Isaiah 48 (IRVP)

1 ਹੇ ਯਾਕੂਬ ਦੇ ਘਰਾਣੇ, ਇਹ ਸੁਣੋ, ਜਿਹੜੇ ਇਸਰਾਏਲ ਦੇ ਨਾਮ ਤੋਂ ਸਦਾਉਂਦੇ, ਅਤੇ ਯਹੂਦਾਹ ਦੇ ਵੰਸ਼ ਵਿੱਚੋਂ ਨਿੱਕਲੇ ਹੋ, ਜਿਹੜੇ ਯਹੋਵਾਹ ਦੇ ਨਾਮ ਦੀ ਸਹੁੰ ਖਾਂਦੇ, ਅਤੇ ਇਸਰਾਏਲ ਦੇ ਪਰਮੇਸ਼ੁਰ ਦਾ ਵਰਣਨ ਕਰਦੇ ਹੋ, ਪਰ ਸਚਿਆਈ ਅਤੇ ਧਰਮ ਨਾਲ ਨਹੀਂ। 2 ਉਹ ਤਾਂ ਆਪਣੇ ਆਪ ਨੂੰ ਪਵਿੱਤਰ ਸ਼ਹਿਰ ਦੇ ਕਹਾਉਂਦੇ ਹਨ, ਅਤੇ ਇਸਰਾਏਲ ਦੇ ਪਰਮੇਸ਼ੁਰ ਉੱਤੇ ਜਿਸ ਦਾ ਨਾਮ ਸੈਨਾਂ ਦਾ ਯਹੋਵਾਹ ਹੈ, ਢਾਸਣਾ ਲੈਂਦੇ ਹਨ। 3 ਮੈਂ ਪਹਿਲੀਆਂ ਗੱਲਾਂ ਪੁਰਾਣੇ ਸਮੇਂ ਤੋਂ ਦੱਸੀਆਂ, ਉਹ ਮੇਰੇ ਮੂੰਹੋਂ ਨਿੱਕਲੀਆਂ ਅਤੇ ਮੈਂ ਉਹਨਾਂ ਨੂੰ ਅਚਾਨਕ ਪਰਗਟ ਕੀਤਾ, ਤੁਰੰਤ ਹੀ ਮੈਂ ਉਹਨਾਂ ਨੂੰ ਕਰ ਦਿੱਤਾ ਅਤੇ ਉਹ ਹੋ ਗਈਆਂ। 4 ਮੈਂ ਜਾਣਦਾ ਸੀ ਕਿ ਤੂੰ ਹਠੀਲਾ ਹੈਂ, ਅਤੇ ਤੇਰੀ ਗਰਦਨ ਲੋਹੇ ਦਾ ਪੱਠਾ ਹੈ, ਅਤੇ ਤੇਰਾ ਮੱਥਾ ਪਿੱਤਲ ਦਾ ਹੈ, 5 ਇਸ ਲਈ ਮੈਂ ਇਹ ਗੱਲਾਂ ਤੈਨੂੰ ਪੁਰਾਣੇ ਸਮੇਂ ਤੋਂ ਦੱਸੀਆਂ, ਉਹਨਾਂ ਦੇ ਆਉਣ ਤੋਂ ਪਹਿਲਾਂ ਮੈਂ ਤੈਨੂੰ ਸੁਣਾਇਆ, ਕਿਤੇ ਤੂੰ ਅਜਿਹਾ ਨਾ ਆਖੇਂ, ਮੇਰੇ ਬੁੱਤ ਨੇ ਉਹਨਾਂ ਨੂੰ ਕੀਤਾ, ਮੇਰੀ ਘੜੀ ਹੋਈ ਮੂਰਤ ਅਤੇ ਮੇਰੇ ਢਾਲ਼ੇ ਹੋਏ ਬੁੱਤ ਨੇ ਇਹਨਾਂ ਦਾ ਹੁਕਮ ਦਿੱਤਾ ਸੀ! 