਾਟੇ ਦੀ ਸ਼ਾਨ ਭਿਆਨਕ ਹੈ! 21 ਉਹ ਵਾਦੀ ਵਿੱਚ ਟਾਪ ਮਾਰਦਾ ਹੈ, ਅਤੇ ਆਪਣੇ ਬਲ ਵਿੱਚ ਖੁਸ਼ ਹੁੰਦਾ ਹੈ,ਉਹ ਹਥਿਆਰਬੰਦਾਂ ਦੇ ਟਾਕਰੇ ਲਈ ਨਿੱਕਲਦਾ ਹੈ। 22 ਉਹ ਡਰ ਉੱਤੇ ਹੱਸਦਾ ਹੈ ਅਤੇ ਘਬਰਾਉਂਦਾ ਨਹੀਂ,ਅਤੇ ਤਲਵਾਰ ਅੱਗੋਂ ਮੂੰਹ ਨਹੀਂ ਮੋੜਦਾ! 23 ਉਹ ਦੇ ਉੱਤੇ ਤਰਕਸ਼ ਖੜਕਦਾ ਹੈ,ਅਤੇ ਚਮਕਦਾ ਹੋਇਆ ਬਰਛਾ ਤੇ ਸਾਂਗ ਵੀ। 24 ਉਹ ਜੋਸ਼ ਅਤੇ ਕਹਿਰ ਵਿੱਚ ਧਰਤੀ ਨੂੰ ਖਾਈ ਜਾਂਦਾ ਹੈ,ਜਦ ਤੁਰ੍ਹੀ ਦੀ ਅਵਾਜ਼ ਆਉਂਦੀ ਹੈ ਤਾਂ ਉਹ ਖੜ੍ਹਾ ਨਹੀਂ ਰਹਿੰਦਾ। 25 ਜਦ ਤੁਰ੍ਹੀ ਵੱਜਦੀ ਹੈ, ਉਹ ਹਿਣਕਦਾ ਹੈ,ਅਤੇ ਲੜਾਈ ਨੂੰ ਦੂਰੋਂ ਸੁੰਘ ਲੈਂਦਾ ਹੈ,ਅਤੇ ਸੈਨਾਪਤੀ ਦੀ ਗੱਜ ਅਤੇ ਲਲਕਾਰ ਨੂੰ ਵੀ! 26 “ਕੀ ਬਾਜ਼ ਤੇਰੀ ਸਮਝ ਨਾਲ ਉੱਡਦਾ ਹੈ,ਅਤੇ ਦੱਖਣ ਵੱਲ ਆਪਣੇ ਖੰਭਾਂ ਨੂੰ ਫੈਲਾਉਂਦਾ ਹੈ? 27 ਕੀ ਉਕਾਬ ਤੇਰੇ ਹੁਕਮ ਨਾਲ ਉੱਚਾ ਜਾਂਦਾ ਹੈਕਿ ਉਹ ਉਚਿਆਈ ਤੇ ਆਪਣਾ ਆਲ੍ਹਣਾ ਬਣਾਵੇ? 28 ਉਹ ਟਿੱਲੇ ਉੱਤੇ ਵੱਸਦਾ ਹੈ,ਟਿੱਲੇ ਦੀ ਟੀਸੀ ਉੱਤੇ ਅਤੇ ਪੱਕੇ ਸਥਾਨ ਵਿੱਚ ਰਹਿੰਦਾ ਹੈ। 29 ਉੱਥੋਂ ਉਹ ਆਪਣਾ ਭੋਜਣ ਲੱਭ ਲੈਂਦਾ ਹੈ,ਉਹ ਦੀਆਂ ਅੱਖਾਂ ਦੂਰੋਂ ਤਾੜ ਲੈਂਦੀਆਂ ਹਨ। 30 ਉਹ ਦੇ ਬੱਚੇ ਲਹੂ ਚੂਸਦੇ ਹਨ,ਅਤੇ ਜਿੱਥੇ ਵੱਢੇ ਲੋਕ ਹੁੰਦੇ ਹਨ, ਉੱਥੇ ਉਹ ਵੀ ਹੁੰਦਾ ਹੈ।”