6 ਤੂੰ ਇਨ੍ਹਾਂ ਗੱਲਾਂ ਬਾਰੇ ਸੁਣਿਆ ਹੈ ਅਤੇ ਇਨ੍ਹਾਂ ਗੱਲਾਂ ਉੱਤੇ ਧਿਆਨ ਕਰ - ਭਲਾ, ਤੁਸੀਂ ਇਨ੍ਹਾਂ ਨੂੰ ਨਾ ਦੱਸੋਗੇ? ਹੁਣ ਤੋਂ ਮੈਂ ਤੈਨੂੰ ਨਵੀਆਂ ਗੱਲਾਂ ਸੁਣਾਉਂਦਾ ਹਾਂ, ਅਤੇ ਗੁਪਤ ਗੱਲਾਂ ਜਿਨ੍ਹਾਂ ਨੂੰ ਤੂੰ ਨਹੀਂ ਜਾਣਦਾ। 7 ਉਹ ਹੁਣੇ ਉਤਪੰਨ ਹੋਈਆਂ, ਨਾ ਕਿ ਪੁਰਾਣੇ ਸਮੇਂ ਵਿੱਚ, ਅੱਜ ਤੋਂ ਪਹਿਲਾਂ ਤੂੰ ਉਹਨਾਂ ਨੂੰ ਸੁਣਿਆ ਵੀ ਨਹੀਂ, ਕਿਤੇ ਅਜਿਹਾ ਨਾ ਹੋਵੇ ਕਿ ਤੂੰ ਆਖੇਂ, ਮੈਂ ਤਾਂ ਇਹਨਾਂ ਨੂੰ ਜਾਣਦਾ ਸੀ। 8 ਨਾ ਤੂੰ ਸੁਣਿਆ, ਨਾ ਤੂੰ ਜਾਣਿਆ, ਨਾ ਪੁਰਾਣੇ ਸਮੇਂ ਤੋਂ ਤੇਰੇ ਕੰਨ ਖੋਲ੍ਹੇ ਗਏ, ਕਿਉਂ ਜੋ ਮੈਂ ਜਾਣਦਾ ਸੀ ਕਿ ਤੂੰ ਠੱਗੀ ਤੇ ਠੱਗੀ ਕਮਾਵੇਂਗਾ, ਅਤੇ ਕੁੱਖ ਤੋਂ ਹੀ ਤੂੰ ਅਪਰਾਧੀ ਅਖਵਾਇਆ। 9 ਮੈਂ ਆਪਣੇ ਨਾਮ ਦੇ ਨਮਿੱਤ ਆਪਣਾ ਕ੍ਰੋਧ ਰੋਕ ਰੱਖਿਆ ਹੈ, ਅਤੇ ਆਪਣੀ ਉਸਤਤ ਦੇ ਨਮਿੱਤ ਉਹ ਨੂੰ ਤੇਰੇ ਲਈ ਰੋਕ ਰੱਖਾਂਗਾ, ਤਾਂ ਜੋ ਮੈਂ ਤੈਨੂੰ ਵੱਢ ਨਾ ਸੁੱਟਾਂ। 10 ਵੇਖ, ਮੈਂ ਤੈਨੂੰ ਤਾਇਆ ਪਰ ਚਾਂਦੀ ਵਾਂਗੂੰ ਨਹੀਂ, ਮੈਂ ਤੈਨੂੰ ਦੁੱਖ ਦੀ ਕੁਠਾਲੀ ਵਿੱਚ ਪਰਤਾਇਆ ਹੈ। 11 ਮੈਂ ਆਪਣੀ ਖਾਤਰ, ਹਾਂ, ਆਪਣੀ ਹੀ ਖਾਤਰ ਇਹ ਕਰਦਾ ਹਾਂ, ਮੇਰਾ ਨਾਮ ਤਾਂ ਕਿਉਂ ਭਰਿਸ਼ਟ ਕੀਤਾ ਜਾਵੇ? ਮੈਂ ਆਪਣਾ ਪਰਤਾਪ ਦੂਜੇ ਨੂੰ ਨਹੀਂ ਦਿਆਂਗਾ। 12 ਹੇ ਯਾਕੂਬ, ਹੇ ਇਸਰਾਏਲ, ਮੇਰੇ ਸੱਦੇ ਹੋਏ, ਮੇਰੀ ਸੁਣੋ! ਮੈਂ ਉਹੀ ਹਾਂ, ਮੈਂ ਆਦ ਹਾਂ ਅੰਤ ਵੀ ਹਾਂ। 13 ਹਾਂ, ਮੇਰੇ ਹੱਥ ਨੇ ਧਰਤੀ ਦੀ ਨੀਂਹ ਰੱਖੀ, ਮੇਰੇ ਸੱਜੇ ਹੱਥ ਨੇ ਅਕਾਸ਼ ਨੂੰ ਫੈਲਾਇਆ, ਮੈਂ ਉਹਨਾਂ ਨੂੰ ਸੱਦਦਾ ਹਾਂ, ਉਹ ਇਕੱਠੇ ਖਲੋ ਜਾਂਦੇ ਹਨ। 14 ਤੁਸੀਂ ਸਭ ਇਕੱਠੇ ਹੋ ਜਾਓ ਅਤੇ ਸੁਣੋ, - ਇਹਨਾਂ ਬੁੱਤਾਂ ਵਿੱਚੋਂ ਕਿਸ ਨੇ ਇਨ੍ਹਾਂ ਗੱਲਾਂ ਨੂੰ ਦੱਸਿਆ? ਯਹੋਵਾਹ ਆਪਣੇ ਚੁਣੇ ਹੋਏ ਨੂੰ ਪਿਆਰ ਕਰਦਾ ਹੈ, ਉਹ ਬਾਬਲ ਉੱਤੇ ਉਸ ਦੀ ਇੱਛਾ ਪੂਰੀ ਕਰੇਗਾ, ਅਤੇ ਉਹ ਦੀ ਭੁਜਾ ਕਸਦੀਆਂ ਉੱਤੇ ਹੋਵੇਗੀ। 15 ਮੈਂ, ਹਾਂ, ਮੈਂ ਇਹ ਗੱਲ ਕੀਤੀ, ਮੈਂ ਹੀ ਉਹ ਨੂੰ ਸੱਦਿਆ, ਮੈਂ ਉਹ ਨੂੰ ਲਿਆਇਆ ਅਤੇ ਉਹ ਆਪਣੇ ਕੰਮ ਵਿੱਚ ਸਫ਼ਲ ਹੋਵੇਗਾ। 16 ਮੇਰੇ ਨੇੜੇ ਆਓ, ਇਹ ਸੁਣੋ, ਮੈਂ ਮੁੱਢ ਤੋਂ ਗੁਪਤ ਵਿੱਚ ਗੱਲ ਨਹੀਂ ਕੀਤੀ, ਉਹ ਦੇ ਹੋਣ ਦੇ ਸਮੇਂ ਤੋਂ ਮੈਂ ਉੱਥੇ ਸੀ, - ਅਤੇ ਹੁਣ ਪ੍ਰਭੂ ਯਹੋਵਾਹ ਨੇ ਆਪਣੇ ਆਤਮਾ ਨਾਲ ਮੈਨੂੰ ਭੇਜਿਆ ਹੈ। 