In Other Versions

Job 39 in the ANGEFD

Job 39 in the ANTPNG2D

Job 39 in the AS21

Job 39 in the BAGH

Job 39 in the BBPNG

Job 39 in the BBT1E

Job 39 in the BDS

Job 39 in the BEV

Job 39 in the BHAD

Job 39 in the BIB

Job 39 in the BLPT

Job 39 in the BNT

Job 39 in the BNTABOOT

Job 39 in the BNTLV

Job 39 in the BOATCB

Job 39 in the BOATCB2

Job 39 in the BOBCV

Job 39 in the BOCNT

Job 39 in the BOECS

Job 39 in the BOGWICC

Job 39 in the BOHCB

Job 39 in the BOHCV

Job 39 in the BOHLNT

Job 39 in the BOHNTLTAL

Job 39 in the BOICB

Job 39 in the BOILNTAP

Job 39 in the BOITCV

Job 39 in the BOKCV

Job 39 in the BOKCV2

Job 39 in the BOKHWOG

Job 39 in the BOKSSV

Job 39 in the BOLCB

Job 39 in the BOLCB2

Job 39 in the BOMCV

Job 39 in the BONAV

Job 39 in the BONCB

Job 39 in the BONLT

Job 39 in the BONUT2

Job 39 in the BOPLNT

Job 39 in the BOSCB

Job 39 in the BOSNC

Job 39 in the BOTLNT

Job 39 in the BOVCB

Job 39 in the BOYCB

Job 39 in the BPBB

Job 39 in the BPH

Job 39 in the BSB

Job 39 in the CCB

Job 39 in the CUV

Job 39 in the CUVS

Job 39 in the DBT

Job 39 in the DGDNT

Job 39 in the DHNT

Job 39 in the DNT

Job 39 in the ELBE

Job 39 in the EMTV

Job 39 in the ESV

Job 39 in the FBV

Job 39 in the FEB

Job 39 in the GGMNT

Job 39 in the GNT

Job 39 in the HARY

Job 39 in the HNT

Job 39 in the IRVA

Job 39 in the IRVB

Job 39 in the IRVG

Job 39 in the IRVH

Job 39 in the IRVK

Job 39 in the IRVM

Job 39 in the IRVM2

Job 39 in the IRVO

Job 39 in the IRVT

Job 39 in the IRVT2

Job 39 in the IRVU

Job 39 in the ISVN

Job 39 in the JSNT

Job 39 in the KAPI

Job 39 in the KBT1ETNIK

Job 39 in the KBV

Job 39 in the KJV

Job 39 in the KNFD

Job 39 in the LBA

Job 39 in the LBLA

Job 39 in the LNT

Job 39 in the LSV

Job 39 in the MAAL

Job 39 in the MBV

Job 39 in the MBV2

Job 39 in the MHNT

Job 39 in the MKNFD

Job 39 in the MNG

Job 39 in the MNT

Job 39 in the MNT2

Job 39 in the MRS1T

Job 39 in the NAA

Job 39 in the NASB

Job 39 in the NBLA

Job 39 in the NBS

Job 39 in the NBVTP

Job 39 in the NET2

Job 39 in the NIV11

Job 39 in the NNT

Job 39 in the NNT2

Job 39 in the NNT3

Job 39 in the PDDPT

Job 39 in the PFNT

Job 39 in the RMNT

Job 39 in the SBIAS

Job 39 in the SBIBS

Job 39 in the SBIBS2

Job 39 in the SBICS

Job 39 in the SBIDS

Job 39 in the SBIGS

Job 39 in the SBIHS

Job 39 in the SBIIS

Job 39 in the SBIIS2

Job 39 in the SBIIS3

Job 39 in the SBIKS

Job 39 in the SBIKS2

Job 39 in the SBIMS

Job 39 in the SBIOS

Job 39 in the SBIPS

Job 39 in the SBISS

Job 39 in the SBITS

Job 39 in the SBITS2

Job 39 in the SBITS3

Job 39 in the SBITS4

Job 39 in the SBIUS

Job 39 in the SBIVS

Job 39 in the SBT

Job 39 in the SBT1E

Job 39 in the SCHL

Job 39 in the SNT

Job 39 in the SUSU

Job 39 in the SUSU2

Job 39 in the SYNO

Job 39 in the TBIAOTANT

Job 39 in the TBT1E

Job 39 in the TBT1E2

Job 39 in the TFTIP

Job 39 in the TFTU

Job 39 in the TGNTATF3T

Job 39 in the THAI

Job 39 in the TNFD

Job 39 in the TNT

Job 39 in the TNTIK

Job 39 in the TNTIL

Job 39 in the TNTIN

Job 39 in the TNTIP

Job 39 in the TNTIZ

Job 39 in the TOMA

Job 39 in the TTENT

Job 39 in the UBG

Job 39 in the UGV

Job 39 in the UGV2

Job 39 in the UGV3

Job 39 in the VBL

Job 39 in the VDCC

Job 39 in the YALU

Job 39 in the YAPE

Job 39 in the YBVTP

Job 39 in the ZBP