17 ਯਹੋਵਾਹ ਤੇਰਾ ਛੁਡਾਉਣ ਵਾਲਾ, ਇਸਰਾਏਲ ਦਾ ਪਵਿੱਤਰ ਪੁਰਖ ਇਹ ਆਖਦਾ ਹੈ, ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ, ਜੋ ਤੈਨੂੰ ਉਸ ਰਾਹ ਪਾਉਂਦਾ ਹਾਂ, ਜਿਸ ਰਾਹ ਤੂੰ ਜਾਣਾ ਹੈ। 18 ਕਾਸ਼ ਕਿ ਤੂੰ ਮੇਰੇ ਹੁਕਮਾਂ ਨੂੰ ਮੰਨਦਾ! ਤਾਂ ਤੇਰੀ ਸ਼ਾਂਤੀ ਨਦੀ ਵਾਂਗੂੰ, ਅਤੇ ਤੇਰਾ ਧਰਮ ਸਮੁੰਦਰ ਦੀਆਂ ਲਹਿਰਾਂ ਵਾਂਗੂੰ ਹੁੰਦਾ, 19 ਤਾਂ ਤੇਰਾ ਵੰਸ਼ ਰੇਤ ਜਿਹਾ ਅਤੇ ਤੇਰੀ ਸੰਤਾਨ ਉਹ ਦੇ ਦਾਣਿਆਂ ਜਿਹੀ ਹੁੰਦੀ, ਉਹ ਦਾ ਨਾਮ ਮੇਰੇ ਹਜ਼ੂਰੋਂ ਮਿਟਾਇਆ ਨਾ ਜਾਂਦਾ, ਨਾ ਨਾਸ ਕੀਤਾ ਜਾਂਦਾ। 20 ਬਾਬਲ ਤੋਂ ਨਿੱਕਲੋ, ਕਸਦੀਆਂ ਵਿੱਚੋਂ ਨੱਠੋ! ਜੈਕਾਰਿਆਂ ਦੀ ਅਵਾਜ਼ ਨਾਲ ਦੱਸੋ, ਇਹ ਨੂੰ ਸੁਣਾਓ, ਧਰਤੀ ਦੀਆਂ ਹੱਦਾਂ ਤੱਕ ਇਸ ਦੀ ਚਰਚਾ ਕਰੋ, ਆਖੋ, ਯਹੋਵਾਹ ਨੇ ਆਪਣੇ ਦਾਸ ਯਾਕੂਬ ਨੂੰ ਛੁਟਕਾਰਾ ਦਿੱਤਾ ਹੈ! 21 ਜਦ ਉਹ ਉਨ੍ਹਾਂ ਨੂੰ ਵਿਰਾਨਿਆਂ ਦੇ ਵਿੱਚੋਂ ਦੀ ਲੈ ਗਿਆ, ਤਾਂ ਉਹ ਪਿਆਸੇ ਨਾ ਹੋਏ, ਉਸ ਨੇ ਉਹਨਾਂ ਦੇ ਲਈ ਚੱਟਾਨ ਵਿੱਚੋਂ ਪਾਣੀ ਵਗਾਇਆ, ਉਸ ਨੇ ਚੱਟਾਨ ਨੂੰ ਪਾੜਿਆ ਅਤੇ ਪਾਣੀ ਫੁੱਟ ਨਿੱਕਲਿਆ। 22 ਯਹੋਵਾਹ ਆਖਦਾ ਹੈ, ਦੁਸ਼ਟਾਂ ਲਈ ਕੋਈ ਸ਼ਾਂਤੀ ਨਹੀਂ।

In Other Versions

Isaiah 48 in the ANGEFD

Isaiah 48 in the ANTPNG2D

Isaiah 48 in the AS21

Isaiah 48 in the BAGH

Isaiah 48 in the BBPNG

Isaiah 48 in the BBT1E

Isaiah 48 in the BDS

Isaiah 48 in the BEV

Isaiah 48 in the BHAD

Isaiah 48 in the BIB

Isaiah 48 in the BLPT

Isaiah 48 in the BNT

Isaiah 48 in the BNTABOOT

Isaiah 48 in the BNTLV

Isaiah 48 in the BOATCB

Isaiah 48 in the BOATCB2

Isaiah 48 in the BOBCV

Isaiah 48 in the BOCNT

Isaiah 48 in the BOECS

Isaiah 48 in the BOGWICC

Isaiah 48 in the BOHCB

Isaiah 48 in the BOHCV

Isaiah 48 in the BOHLNT

Isaiah 48 in the BOHNTLTAL

Isaiah 48 in the BOICB

Isaiah 48 in the BOILNTAP

Isaiah 48 in the BOITCV

Isaiah 48 in the BOKCV

Isaiah 48 in the BOKCV2

Isaiah 48 in the BOKHWOG

Isaiah 48 in the BOKSSV

Isaiah 48 in the BOLCB

Isaiah 48 in the BOLCB2

Isaiah 48 in the BOMCV

Isaiah 48 in the BONAV

Isaiah 48 in the BONCB

Isaiah 48 in the BONLT

Isaiah 48 in the BONUT2

Isaiah 48 in the BOPLNT

Isaiah 48 in the BOSCB

Isaiah 48 in the BOSNC

Isaiah 48 in the BOTLNT

Isaiah 48 in the BOVCB

Isaiah 48 in the BOYCB

Isaiah 48 in the BPBB

Isaiah 48 in the BPH

Isaiah 48 in the BSB

Isaiah 48 in the CCB

Isaiah 48 in the CUV

Isaiah 48 in the CUVS

Isaiah 48 in the DBT

Isaiah 48 in the DGDNT

Isaiah 48 in the DHNT

Isaiah 48 in the DNT

Isaiah 48 in the ELBE

Isaiah 48 in the EMTV

Isaiah 48 in the ESV

Isaiah 48 in the FBV

Isaiah 48 in the FEB

Isaiah 48 in the GGMNT

Isaiah 48 in the GNT

Isaiah 48 in the HARY

Isaiah 48 in the HNT

Isaiah 48 in the IRVA

Isaiah 48 in the IRVB

Isaiah 48 in the IRVG

Isaiah 48 in the IRVH

Isaiah 48 in the IRVK

Isaiah 48 in the IRVM

Isaiah 48 in the IRVM2

Isaiah 48 in the IRVO

Isaiah 48 in the IRVT

Isaiah 48 in the IRVT2

Isaiah 48 in the IRVU

Isaiah 48 in the ISVN

Isaiah 48 in the JSNT

Isaiah 48 in the KAPI

Isaiah 48 in the KBT1ETNIK

Isaiah 48 in the KBV

Isaiah 48 in the KJV

Isaiah 48 in the KNFD

Isaiah 48 in the LBA

Isaiah 48 in the LBLA

Isaiah 48 in the LNT

Isaiah 48 in the LSV

Isaiah 48 in the MAAL

Isaiah 48 in the MBV

Isaiah 48 in the MBV2

Isaiah 48 in the MHNT

Isaiah 48 in the MKNFD

Isaiah 48 in the MNG

Isaiah 48 in the MNT

Isaiah 48 in the MNT2

Isaiah 48 in the MRS1T

Isaiah 48 in the NAA

Isaiah 48 in the NASB

Isaiah 48 in the NBLA

Isaiah 48 in the NBS

Isaiah 48 in the NBVTP

Isaiah 48 in the NET2

Isaiah 48 in the NIV11

Isaiah 48 in the NNT

Isaiah 48 in the NNT2

Isaiah 48 in the NNT3

Isaiah 48 in the PDDPT

Isaiah 48 in the PFNT

Isaiah 48 in the RMNT

Isaiah 48 in the SBIAS

Isaiah 48 in the SBIBS

Isaiah 48 in the SBIBS2

Isaiah 48 in the SBICS

Isaiah 48 in the SBIDS

Isaiah 48 in the SBIGS

Isaiah 48 in the SBIHS

Isaiah 48 in the SBIIS

Isaiah 48 in the SBIIS2

Isaiah 48 in the SBIIS3

Isaiah 48 in the SBIKS

Isaiah 48 in the SBIKS2

Isaiah 48 in the SBIMS

Isaiah 48 in the SBIOS

Isaiah 48 in the SBIPS

Isaiah 48 in the SBISS

Isaiah 48 in the SBITS

Isaiah 48 in the SBITS2

Isaiah 48 in the SBITS3

Isaiah 48 in the SBITS4

Isaiah 48 in the SBIUS

Isaiah 48 in the SBIVS

Isaiah 48 in the SBT

Isaiah 48 in the SBT1E

Isaiah 48 in the SCHL

Isaiah 48 in the SNT

Isaiah 48 in the SUSU

Isaiah 48 in the SUSU2

Isaiah 48 in the SYNO

Isaiah 48 in the TBIAOTANT

Isaiah 48 in the TBT1E

Isaiah 48 in the TBT1E2

Isaiah 48 in the TFTIP

Isaiah 48 in the TFTU

Isaiah 48 in the TGNTATF3T

Isaiah 48 in the THAI

Isaiah 48 in the TNFD

Isaiah 48 in the TNT

Isaiah 48 in the TNTIK

Isaiah 48 in the TNTIL

Isaiah 48 in the TNTIN

Isaiah 48 in the TNTIP

Isaiah 48 in the TNTIZ

Isaiah 48 in the TOMA

Isaiah 48 in the TTENT

Isaiah 48 in the UBG

Isaiah 48 in the UGV

Isaiah 48 in the UGV2

Isaiah 48 in the UGV3

Isaiah 48 in the VBL

Isaiah 48 in the VDCC

Isaiah 48 in the YALU

Isaiah 48 in the YAPE

Isaiah 48 in the YBVTP

Isaiah 48 in the ZBP